India Lifestyle

ਖਾਣ-ਪੀਣ ਦੀਆਂ ਵਸਤਾਂ ਸਣੇ ਸਾਬਣ, ਤੇਲ ਵਰਗਾ ਸਾਮਾਨ ਹੋਇਆ ਮਹਿੰਗਾ! 13 ਮਹੀਨਿਆਂ ’ਚ ਥੋਕ ਮਹਿੰਗਾਈ ਦਰ ਸਿਖ਼ਰ ’ਤੇ

ਅਪ੍ਰੈਲ ਮਹੀਨੇ ‘ਚ ਥੋਕ ਮਹਿੰਗਾਈ (Wholesale inflation) ਵਧ ਕੇ 1.26 ਫੀਸਦੀ ਹੋ ਗਈ ਹੈ, ਜਦਕਿ ਇਸ ਤੋਂ ਇੱਕ ਮਹੀਨਾ ਪਹਿਲਾਂ ਮਾਰਚ 2024 ਵਿੱਚ ਇਹ 0.53 ਫੀਸਦੀ ਸੀ।। ਇਹ ਮਹਿੰਗਾਈ ਦਾ 13 ਮਹੀਨਿਆਂ ਦਾ ਸਭ ਤੋਂ ਉੱਚ ਪੱਧਰ ਹੈ। ਥੋਕ ਮਹਿੰਗਾਈ ਦਰ ਫਰਵਰੀ ਵਿੱਚ 0.20 ਫੀਸਦੀ ਅਤੇ ਜਨਵਰੀ ਵਿੱਚ 0.27 ਫੀਸਦੀ ਸੀ। ਇਸ ਤੋਂ ਪਹਿਲਾਂ ਮਾਰਚ 2023 ਵਿੱਚ ਥੋਕ ਮਹਿੰਗਾਈ ਦਰ 1.34 ਫੀਸਦੀ ਸੀ। ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਮਹਿੰਗਾਈ ਵਧੀ ਹੈ।

  • ਖਾਧ ਮਹਿੰਗਾਈ ਦਰ ਮਾਰਚ ਦੇ ਮੁਕਾਬਲੇ 4.65 ਫ਼ੀਸਦੀ ਤੋਂ ਵਧ ਕੇ 5.52 ਫ਼ੀਸਦੀ ਹੋ ਗਈ ਹੈ।
  • ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੀ ਮਹਿੰਗਾਈ ਦਰ 4.51 ਫ਼ੀਸਦੀ ਤੋਂ ਵਧ ਕੇ 5.01 ਫ਼ੀਸਦੀ ਹੋ ਗਈ ਹੈ।
  • ਤੇਲ ਤੇ ਬਿਜਲੀ ਦੀ ਥੋਕ ਮਹਿੰਗਾਈ ਦਰ -0.77 ਫ਼ੀਸਦੀ ਤੋਂ ਵਧ ਕੇ 1.38 ਫ਼ੀਸਦੀ ਹੋ ਗਈ।
  • ਨਿਰਮਾਣ ਉਤਪਾਦਾਂ ਦੀ ਥੋਕ ਮਹਿੰਗਾਈ ਦਰ -0.85 ਫ਼ੀਸਦੀ ਤੋਂ ਵਧ ਕੇ -0.42 ਫ਼ੀਸਦੀ ਹੋ ਗਈ ਹੈ।

ਇਸ ਤੋਂ ਪਹਿਲਾਂ ਅਪ੍ਰੈਲ ‘ਚ ਪ੍ਰਚੂਨ ਮਹਿੰਗਾਈ ਦਰ 11 ਮਹੀਨਿਆਂ ‘ਚ ਸਭ ਤੋਂ ਘੱਟ ਸੀ। ਅਪ੍ਰੈਲ ‘ਚ ਇਹ ਘਟ ਕੇ 4.83 ਫੀਸਦੀ ‘ਤੇ ਆ ਗਈ ਹੈ। ਜੂਨ 2023 ਵਿੱਚ ਇਹ 4.81% ਸੀ। ਹਾਲਾਂਕਿ ਅਪ੍ਰੈਲ ‘ਚ ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ। ਰਾਸ਼ਟਰੀ ਅੰਕੜਾ ਦਫ਼ਤਰ (National Statistical Office) ਨੇ ਸੋਮਵਾਰ 14 ਮਈ ਨੂੰ ਇਹ ਅੰਕੜੇ ਜਾਰੀ ਕੀਤੇ ਸਨ।

ਇੱਕ ਮਹੀਨਾ ਪਹਿਲਾਂ ਭਾਵ ਮਾਰਚ 2024 ਵਿੱਚ ਮਹਿੰਗਾਈ ਦਰ 4.85 ਫ਼ੀਸਦੀ ਰਹੀ ਸੀ। ਖਾਧ ਮਹਿੰਗਾਈ ਦਰ 8.52 ਨ ਤੋਂ ਵਧ ਕੇ 8.78 ਫ਼ੀਸਦੀ ਹੋ ਗਈ ਹੈ। ਪੇਂਡੂ ਮਹਿੰਗਾਈ ਦਰ 5.45 ਫ਼ੀਸਦੀ ਤੋਂ ਘਟ ਕੇ 5.43 ਫ਼ੀਸਦੀ ਤੇ ਸ਼ਹਿਰੀ ਮਹਿੰਗਾਈ ਦਰ 4.14 ਫ਼ੀਸਦੀ ਤੋਂ ਘਟ ਕੇ 4.11 ਫ਼ੀਸਦੀ ‘ਤੇ ਆ ਗਈ ਹੈ।

ਥੋਕ ਮਹਿੰਗਾਈ ਦੇ ਲੰਮੇ ਸਮੇਂ ਤਕ ਵਧੇ ਰਹਿਣ ਕਰਕੇ ਜ਼ਿਆਦਾਤਰ ਉਤਪਾਦਕ ਖੇਤਰਾਂ ‘ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਜੇ ਥੋਕ ਕੀਮਤਾਂ ਬਹੁਤ ਲੰਬੇ ਸਮੇਂ ਤੱਕ ਉੱਚੀਆਂ ਰਹਿੰਦੀਆਂ ਹਨ, ਤਾਂ ਉਤਪਾਦਕ ਇਸ ਦਾ ਬੋਝ ਖਪਤਕਾਰਾਂ ‘ਤੇ ਪਾ ਦਿੰਦੇ ਹਨ। ਸਰਕਾਰ ਟੈਕਸ ਰਾਹੀਂ ਹੀ WPI ਨੂੰ ਕੰਟਰੋਲ ਕਰ ਸਕਦੀ ਹੈ।

ਉਦਾਹਰਣ ਵਜੋਂ, ਕੱਚੇ ਤੇਲ ਵਿੱਚ ਤੇਜ਼ ਵਾਧੇ ਦੀ ਸਥਿਤੀ ਵਿੱਚ, ਸਰਕਾਰ ਨੇ ਤੇਲ ‘ਤੇ ਐਕਸਾਈਜ਼ ਡਿਊਟੀ ਘਟਾ ਦਿੱਤੀ ਸੀ। ਹਾਲਾਂਕਿ, ਸਰਕਾਰ ਇੱਕ ਹੱਦ ਦੇ ਅੰਦਰ ਹੀ ਟੈਕਸ ਕਟੌਤੀਆਂ ਨੂੰ ਘਟਾ ਸਕਦੀ ਹੈ। ਡਬਲਿਯੂ.ਪੀ.ਆਈ. ਵਿੱਚ, ਮੈਟਲ, ਕੈਮੀਕਲ, ਪਲਾਸਟਿਕ, ਰਬੜ ਵਰਗੀਆਂ ਫੈਕਟਰੀਆਂ ਨਾਲ ਸਬੰਧਤ ਸਮਾਨ ਨੂੰ ਵਧੇਰੇ ਤਵੱਜੋ ਦਿੱਤੀ ਜਾਂਦੀ ਹੈ।

ਦਰਅਸਲ ਭਾਰਤ ਵਿੱਚ ਦੋ ਤਰ੍ਹਾਂ ਦੀ ਮਹਿੰਗਾਈ ਹੁੰਦੀ ਹੈ। ਇੱਕ ਹੈ ਰਿਟੇਲ, ਯਾਨੀ ਪ੍ਰਚੂਨ ਅਤੇ ਦੂਜੀ ਥੋਕ ਮਹਿੰਗਾਈ। ਪ੍ਰਚੂਨ ਮਹਿੰਗਾਈ ਦਰ ਆਮ ਖਪਤਕਾਰਾਂ ਦੁਆਰਾ ਅਦਾ ਕੀਤੀਆਂ ਕੀਮਤਾਂ ‘ਤੇ ਅਧਾਰਿਤ ਹੈ। ਇਸਨੂੰ ਕੰਜ਼ਿਊਮਰ ਪ੍ਰਾਈਸ ਇੰਡੈਕਸ (CPI) ਵੀ ਕਿਹਾ ਜਾਂਦਾ ਹੈ। ਜਦਕਿ, ਥੋਕ ਮੁੱਲ ਸੂਚਕਾਂਕ (Wholesale Price Index WPI) ਦਾ ਅਰਥ ਹੈ ਉਹ ਕੀਮਤਾਂ ਜੋ ਇੱਕ ਵਪਾਰੀ ਥੋਕ ਬਾਜ਼ਾਰ ਵਿੱਚ ਦੂਜੇ ਵਪਾਰੀ ਤੋਂ ਵਸੂਲਦਾ ਹੈ।