The Khalas Tv Blog Punjab ਨਾ ਸਕੂਟੀ ਦਾ ਬੈਲੰਸ ਵਿਗੜਿਆ ! ਨਾ ਕਿਸੇ ਨੇ ਸਾਇਡ ਮਾਰੀ ! ਫਿਰ ਵੀ ਨੌਜਵਾਨ ਸਕੂਟੀ ਚਲਾਉਂਦੇ ਪੁੱਲ ਤੋਂ ਹੇਠਾਂ ਡਿੱਗਿਆ !
Punjab

ਨਾ ਸਕੂਟੀ ਦਾ ਬੈਲੰਸ ਵਿਗੜਿਆ ! ਨਾ ਕਿਸੇ ਨੇ ਸਾਇਡ ਮਾਰੀ ! ਫਿਰ ਵੀ ਨੌਜਵਾਨ ਸਕੂਟੀ ਚਲਾਉਂਦੇ ਪੁੱਲ ਤੋਂ ਹੇਠਾਂ ਡਿੱਗਿਆ !

ਬਿਊਰੋ ਰਿਪੋਰਟ : ਸੜਕ ‘ਤੇ ਚੱਲਣ ਵੇਲੇ ਲਾਪਰਵਾਹੀ ਨਾ ਸਿਰਫ਼ ਤੁਹਾਡੀ ਜ਼ਿੰਦਗੀ ਦੇ ਲਈ ਖ਼ਤਰਨਾਕ ਹੈ ਬਲਕਿ ਦੂਜਿਆਂ ਲਈ ਵੀ ਮੁਸੀਬਤ ਖੜੀ ਕਰ ਸਕਦੀ ਹੈ । ਖਾਸ ਕਰਕੇ ਡਰਾਇਵਿੰਗ ਦੌਰਾਨ ਜੇਕਰ ਤੁਸੀਂ ਮੋਬਾਈਲ ਦੀ ਵਰਤੋਂ ਕਰਦੇ ਹੋਏ ਤਾਂ ਇਹ ਬਹੁਤ ਹੀ ਖ਼ਤਰਨਾਕ ਹੈ । ਸੁਲਤਾਨਪੁਰ ਲੋਧੀ ਵਿੱਚ ਤਲਵੰਡੀ ਪੁੱਲ ਨੂੰ ਪਾਰ ਕਰਦੇ ਸਮੇਂ ਇੱਕ ਨੌਜਵਾਨ ਨੂੰ ਇਹ ਹਰਕਤ ਕਰਨੀ ਮਹਿੰਗੀ ਪਈ। ਉਸ ਨੂੰ ਕਿਸੇ ਨੇ ਟੱਕਰ ਨਹੀਂ ਮਾਰੀ ਨਾ ਹੀ ਸਕੂਟੀ ਫਿਸਲੀ, ਮੋਬਾਈਲ ‘ਤੇ ਗੱਲ ਕਰਦੇ-ਕਰਦੇ ਉਹ ਇਸ ਕਦਮ ਮਸਤ ਹੋ ਗਿਆ ਕਿ ਕਦੋਂ ਸਕੂਟੀ ਪੁੱਲ ਦੇ ਕਿਨਾਰੇ ਤੋਂ ਹੇਠਾਂ ਡਿੱਗ ਗਈ ਉਸ ਨੂੰ ਪਤਾ ਹੀ ਨਹੀਂ ਚੱਲਿਆ ।

ਸੀਸੀਟੀਵੀ ਵਿੱਚ ਇਹ ਤਸਵੀਰਾਂ ਕੈਦ ਹੋਇਆ ਹਨ । ਜਿਸ ਵਿੱਚ ਪੁੱਲ ‘ਤੇ ਚੜ ਦੇ ਸਮੇਂ ਸਕੂਟੀ ਸਵਾਰ ਨੌਜਵਾਨ ਹੇਠਾਂ ਦਰਿਆ ਵੱਲ ਡਿੱਗ ਗਿਆ,ਸਕੂਟੀ ਚਲਾਉਣ ਸਮੇਂ ਉਹ ਮੋਬਾਈਲ ‘ਤੇ ਗੱਲ ਕਰ ਰਿਹਾ ਸੀ । ਜਾਣਕਾਰੀ ਦੇ ਮੁਤਾਬਿਕ ਜਦੋਂ ਨੌਜਵਾਨ ਪੁੱਲ ‘ਤੇ ਚੜਨ ਲੱਗਿਆ ਤਾਂ ਸਕੂਟੀ ਕਿਨਾਰੇ ਤੋਂ ਗਰਿਰਾਈ ਵਾਲੀ ਥਾਂ ‘ਤੇ ਉਤਰੀ ਪਰ ਰੱਬ ਦਾ ਸ਼ੁੱਕਰ ਹੈ ਕਿ ਉਹ ਸੁੱਕੀ ਥਾਂ ‘ਤੇ ਅੱਟਕ ਗਈ,ਮੌਕੇ ‘ਤੇ ਮੌਜੂਦ ਲੋਕਾਂ ਨੇ ਨੌਜਵਾਨ ਨੂੰ ਰਸੀ ਦੇ ਨਾਲ ਬਾਹਰ ਕੱਢਿਆ । ਇਸ ਹਾਦਸੇ ਵਿੱਚ ਨੌਜਵਾਨ ਨੂੰ ਕਾਫੀ ਸੱਟਾਂ ਲੱਗੀਆਂ ਹਨ ।

ਲੋਕਾਂ ਨੇ ਸਰਕਾਰ ਤੋਂ ਰੇਲਿੰਗ ਲਗਾਉਣ ਦੀ ਮੰਗ ਕੀਤੀ

ਉਧਰ ਰਾਹਗਿਰਾਂ ਨੇ ਵੀ ਕਿਹਾ ਹਾਦਸੇ ਦੇ ਪਿੱਛੇ ਵੱਡੀ ਵਜ੍ਹਾ ਸਕੂਟੀ ਡਰਾਇਵਰ ਵੱਲੋਂ ਮੋਬਾਈਲ ਫੋਨ ‘ਤੇ ਗੱਲ ਕਰਨ ਸੀ । ਇਸ ਤੋਂ ਇਲਾਵਾ ਜਿੱਥੋਂ ਪੁੱਲ ਸ਼ੁਰੂ ਹੁੰਦਾ ਸੀ ਉੱਥੇ ਖਾਲੀ ਥਾਂ ਸੀ ਜਿੱਥੇ ਰੇਲਿੰਗ ਨਹੀਂ ਲੱਗੀ ਸੀ,ਜਿਸ ਦੀ ਵਜ੍ਹਾ ਕਰਕੇ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ, ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਸੜਕ ਦੇ ਕਿਨਾਰੇ ਰੇਲਿੰਗ ਲਗਾਈ ਜਾਵੇ ਤਾਂਕੀ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਿਆ ਜਾ ਸਕੇ।

Exit mobile version