India Punjab

ਕੌਣ ਕਰ ਰਿਹਾ ਹਰਿਆਣਾ ਦੇ ਗੁਰੂ ਘਰਾਂ ‘ਤੇ ਕਬਜ਼ਾ? ਡੱਲੇਵਾਲ ਨੇ ਕੀਤੀਆਂ ਸਖਤ ਟਿੱਪਣੀਆ

Big statement of farmer leader Dallewal before the meeting with the center...

ਬਿਊਰੋ ਰਿਪੋਰਟ – ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ (Jagjeet Singh Dallewal) ਨੇ ਕਿਹਾ ਕਿ ਭਾਜਪਾ ਸਰਕਾਰ ਨੇ ਕਿਸਾਨਾਂ ਲਈ ਅਣਐਲਾਨੀ ਐਂਮਰਜੈਂਸੀ ਲਗਾਈ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਕੱਲ੍ਹ ਉਚਾਨਾ ਵਿਚ ਮਹਾਂਪੰਚਾਇਤ ਕੀਤੀ ਜਾ ਰਹੀ ਹੈ ਪਰ ਹਰਿਆਣਾ ਸਰਕਾਰ ਕਿਸਾਨਾਂ ਦੇ ਨਾਲ-ਨਾਲ ਗੁਰੂ ਘਰਾਂ ‘ਤੇ ਵੀ ਸਖਤੀ ਕਰ ਰਹੀ ਹੈ। 

ਡੱਲੇਵਾਲ ਨੇ ਹਰਿਆਣਾ ਸਰਕਾਰ ‘ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਰਕਾਰ ਵੱਲੋਂ ਗੁਰਦੁਆਰਾ ਧਮਤਾਨ ਸਾਹਿਬ ਨੂੰ ਕਿਸਾਨਾਂ ਨੂੰ ਲੰਗਰ ਨਾ ਦੇਣ ਲਈ ਜ਼ੋਰ ਪਾਇਆ ਗਿਆ ਹੈ। ਜੇਕਰ ਗੁਰਦੁਆਰੇ ਨੇ ਲੰਗਰ ਦਿੱਤਾ ਤਾਂ ਗੁਰਦੁਆਰੇ ‘ਤੇ ਵੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ। ਡੱਲੇਵਾਲ ਨੇ ਕਿਹਾ ਕਿ ਗੁਰੂ ਘਰ ਦੇ ਸਿਧਾਂਤ ਹੈ ਕਿ ਕੋਈ ਵੀ ਆ ਕੇ ਲੰਗਰ ਛਕ ਸਕਦਾ ਹੈ ਪਰ ਹਰਿਆਣਾ ਸਰਕਾਰ ਹੁਣ ਗੁਰੂ ਘਰਾਂ ‘ਤੇ ਵੀ ਕਬਜ਼ੇ ਕਰ ਰਹੀ ਹੈ। 

ਇਸ ਦੇ ਨਾਲ ਹੀ ਉਚਾਨਾ ਮੰਡੀ ਦੇ ਸੈਕਟਰੀ ਨੂੰ ਮੰਡੀ ਦੇ ਸਾਰੇ ਗੇਟ ਬੰਦ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਕਿ ਕੋਈ ਵੀ ਮੰਡੀ ਵਿੱਚ ਦਾਖਲ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਕਿਸਾਨ ਲੀਡਰ ਜਰਨੈਲ ਸਿੰਘ ਚਹਿਲ ਦੇ ਘਰ ਜਾ ਕੇ ਐਸਐਚਓ ਨੇ ਕਿਹਾ ਹੈ ਕਿ ਕਿਸੇ ਵੀ ਕੀਮਤ ‘ਤੇ ਤੈਨੂੰ ਮਹਾਂ ਪੰਚਾਇਤ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਹਰਿਆਣਾ ਤੇ ਇਲਜ਼ਾਮਾਂ ਦੀ ਝੜੀ ਲਗਾਉਂਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਮਹਾਂ ਪੰਚਾਇਤ ਕਰਨ ਤੋਂ ਰੋਕ ਰਹੀ ਹੈ। 

ਡੱਲੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਰਾਰੇ ਹੱਥੀਂ ਲੈਂਦਿਆ ਕਿਹਾ ਕਿ ਪ੍ਰਧਾਨ ਮੰਤਰੀ ਇਕ ਪਾਸੇ ਗੁਰੂ ਘਰਾਂ ਵਿਚ ਜਾ ਕੇ ਲੰਗਰ ਬਣਾਉਣੇ ਹਨ ਪਰ ਉਨ੍ਹਾਂ ਦੀ ਹਰਿਆਣਾ ਸਰਕਾਰ ਹਰਿਆਣਾ ਵਿੱਚ ਲੰਗਰ ਵਰਤਾਉਣ ਤੋਂ ਰੋਕ ਕੇ ਗੁਰੂ ਘਰਾਂ ‘ਤੇ ਕਬਜ਼ਾ ਕਰ ਰਹੀ ਹੈ।