ਬਿਊਰੋ ਰਿਪੋਰਟ : ਅੰਮ੍ਰਿਤਸਰ ਦਾ ਇੱਕ E-ਰਿਕਸ਼ਾ ਡਰਾਈਵਰ ਦਾ ਵੀਡੀਓ ਕਾਫੀ ਚਰਚਾ ਵਿੱਚ ਹੈ। ਨਸ਼ੇ ਵਿੱਚ ਧੁੱਤ ਈ-ਰਿਕਸ਼ਾ ਡਰਾਈਵਰ ਨੇ ਪੈਦਲ ਚੱਲ ਰਹੇ ਲੋਕਾਂ,ਬਾਈਕ ਸਵਾਰਾਂ, ਸਾਈਕਲਾਂ, ਗੱਡੀਆਂ ਨੂੰ ਟੱਕਰ ਮਾਰ ਦੇ ਹੋਏ ਨਿਕਲ ਗਿਆ । ਈ-ਰਿਕਸ਼ਾ ਚਾਲਕ ਨੇ 6 ਕਿਲੋਮੀਟਰ ਤੱਕ ਪੁਲਿਸ ਨੂੰ ਆਪਣੇ ਪਿੱਛੇ ਭਜਾਇਆ ਪਰ ਉਹ ਹੱਥ ਨਹੀਂ ਆ ਸਕਿਆ । ਰਸਤੇ ਵਿੱਚ ਜਿੰਨਾਂ ਬਾਈਕ ਸਵਾਰਾਂ ਨੂੰ ਉਸ ਨੇ ਟੱਕਰ ਮਾਰੀ ਉਹ ਵੀ ਉੱਠ ਕੇ ਉਸ ਨੂੰ ਫੜਨ ਦੇ ਲਈ ਭਜੇ ਪਰ ਈ-ਰਿਕਸ਼ਾ ਡਰਾਈਵਰ ਗਲੀਆਂ ਵਿੱਚ ਹੁੰਦਾ ਹੋਇਆ ਅਜਿਹਾ ਫਰਾਰ ਹੋ ਗਿਆ । ਨਾ ਪੁਲਿਸ ਨਾ ਹੀ ਕੋਈ ਉਸ ਨੂੰ ਫੜ ਸਕਿਆ । ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਅਮਨਪ੍ਰੀਤ ਨਾਂ ਦੇ ਸ਼ਖਸ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਇਸ ਪੂਰੇ ਵੀਡੀਓ ਨੂੰ ਸ਼ੇਅਰ ਕੀਤਾ ਹੈ । ਯਕੀਨ ਮਨੋ ਜਦੋਂ ਤੁਸੀਂ ਵੀਡੀਓ ਨੂੰ ਵੇਖੋਗੇ ਤਾਂ ਤੁਹਾਨੂੰ ਅਜਿਹਾ ਲੱਗੇਗਾ ਤੁਹਾਡੇ ਸਾਹਮਣੇ ਕਿਸੇ ਫਿਲਮ ਦਾ ਸੀਨ ਚੱਲ ਰਿਹਾ ਹੋਵੇ।
ਇਸ ਵਜ੍ਹਾ ਨਾਲ ਈ-ਰਿਕਸ਼ਾ ਡਰਾਈਵਰ ਭੱਜ ਰਿਹਾ ਸੀ
ਘਟਨਾ ਅੰਮ੍ਰਿਤਸਰ ਦੇ ਲਾਰੈਂਸ ਰੋਡ ਚੌਕ ਤੋਂ ਸ਼ੁਰੂ ਹੋਈ । ਇੱਕ ਬਜ਼ੁਰਗ ਜੋੜੇ ਨੇ ਚੌਕ ‘ਤੇ ਖੜੇ ਪੁਲਿਸ ਮੁਲਾਜ਼ਮ ਨੂੰ ਈ-ਰਿਕਸ਼ਾ ਦੇ ਬਾਰੇ ਦੱਸਿਆ । ਈ-ਰਿਕਸ਼ਾ ਨੇ ਬਜ਼ੁਰਗ ਜੋੜੇ ਨੂੰ ਗ੍ਰੀਨ ਐਵਨਿਊ ਲਿਜਾਉਣਾ ਸੀ । ਪਰ ਉਹ ਨਸ਼ੇ ਵਿੱਚ ਲਾਰੈਂਸ ਰੋਡ ਘੁਮਾਉਂਦਾ ਰਿਹਾ । ਜਦੋਂ ਪੁਲਿਸ ਮੁਲਾਜ਼ਮ ਨੇ ਈ- ਰਿਕਸ਼ਾ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲਿਸ ਮੁਲਾਜ਼ਮ ਨੂੰ ਟੱਕਰ ਮਾਰੇ ਫਰਾਰ ਹੋ ਗਿਆ । ਪੁਲਿਸ ਮੁਲਾਜ਼ਮ ਨੇ ਦੱਸਿਆ ਕੀ ਈ- ਰਿਕਸ਼ਾ ਡਰਾਈਵਰ ਨਸ਼ੇ ਵਿੱਚ ਸੀ ਉਸ ਦੇ ਮੂੰਹ ਤੋਂ ਬਦਬੂ ਆ ਰਹੀ ਸੀ । ਕੋਈ ਵੱਡੀ ਦੁਰਘਟਨਾ ਨਾ ਕਰ ਦੇਵੇ ਇਸ ਲਈ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ । ਪਰ ਉਹ ਭੱਜ ਦਾ ਰਿਹਾ । ਪੁਲਿਸ ਵਾਲਾ ਆਪਣੀ ਬਾਈਕ ‘ਤੇ ਉਸ ਦੇ ਪਿੱਛੇ-ਪਿੱਛੇ ਭੱਜ ਰਿਹਾ ਸੀ। ਉਸ ਨੇ ਕਈ ਵਾਰ ਈ-ਰਿਕਸ਼ਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਲਟਾ ਡਰਾਈਵਰ ਪੁਲਿਸ ਨੂੰ ਧਮਕੀ ਦਿੰਦਾ ਰਿਹਾ ਹੈ। ਈ-ਰਿਕਸ਼ਾ ਡਰਾਈਵਰ ਨੇ ਕਿਸੇ ਟਰੈਫਿਕ ਸਿਗਨਲ ਦੀ ਪਰਵਾ ਕੀਤੀ ਅਤੇ ਦੌੜਾਉਂਦਾ ਰਿਹਾ। ਇਸ ਦੌਰਾਨ ਸਿੰਗਲ ‘ਤੇ ਉਹ ਕਈ ਬਾਈਕ ਸਵਾਰ ਨਾਲ ਟਕਰਾਇਆ ਅਤੇ ਇੱਕ ਗੱਡੀ ਵਿੱਚ ਵਜਿਆ ਪਰ ਉਸ ਨੇ ਈ- ਰਿਕਸ਼ਾ ਨਹੀਂ ਰੋਕਿਆ । ਰਸਤੇ ਵਿੱਚ ਉਹ ਕਈ ਪੈਦਲ ਸਵਾਰਾਂ ਨਾਲ ਵੀ ਟਕਰਾਇਆ । ਅਖੀਰਲ ਵਿੱਚ ਉਹ ਮੋਹਨੀ ਪਾਰਕ ਦੇ ਕਰੀਬ ਰੇਲਵੇ ਲਾਈਨ ਦੇ ਕੋਲ ਪਹੁੰਚਿਆ ਅਤੇ ਉਸ ਦਾ ਈ-ਰਿਕਸ਼ਾ ਪਲਟ ਗਿਆ ਪਰ ਉਹ ਫਰਾਰ ਹੋ ਗਿਆ।
ਇੱਕ ਦੁਕਾਨਦਾਰੀ ਨੂੰ ਵੀ ਟੱਕਰ ਮਾਰੀ
ਈ- ਰਿਕਸ਼ਾ ਚੱਲ ਰਹੇ ਡਰਾਈਵਰ ਨੇ ਖਾਲਸਾ ਕਾਲਜ ਦੇ ਕੋਲ ਇੱਕ ਦੁਕਾਨ ਨੂੰ ਵੀ ਟੱਕਰ ਮਾਰੀ । ਉਹ ਬਾਹਰੋ ਆਪਣੀ ਦੁਕਾਨ ਦੀ ਸਫਾਈ ਕਰ ਰਿਹਾ ਸੀ । ਫਿਲਹਾਲ ਪੁਲਿਸ ਨੇ ਈ- ਰਿਕਸ਼ਾ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਜਦਕਿ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ । ਪੁਲਿਸ ਦਾ ਦਾਅਵਾ ਹੈ ਕੀ ਈ-ਰਿਕਸ਼ਾ ਦੇ ਨੰਬਰ ਤੋਂ ਜਲਦ ਹੀ ਡਰਾਈਵਰ ਨੂੰ ਫੜਿਆ ਜਾਵੇਗਾ ।