‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅੱਜ ਕੱਲ੍ਹ ਆਪਣੇ ਜਨਮ ਦਿਨ ਦਾ ਕੇਕ ਕੱਟਣ ਦਾ ਤਰੀਕੇ ਲੋਕਾਂ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਜਾਂਦਾ ਹੈ। ਪਰ ਕਈ ਵਾਰ ਜ਼ਰਾ ਜਿੰਨੀ ਬੇਵਕੂਫੀ ਜਾਂ ਲਾਪਰਵਾਹੀ ਤੁਹਾਡੇ ਜਨਮਦਿਨ ਦੇ ਸਵਾਦ ਵਿੱਚ ਕਿਰਕਣ ਭਰ ਸਕਦੀ ਹੈ। ਹਾਲਾਂਕਿ ਫਿਰ ਵੀ ਲੋਕ ਇਸ ਤੋਂ ਸਬਕ ਨਹੀਂ ਲੈਂਦੇ।
ਇਸੇ ਤਰ੍ਹਾਂ ਦਾ ਹੀ ਜਨਮਦਿਨ ਦੀ ਖੁਸ਼ੀ ਖਰਾਬ ਕਰਨ ਵਾਲਾ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਅਮਰੀਕੀ ਟੀਵੀ ਪਰਸਨੈਲਿਟੀ, ਫੈਸ਼ਨ ਡਿਜਾਇਨਰ ਤੇ ਟੀਵੀ ਐਕਟ੍ਰੈਸ ਨਿਕੋਲ ਰਿਚੀ ਦਾ ਹੈ ਜੋ ਸੋਸ਼ਲ ਮੀਡੀਆ ਉੱਤੇ ਟਰੋਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਨਿਕੋਲ ਰਿਚੀ ਜਨਮਦਿਨ ਦਾ ਜਸ਼ਨ ਮਨਾਂ ਰਹੀ ਹੈ, ਪਰ ਉਸੇ ਦੌਰਾਨ ਵਾਪਰਿਆ ਇਕ ਖੌਫਨਾਕ ਹਾਦਸਾ ਸਾਰੇ ਪ੍ਰੋਗਰਾਮ ਦਾ ਸਵਾਦ ਵਿਗਾੜ ਦਿੰਦਾ ਹੈ।
ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਨਿਕੋਲ ਰਿਚੀ ਕੇਕ ਕੱਟਣ ਲਈ ਝੁਕੀ ਹੋਈ ਹੈ ਤੇ ਉਸੇ ਵੇਲੇ ਮੋਮਬੱਤੀਆਂ ਬੁਝਾਉਣ ਵੇਲੇ ਉਸਦੇ ਵਾਲਾਂ ਵਿੱਚ ਅੱਗ ਲੱਗ ਜਾਂਦੀ ਹੈ। ਹਾਲਾਂਕਿ ਨਿਕੋਲ ਰਿਚੀ ਦੇ ਪਤੀ ਜੋਏਲ ਮੈਡਨ ਨੇ ਮਜ਼ਾਕ ਕੀਤਾ ਹੈ ਕਿ…ਇਹ ਹਾਟ ਹੈ। ਸਿੰਗਰ ਕੈਟੀ ਪੈਰੀ ਨੇ ਵੀ ਇਸ ਵੀਡੀਓ ਉੱਤੇ ਕਮੈਂਟ ਕੀਤਾ ਹੈ। ਉਸਨੇ ਲਿਖਿਆ ਹੈ ਕਿ OMG. ਨਿਕੋਲ ਰਿਚੀ ਰਿਆਲਟੀ ਸੀਰੀਜ ‘ਦ ਸਿੰਪਲ ਲਾਈਫ’ ਨਾਲ ਸੁਰਖੀਆਂ ਵਿੱਚ ਆਈ ਸੀ। ਇਹ ਸ਼ੋਅ ਸਾਲ 2003 ਤੋਂ 2007 ਤੱਕ ਚੱਲਿਆ ਸੀ।