ਬਿਉਰੋ ਰਿਪੋਰਟ – ਦਨੀਆ ਨੂੰ ਅਲਵਿਦਾ ਕਹਿ ਗਏ ਟਾਟਾ ਗਰੁੱਪ ਦੇ ਚੇਅਰਮੈਨ ਰਤਨ ਟਾਟਾ ( Tata Group Chairman Ratan Tata) ਨੂੰ ਭਾਵੇ ਕਦੇ ‘ਭਾਰਤ ਰਤਨ’ ਨਹੀਂ ਮਿਲਿਆ ਹੈ ਪਰ ਉਨ੍ਹਾਂ ਦਾ ਪੂਰਾ ਜੀਵਨ ਉਨ੍ਹਾਂ ਦੇ ਨਾਂ ਵਾਂਗ ‘ਰਤਨਾਂ’ ਵਰਗਾ ਸੀ। ਅਣਗਿਣਤ ਕੰਪਨੀਆਂ ਦੇ ਮਾਲਕ ਰਤਨ ਟਾਟਾ ਦੇ ਜੀਵਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਹੈ, ਸਿਰਫ ਭਾਰਤ ਹੀ ਨਹੀਂ ਪੂਰੀ ਦੁਨੀਆ ਵਿੱਚ ਬੈਠੇ ਲੋਕਾਂ ਨੂੰ ਜਦੋਂ ਰਤਨ ਟਾਟਾ ਦੇ ਜਾਣ ਦੀ ਖ਼ਬਰ ਮਿਲੀ ਤਾਂ ਕਿਸੇ ਨੂੰ ਵਿਸ਼ਵਾਸ਼ ਨਹੀਂ ਹੋਇਆ ਹੋਣਾ, ਕਿਉਂਕਿ ਲੈਜੇਂਡ ਕਦੇ ਮਰਦੇ ਨਹੀਂ ਹਨ। ਰਤਨ ਟਾਟਾ ਇੱਕ ਅਜਿਹੇ ਸ਼ਖਸ ਸਨ ਜਿੰਨਾਂ ਨੂੰ ਕਦੇ ਵੀ ਕਿਸੇ ਸਿਆਸੀ ਪਾਰਟੀ ਨਾਲ ਜੋੜ ਕੇ ਨਹੀਂ ਵੇਖਿਆ ਗਿਆ। ਇਸੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਰਾਸ਼ਟਰਪਤੀ ਤੋਂ ਲੈ ਕੇ ਹਰ ਪਾਰਟੀ ਦੇ ਆਗੂਆਂ ਨੇ ਉਨ੍ਹਾਂ ਨੂੰ ਦਿਲੋਂ ਯਾਦ ਕੀਤਾ ਅਤੇ ਕਿੱਸੇ ਸਾਂਝੇ ਕੀਤੇ।
ਸਿਰਫ ਇੰਨਾਂ ਹੀ ਨਹੀਂ ਬਾਲੀਵੁੱਡ, ਟਾਲੀਵੁੱਡ ਅਤੇ ਪੋਲੀਵੁੱਡ ਦੇ ਕਲਾਕਾਰਾਂ ਨੇ ਰਤਨ ਟਾਟਾ ਨੂੰ ਸ਼ਰਧਾਂਜਲੀ ਦਿੱਤ । ਦਿਲਜੀਤ ਦੋਸਾਂਝ ਨੇ ਵਿਦੇਸ਼ ਵਿੱਚ ਆਪਣੇ ਸਟੇਜ ਸ਼ੋਅ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਰਤਨ ਟਾਟਾ ਨੂੰ ਯਾਦ ਕੀਤਾ। ਅੱਜ ਸ਼ੋਸ਼ਲ ਮੀਡੀਆ ਦੀ ਦੁਨੀਆ ਵਿੱਚ ਵੱਡੇ-ਵੱਡੇ ਸਨਅਤਕਾਰ ਮਸ਼ਹੂਰ ਹੋਣ ਲਈ ਕੀ ਕੁਝ ਨਹੀਂ ਕਰਦੇ ਹਨ ਪਰ ਰਤਨ ਟਾਟਾ ਦੀ ਮਕਬੂਲੀਅਤ
ਉਨ੍ਹਾਂ ਦੀ ਸਾਦਗੀ ਸੀ ਅਤੇ ਕੰਮ ਕਰਨ ਦੀ ਲੱਗਣ ਸੀ। ਰਤਨ ਟਾਟਾ ਨੇ ਵਿਆਹ ਨਹੀਂ ਕੀਤਾ ਪਰ ਚਾਰ ਵਾਰ ਪਿਆਰ ਜ਼ਰੂਰ ਹੋਇਆ, ਉਸ ਬਾਰੇ ਵੀ ਦੱਸਾਂਗੇ ਪਰ ਇਸ ਦੌਰਾਨ ਵੱਡਾ ਸਵਾਲ ਇਹ ਹੈ ਕਿ ਟਾਟਾ ਗਰੁੱਪ ਦਾ ਅਗਲਾ ਵਾਰਿਸ ਕੌਣ ਹੇਵੋਗਾ ਇਸ ਦਾ ਚਰਚਾਵਾਂ ਵੀ ਸ਼ੁਰੂ ਹੋ ਗਈਆਂ ।
ਰਤਨ ਟਾਟਾ ਦਾ ਅਗਲਾ ਵਾਰਿਸ
ਟਾਟਾ ਗਰੁੱਪ ਦੀ ਸਥਾਪਨਾ ਜਮਸ਼ੇਦਜੀ ਟਾਟਾ ਨੇ 1868 ਵਿੱਚ ਕੀਤੀ ਸੀ। ਇਹ ਭਾਰਤ ਦੀ ਸ਼ਭ ਤੋਂ ਵੱਡੀ ਮਲਟੀਨੈਸ਼ਨਲ ਕੰਪਨੀ ਹੈ। 10 ਵੱਖ-ਵੱਖ ਬਿਜਨਸ ਵਿੱਚ ਇਸ ਦੀਆਂ 30 ਕੰਪਨੀਆਂ ਦੁਨੀਆ ਦੇ 100 ਤੋਂ ਜ਼ਿਆਦਾ ਦੇਸ਼ਾਂ ਵਿੱਚ ਕਾਰੋਬਾਰ ਕਰਦੀ ਹੈ। ਫਿਲਹਾਲ ਐੱਨ ਚੰਦਰਸ਼ੇਖਰਨ ਇਸ ਦੇ ਚੇਅਰਮੈਨ ਹਨ। ਟਾਟਾ ਗਰੁੱਪ 13 ਲੱਖ ਕਰੋੜ ਦਾ ਹੈ। ਰਤਨ ਟਾਟਾ ਦੀ ਦਿਹਾਂਤ ਤੋਂ ਬਾਅਦ ਕੰਪਨੀ ਨੂੰ ਸਾਂਭਣ ਵਾਲਾ ਵਾਰਿਸ ਹੋਣ ਹੋਵੇਗਾ, ਟਰੱਸ ਕਿਸ ਦੇ ਹਵਾਲੇ ਰਹੇਗਾ, ਇਸ ਨੂੰ ਲੈ ਕੇ ਵੀ ਚਰਚਾ ਸ਼ੁਰੂ ਹੋ ਗਈ ਹੈ। ਟਾਟਾ ਟਰੱਸਟ ਦੀ ਅਗਵਾਈ ਪਰਿਵਾਰ ਅਤੇ ਪਾਰਸੀ ਭਾਈਚਾਰਾ ਨਾਲ ਜੁੜਿਆ ਹੈ। ਰਤਨ ਟਾਟਾ ਦੇ ਕਾਰਜਕਾਲ ਦੇ ਅਖੀਰ ਸਮੇਂ ਇੱਕ ਹੀ ਵਿਅਕਤੀ ਨੇ ਟਾਟਾ ਸੰਸ ਅਤੇ ਟਾਟਾ ਟਰੱਸਟ ਦੇ ਚੇਅਰਮੈਨ ਦੀ ਭੂਮਿਆ ਨਿਭਾਈ ਹੈ।
ਰਤਨ ਟਾਟਾ ਦੇ ਮਤਰਏ ਭਾਰ ਨੋਇਲ ਟਾਟਾ ਆਪਣੇ ਪਰਿਵਾਰਿਕ ਸਬੰਧਾਂ ਅਤੇ ਗਰੁੱਪ ਦੀ ਕਈ ਕੰਪਨੀਆਂ ਵਿੱਚ ਭਾਗੀਦਾਰ ਹਨ ਇਸੇ ਲਈ ਉਨ੍ਹਾਂ ਨੂੰ ਟਾਟਾ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਟਾਟਾ ਨਾਲ ਜੁੜੇ ਦਿਲਚਸਪ ਕਿਸੇ
ਰਤਨ ਟਾਟਾ ਨੂੰ 2000 ਵਿੱਚ ਪਦਮ ਭੂਸ਼ਣ ਅਤੇ 2008 ਵਿੱਚ ਪਦਮ ਵਿਭੂਸ਼ਣ ਦਿੱਤਾ ਗਿਆ, 1998 ਵਿੱਚ ਉਨ੍ਹਾਂ ਨੇ ਪਹਿਲੀ ਵਾਰ ਕਾਰ ਉਦਯੋਗ ਵਿੱਚ ਕਦਮ ਰੱਖਿਆ ਅਤੇ ਟਾਟਾ ਇੰਡੀਕਾ (Tata indica) ਲਾਂਚ ਕੀਤੀ ਪਰ ਉਨ੍ਹਾਂ ਨੂੰ ਕਾਫੀ ਘਾਟਾ ਹੋਇਆ। ਫਿਰ ਉਨ੍ਹਾਂ ਨੇ ਇਸ ਨੂੰ ਫੋਰਡ ਕੰਪਨੀ (ford) ਨੂੰ ਵੇਚਣ ਦੀ ਡੀਲ ਕੀਤੀ । ਫੋਰਡ ਕੰਪਨੀ ਦੇ ਚੇਅਰਮੈਨ ਨੇ ਰਤਨ ਟਾਟਾ ਨੂੰ ਤਾਅਨਾ ਮਾਰਿਆ ਕਿ ਜੇਕਰ ਤੁਹਾਨੂੰ ਕਾਰ ਦਾ ਤਜ਼ੁਰਬਾ ਨਹੀਂ ਸੀ ਤਾਂ ਇਸ ਵਿੱਚ ਨਹੀਂ ਆਉਣਾ ਚਾਹੀਦਾ ਸੀ ਮੈਂ ਇਸ ਨੂੰ ਖਰੀਦ ਕੇ ਤੁਹਾਡੇ ‘ਤੇ ਅਹਿਸਾਨ ਕਰਾਂਗਾ। ਰਤਨ ਟਾਟਾ ਨੇ ਇਸ ਨੂੰ ਅਪਮਾਨ ਵਾਂਗ ਲਿਆ ਅਤੇ ਡੀਲ ਕੈਂਸਲ ਕਰ ਦਿੱਤੀ।
9 ਸਾਲ ਬਾਅਦ ਚੀਜ਼ਾ ਬਦਲ ਗਈਆਂ ਦੁਨੀਆ ਵਿੱਚ ਆਰਥਿਤ ਮੰਦੀ ਆਈ ਅਤੇ ਉਸੇ ਫੋਰਡ ਕੰਪਨੀ ਦੀ ਆਰਥਿਤ ਹਾਲਤ ਮਾੜੀ ਹੋ ਗਈ ਰਤਨ ਟਾਟਾ ਨੇ ਫੋਰਡ ਕੰਪਨੀ ਦੀ ਜੈਗਵਾਰ ਅਤੇ ਲੈਡ ਰੋਵਰ ਨੂੰ 19 ਹਜ਼ਾਰ ਕਰੋੜ ਵਿੱਚ ਖਰੀਦ ਲਿਆ।
ਮੁੰਬਈ ਵਿੱਚ ਮੀਂਹ ਦੌਰਾਨ ਰਤਨ ਟਾਟਾ ਨੇ ਇੱਕ ਪਰਿਵਾਰ ਨੂੰ ਮੀਂਹ ਵਿੱਚ ਭਿੱਜ ਦੇ ਹੋਏ ਸਕੂਟਰ ‘ਤੇ ਜਾਂਦੇ ਹੋਏ ਵੇਖਿਆ ਤਾਂ ਰਤਨ ਟਾਟਾ ਦੇ ਦਿਮਾਗ ਵਿੱਚ ਨੈਨੋ ਦਾ ਖਿਆਲ ਆਇਆ ਅਤੇ 2008 ਵਿੱਚ 1 ਲੱਖ ਵਿੱਚ ਕਾਰ ਵੇਚੀ। ਇਹ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਸਸਤੀ ਕਾਰ ਸੀ 2020 ਵਿੱਚ ਇਸ ਦਾ ਪ੍ਰੋਡਕਸ਼ਨ ਬੰਦ ਕਰ ਦਿੱਤਾ।
ਰਤਨ ਟਾਟਾ ਨੇ ਨਹੀਂ ਕਰਵਾਇਆ ਵਿਆਹ
ਰਤਨ ਟਾਟਾ ਨੇ ਵਿਆਹ ਨਹੀਂ ਕੀਤਾ ਪਰ ਉਨ੍ਹਾਂ ਨੂੰ ਚਾਰ ਵਾਰ ਪਿਆਰ ਹੋਇਆ, ਪਹਿਲੀ ਵਾਰ ਜਦੋਂ ਪਿਆਰ ਹੋਇਆ ਤਾਂ ਉਹ ਭਾਰਤ ਕਿਸੇ ਕੰਮ ਲਈ ਆਏ ਪਰ 1962 ਵਿੱਚ ਭਾਰਤ ਅਤੇ ਚੀਨ ਵਿੱਚ ਜੰਗ ਹੋਣ ਦੀ ਵਜ੍ਹਾ ਕਰਕੇ ਉਹ ਅਮਰੀਕਾ ਨਹੀਂ ਜਾ ਸਕੇ ਅਤੇ ਜਿਸ ਕੁੜੀ ਨਾਲ ਉਹ ਪਿਆਰ ਕਰਦੇ ਸਨ ਉਸ ਨੇ ਕਿਸੇ ਹੋਰ ਨਾਲ ਵਿਆਹ ਕਰ ਲਿਆ। ਅਦਾਕਾਰਾ ਸਿਮੀ ਗਰੇਵਾਲ ਅਤੇ ਰਤਨ ਟਾਟਾ ਦੇ ਵਿਚਾਲੇ ਕਾਫੀ ਪਿਆਰ ਸੀ ਦੋਵੇ ਵਿਆਹ ਕਰਨਾ ਚਾਹੁੰਦੇ ਸਨ। ਸਿਮੀ ਗਰੇਵਾਲ ਨੇ 2011 ਵਿੱਚ ਇੱਕ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਦਾਅਵਾ ਕੀਤਾ ਸੀ ਕਿ ਉਹ ਰਤਨ ਟਾਟਾ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਦੋਵਾਂ ਨੇ ਕਾਫੀ ਡੇਟ ਵੀ ਕੀਤੀ ਪਰ ਬਾਅਦ ਵਿੱਚ ਬ੍ਰੇਕਅੱਪ ਹੋ ਗਿਆ ਅਤੇ ਹਮੇਸ਼ਾ ਚੰਗੇ ਦੋਸਤ ਰਹੇ।
ਟਾਟਾ ਨੇ ਹੀ ਏਅਰ ਇੰਡੀਆ ਦੀ ਸ਼ੁਰੂਆਤ ਕੀਤੀ ਸੀ ਪਰ ਬਾਅਦ ਵਿੱਚੋਂ ਭਾਰਤ ਸਰਕਾਰ ਨੇ ਇਸ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ। ਪਿਛਲ਼ੇ ਸਾਲ ਹੀ ਕੇਂਦਰ ਸਰਕਾਰ ਨੇ ਮੁੜ ਤੋਂ ਏਅਰ ਇੰਡੀਆ ਨੂੰ ਟਾਟਾ ਨੂੰ ਵੇਚ ਦਿੱਤਾ ਸੀ। ਕਹਿੰਦੇ ਹਨ ਕਿ 1992 ਵਿੱਚ ਇੰਡੀਅਨ ਏਅਰਲਾਈਨਜ਼ ਦੇ ਮੁਲਾਜ਼ਮਾਂ ਵਿਚਾਲੇ ਇੱਕ ਸਰਵੇਖਣ ਕਰਵਾਇਆ ਗਿਆ। ਪੁੱਛਿਆ ਗਿਆ ਕਿ ਦਿੱਲੀ ਤੋਂ ਮੁੰਬਈ ਦੀ ਉਡਾਣ ਦੌਰਾਨ ਅਜਿਹਾ ਕਿਹੜਾ ਯਾਤਰੀ ਹੈ, ਜਿਸ ਨੇ ਕਿ ਤੁਹਾਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ ? ਸਾਰਿਆਂ ਨੇ ਰਤਨ ਟਾਟਾ ਦਾ ਨਾਂ ਲਿਆ । ਜਦੋਂ ਇਸ ਦੀ ਵਜ੍ਹਾ ਪੁੱਛੀ ਗਈ ਤਾਂ ਪਤਾ ਲੱਗਿਆ ਕਿ ਉਹ ਇਕੱਲੇ ਅਜਿਹੇ VIP ਸਨ ਜੋ ਕਿ ਬਿਨਾਂ ਕਿਸੇ ਸ਼ੋਅਆਫ ਦੇ ਇਕੱਲੇ ਹੀ ਚੱਲਦੇ ਸਨ। ਉਨ੍ਹਾਂ ਦੇ ਨਾਲ ਉਨ੍ਹਾਂ ਦਾ ਬੈਗ ਅਤੇ ਫਾਈਲਾਂ ਚੁੱਕਣ ਲਈ ਕੋਈ ਵੀ ਸਹਾਇਕ ਨਹੀਂ ਹੁੰਦਾ ਸੀ।
ਜਦੋਂ ਰਤਨ ਟਾਟਾ ਟਾਟਾ ਸੰਨਜ਼ ਦੇ ਮੁਖੀ ਬਣੇ ਤਾਂ ਉਹ ਜੇਆਰਡੀ ਦੇ ਕਮਰੇ ’ਚ ਨਹੀਂ ਬੈਠੇ। ਉਨ੍ਹਾਂ ਨੇ ਆਪਣੇ ਬੈਠਣ ਲਈ ਇੱਕ ਸਾਧਾਰਨ ਕਮਰਾ ਤਿਆਰ ਕਰਵਾਇਆ। ਜਦੋਂ ਕਦੇ ਉਹ ਕਿਸੇ ਜੂਨੀਅਰ ਅਫ਼ਸਰ ਨਾਲ ਗੱਲਬਾਤ ਕਰ ਰਹੇ ਹੁੰਦੇ ਸੀ ਅਤੇ ਉਸੇ ਸਮੇਂ ਕੋਈ ਸੀਨੀਅਰ ਅਧਿਕਾਰੀ ਆ ਜਾਂਦਾ ਤਾਂ ਉਹ ਉਨ੍ਹਾਂ ਨੂੰ ਇੰਤਜ਼ਾਰ ਕਰਨ ਲਈ ਕਹਿੰਦੇ ਸਨ।”
ਰਤਨ ਟਾਟਾ ਕੁੱਤਿਆਂ ਨਾਲ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਦੇ ‘ਟੀਟੋ’ ਅਤੇ ‘ਟੈਂਗੋ’ ਨਾਂ ਦੇ 2 ਜਰਮਨ ਸ਼ੈਫਰਡ ਕੁੱਤੇ ਸਨ । ਰਤਨ ਟਾਟਾ ਨੂੰ ਕੁੱਤਿਆਂ ਨਾਲ ਪਿਆਰ ਇਸ ਹੱਦ ਤੱਕ ਸੀ ਕਿ ਜਦੋਂ ਵੀ ਉਹ ਆਪਣੇ ਦਫ਼ਤਰ ਬੰਬੇ ਹਾਊਸ ਪਹੁੰਚਦੇ ਸਨ ਤਾਂ ਸੜਕ ਦੇ ਆਵਾਰਾ ਕੁੱਤੇ ਉਨ੍ਹਾਂ ਨੂੰ ਘੇਰ ਲੈਂਦੇ ਅਤੇ ਉਨ੍ਹਾਂ ਦੇ ਨਾਲ ਲਿਫਟ ਤੱਕ ਜਾਂਦੇ ਸਨ। ਇਨ੍ਹਾਂ ਕੁੱਤਿਆਂ ਨੂੰ ਅਕਸਰ ਹੀ ਬੰਬੇ ਹਾਊਸ ਦੀ ਲਾਬੀ ’ਚ ਘੁੰਮਦਿਆਂ ਵੇਖਿਆ ਜਾਂਦਾ ਸੀ ਜਦਕਿ ਇਨਸਾਨਾਂ ਨੂੰ ਉੱਥੇ ਤਾਂ ਹੀ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ, ਜੇਕਰ ਉਹ ਸਟਾਫ ਦੇ ਮੈਂਬਰ ਹੋਣ ਜਾਂ ਉਨ੍ਹਾਂ ਦੇ ਕੋਲ ਮਿਲਣ ਦੀ ਪਹਿਲਾਂ ਤੋਂ ਹੀ ਇਜਾਜ਼ਤ ਹੁੰਦੀ ਸੀ।
ਕੁੱਤਿਆਂ ਨਾਲ ਰਤਨ ਟਾਟਾ ਦਾ ਪਿਆਰ ਇੰਨਾਂ ਜ਼ਿਆਦਾ ਸੀ ਕਿ 6 ਫਰਵਰੀ, 2018 ਨੂੰ ਬ੍ਰਿਟੇਨ ਦੇ ਪ੍ਰਿੰਸ ਚਾਰਲਸ ਨੇ ਬਕਿੰਘਮ ਪੈਲੇਸ ਵਿੱਚ ਰਤਨ ਟਾਟਾ ਨੂੰ ਪਰੋਪਕਾਰ ਦੇ ਲਈ ‘ਰੌਕਫੇਲਰ ਫਾਊਂਡੇਸ਼ਨ ਲਾਈਫਟਾਈਮ ਅਚੀਵਮੈਂਟ’ ਨਾਲ ਸਨਮਾਨਿਤ ਕਰਨਾ ਸੀ। ਪਰ ਪ੍ਰੋਗਰਾਮ ਤੋਂ ਕੁਝ ਘੰਟੇ ਪਹਿਲਾਂ ਰਤਨ ਟਾਟਾ ਨੇ ਪ੍ਰਬੰਧਕਾਂ ਨੂੰ ਇਤਲਾਹ ਕੀਤਾ ਕਿ ਉਹ ਉੱਥੇ ਨਹੀਂ ਆ ਸਕਦੇ ਹਨ ਕਿਉਂਕਿ ਉਨ੍ਹਾਂ ਦਾ ਕੁੱਤਾ ਟੀਟੋ ਅਚਾਨਕ ਬਿਮਾਰ ਹੋ ਗਿਆ ਹੈ। ਜਦੋਂ ਚਾਰਲਸ ਨੂੰ ਇਹ ਕਹਾਣੀ ਦੱਸੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਅਸਲੀ ਮਰਦ ਦੀ ਪਛਾਣ ਹੈ।