Punjab

ਸੀਐਮ ਦਾ ਚਿਹਰਾ ਕੌਣ.. ਇੰਤਜ਼ਾਰ

‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬਿਆਨ ਦਿੰਦਿਆਂ ਕਿਹਾ ਕਿ ਕਾਂਗਰਸ ਦਾ ਮੈਨੀਫੈਸਟੋ ਤਹਿ ਕਰੇਗਾ ਕਿ ਪੰਜਾਬ ‘ਚ ਕਾਂਗਰਸ ਪਾਰਟੀ ਦੀ ਅਗਵਾਈ ਕੌਣ ਕਰੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਮੈਨੀਫੈਸਟੋ ‘ਚ ਉਨ੍ਹਾਂ ਨੇ ਪੰਜਾਬ ਦੇ 11 ਨੁਕਤੇ ਭੇਜੇ ਹਨ ਜੋ ਮੈਨੀਫੈਸਟੇ ਦਾ ਅਹਿਮ ਹਿੱਸਾ ਹੋਣਗੇ ।ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ‘ਤੇ ਮਾਫੀਆ ਰਾਜ ਖਤਮ ਹੋ ਜਾਵੇਗਾ ਅਤੇ ਸਰਕਾਰ ਕੋਲ ਵਿਕਾਸ ਲਈ ਵਧੀਆ ਸਾਧਨ ਹੋਣਗੇ ਜਿਸਦੇ ਨਾਲ ਪੰਜਾਬ ਤਰੱਕੀ ਵਿੱਚ ਅੱਗੇ ਵੱਧੇਗਾ । ਹਾਲਾਂਕਿ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਹਨ ਪਰ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਪ੍ਰੋਗਰਾਮ ਉੱਤੇ ਪੂਰਾ ਵਿਸ਼ਵਾਸ਼ ਹੈ।