The Khalas Tv Blog International WHO ਨੇ ਕੋਰੋਨਾ ਵੈਕਸੀਨ ਲਈ ਵੱਡੀ ਰਕਮ ਦਾ ਕੀਤਾ ਦਾਅਵਾ, ਅਜੇ ਤੱਕ 10 ਫ਼ੀਸਦ ਵੀ ਨਹੀਂ ਹੋਈ ਇਕੱਠੀ
International

WHO ਨੇ ਕੋਰੋਨਾ ਵੈਕਸੀਨ ਲਈ ਵੱਡੀ ਰਕਮ ਦਾ ਕੀਤਾ ਦਾਅਵਾ, ਅਜੇ ਤੱਕ 10 ਫ਼ੀਸਦ ਵੀ ਨਹੀਂ ਹੋਈ ਇਕੱਠੀ

‘ਦ ਖ਼ਾਲਸ ਬਿਊਰੋ:- WHO ਨੇ ਦੁਨੀਆ ਭਰ ‘ਚ ਵੈਕਸੀਨ ਪਹੁੰਚਾਉਣ ਲਈ 100 ਬਿਲੀਅਨ ਅਮਰੀਕੀ ਡਾਲਰ ਦੀ ਲੋੜ ਦੱਸੀ ਹੈ ਜਿਸ ਨਾਲ ਕੋਰੋਨਾ ਵੈਕਸੀਨ ਦੇ ਵਿਕਾਸ ਤੇ ਨਿਰਮਾਣ ‘ਚ ਤੇਜ਼ੀ ਦੇ ਨਾਲ ਸਾਰਿਆਂ ਤੱਕ ਪਹੁੰਚ ਯਕੀਨੀ ਬਣਾਈ ਜਾ ਸਕੇ। ਵਿਸ਼ਵ ਸਿਹਤ ਸੰਗਠਨ ਨੂੰ ਕੋਰੋਨਾ ਖ਼ਿਲਾਫ਼ ਨਜਿੱਠਣ ਲਈ ਕਾਫ਼ੀ ਆਰਥਿਕ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ।

WHO ਮੁਖੀ ਟੇਡ੍ਰੋਸ ਅਧਨੋਮ ਨੇ ਦੱਸਿਆ ਕਿ ਪੈਸੇ ਇਕੱਠੇ ਕਰਨ ਦਾ ਕੰਮ ਤਸੱਲੀਬਖ਼ਸ਼ ਨਹੀਂ ਹੋਇਆ। ਅਪ੍ਰੈਲ ‘ਚ WHO ਨੇ Access to Covid-19 Tools (ACT) Accelerator ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਜਿਸ ਦਾ ਮਕਸਦ ਟੈਸਟ ਦੀ ਪਹੁੰਚ, ਇਲਾਜ, ਵੈਕਸੀਨ ਦੇ ਵਿਕਾਸ ਤੇ ਉਤਪਾਦਨ ਨੂੰ ਤੇਜ਼ ਕਰਨਾ ਸੀ। WHO ਨੇ ਦਾਅਵਾ ਕੀਤਾ ਕਿ ਕੋਰੋਨਾ ਵੈਕਸੀਨ ਲਈ ਕਰੀਬ 100 ਬਿਲੀਅਨ ਡਾਲਰ ਦੀ ਲੋੜ ਹੈ ਜਦਕਿ ਅਜੇ ਤੱਕ 10 ਫੀਸਦ ਪੈਸੇ ਵੀ ਪੂਰੇ ਨਹੀਂ ਹੋਏ।

WHO ਨੇ ਸਹਿਯੋਗ ਕਰਨ ਵਾਲੇ ਦੇਸ਼ਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਫਿਲਹਾਲ ਟੀਚੇ ਦੀ ਪੂਰਤੀ ਲਈ WHO ਲੋੜੀਂਦੀ ਰਕਮ ਦਾ 10 ਫੀਸਦ ਹਾਸਲ ਕਰਨ ਦੇ ਕਰੀਬ ਹੈ। ਉਨ੍ਹਾਂ ਸਿਰਫ ਵੈਕਸੀਨ ਲਈ ਕਰੀਬ 100 ਬਿਲੀਅਨ ਡਾਲਰ ਦੀ ਲੋੜ ‘ਤੇ ਜ਼ੋਰ ਦਿੱਤਾ। WHO ਮੁਖੀ ਨੇ ਕਿਹਾ ਇਹ ਬਹੁਤ ਵੱਡੀ ਰਕਮ ਹੋ ਸਕਦੀ ਹੈ ਪਰ 10 ਟ੍ਰਿਲੀਅਨ ਡਾਲਰ ਦੇ ਮੁਕਾਬਲੇ ਛੋਟੀ ਰਕਮ ਹੋਵੇਗੀ।

Exit mobile version