Punjab

ਪੂਰਾ ਪਟਿਆਲਾ ਹੋਇਆ ਬੰਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਦੇ ਭਾਰਤ ਬੰਦ ਦਾ ਪਟਿਆਲਾ ਵਿੱਚ ਖ਼ਾਸ ਅਸਰ ਵੇਖਣ ਨੂੰ ਮਿਲਿਆ। ਪਟਿਆਲਾ ਦੀ ਸਬਜੀ ਮੰਡੀ, ਬੱਸ ਸਟੈਂਡ, ਰੇਲਵੇ ਸਟੇਸ਼ਨ ਆਦਿ ਬੰਦ ਵੇਖਣ ਨੂੰ ਮਿਲੇ। ਪੁਲੀਸ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਅਤੇ ਕਿਸਾਨਾਂ ਵੱਲੋਂ ਕੀਤੇ ਭਾਰਤ ਬੰਦ ਦਾ ਮਜ਼ਦੂਰਾਂ, ਕਾਰੋਬਾਰੀਆਂ ਤੇ ਆਮ ਲੋਕਾਂ ਵੱਲੋਂ ਵੀ ਪੂਰਨ ਸਮਰਥਨ ਕੀਤਾ ਗਿਆ ਹੈ।