ਚੰਡੀਗੜ੍ਹ : ਪੰਜਾਬ ਹਰਿਆਣਾ ਹਾਈਕੋਰਟ (Punjab haryana high court) ਵਿੱਚ ਸਿੱਖ ਪੰਥ ਨਾਲ ਜੁੜਿਆ ਅਹਿਮ ਮਾਮਲਾ ਸਾਹਮਣੇ ਆਇਆ ਹੈ । ਹਾਲਾਂਕਿ ਇਹ ਪਟੀਸ਼ਨ ਕਿਸੇ ਸਿੱਖ ਜਥੇਬੰਦੀਆਂ ਵੱਲੋਂ ਨਹੀਂ ਪਾਈ ਗਈ ਹੈ। ਬਲਕਿ 2 ਮਹਿਲਾ ਕਾਂਸਟੇਬਲਾਂ ਵੱਲੋਂ ਪਾਈ ਗਈ ਹੈ। ਦਰਾਸਲ ਕਾਂਸਟੇਬਲ ਤੋਂ ਹੈੱਡ ਕਾਂਸਟੇਬਲ ਲਈ ਹੋਈ ਲਿਖਿਤ ਪ੍ਰੀਖਿਆ ਵਿੱਚ ਇੱਕ ਸਵਾਲ ਪੁੱਛਿਆ ਗਿਆ ਸੀ ਕਿ ਆਨੰਦ ਕਾਰਜ ਬਾਣੀ ਦੀ ਰਚਨਾ ਕਿਸ ਗੁਰੂ ਸਾਹਿਬਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੀਤੀ ਗਈ ਸੀ ? ਇਸ ਦੇ ਜਵਾਬ ਵਿੱਚ ਪਟੀਸ਼ਨਕਰਤਾ ਮਹਿਲਾ ਕਾਂਸਟੇਬਲ ਵੱਲੋਂ ਗੁਰੂ ਰਾਮਦਾਸ ਲਿਖਿਆ ਗਿਆ ਸੀ । ਜਦਕਿ ਵਿਭਾਗ ਦੀ ਵੈੱਬਸਾਈਟ ‘ਤੇ ਸਵਾਲਾਂ ਦੇ ਜਵਾਬ ਵਿੱਚ ਇਸ ਦਾ ਉੱਤਰ ਗੁਰੂ ਅਮਰਦਾਸ ਲਿਖਿਆ ਹੋਇਆ ਹੈ । ਇਸ ਦੀ ਵਜ੍ਹਾ ਕਰਕੇ ਪਟੀਸ਼ਕਰਤਾਵਾਂ ਦਾ ਉੱਤਰ ਗਲਤ ਹੋ ਗਿਆ ਇਸ ਦੇ ਖਿਲਾਫ਼ ਉਹ ਹੁਣ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਹੁੰਚਿਆ ਹਨ। ਇਸ ‘ਤੇ ਪੰਜਾਬ ਸਰਕਾਰ ਨੇ ਵੀ ਆਪਣਾ ਜਵਾਬ ਦਾਖ਼ਲ ਕਰ ਦਿੱਤਾ ਹੈ । ਜਦਕਿ ਪੰਜਾਬ ਹਰਿਆਣਾ ਹਾਈਕੋਰਟ ਨੇ ਟਿਪਣੀ ਕਰਦੇ ਹੋਏ ਕਿਹਾ ਉਹ ਇਸ ਦਾ ਜਵਾਬ ਨਹੀਂ ਦੇ ਸਕਦੇ ਹਨ ਇਸ ਦੇ ਲਈ ਅਦਾਲਤ ਵੱਲੋਂ ਹੁਣ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਹਨ ।
ਪਟੀਸ਼ਨਕਰਤਾ ਦੀ ਦਲੀਲ ਤੇ ਹਾਈਕੋਰਟ ਦਾ ਜਵਾਬ
ਹੁਸ਼ਿਆਰਪੁਰ ਦੀ ਰਹਿਣ ਵਾਲੀ ਮਹਿਲਾ ਕਾਂਸਟੇਬਲ ਪ੍ਰਭਜੋਤ ਕੋਰ ਨੂੰ ਪ੍ਰੀਖਿਆ ਵਿੱਚ 100 ਵਿੱਚੋਂ 64 ਅੰਕ ਹਾਸਲ ਹੋਏ ਸਨ। ਉਸ ਮੁਤਾਬਿਕ ਆਨੰਦ ਕਾਰਜ ਦੀ ਰਚਨਾ ਗੁਰੂ ਰਾਮਦਾਸ ਜੀ ਵੱਲੋਂ ਕੀਤੀ ਗਈ ਸੀ ਅਤੇ ਉਸ ਦਾ ਜਵਾਬ ਠੀਕ ਹੈ। ਜੇਕਰ ਸਰਕਾਰ ਇਸ ਨੂੰ ਠੀਕ ਕਰ ਲਏ ਤਾਂ ਉਹ ਪ੍ਰੀਖਿਆ ਵਿੱਚ ਪਾਸ ਹੋ ਜਾਵੇਗੀ । ਪਟੀਸ਼ਨਕਰਤਾ ਨੇ ਕਿਹਾ ਅਦਾਲਤ ਪੁਲਿਸ ਵਿਭਾਗ ਨੂੰ ਨਿਰਦੇਸ਼ ਦੇਵੇ ਕਿ ਉਹ ਸਹੀ ਜਵਾਬ ਦੇ ਅਧਾਰ ‘ਤੇ ਪ੍ਰੀਖਿਆ ਦੇ ਨਤੀਜੇ ਮੁੜ ਤੋਂ ਤਿਆਰ ਕਰੇ। ਇਸ ‘ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਕਿਹਾ ਕਿ ਉਹ ਇਸ ਦਾ ਜਵਾਬ ਨਹੀਂ ਦੇ ਸਕਦੇ ਹਨ। ਜੱਜ ਜੈਸ਼੍ਰੀ ਠਾਕੁਰ ਨੇ ਕਿਹਾ ਹਾਈਕੋਰਟ ਇਸ ਸਵਾਲ ਦਾ ਜਵਾਬ ਦੇਣ ਵਿੱਚ ਮਾਹਿਰ ਨਹੀਂ ਹੈ। ਅਜਿਹੇ ਵਿੱਚ ਚਾਰ ਹਫ਼ਤਿਆਂ ਦੇ ਅੰਦਰ ਮਾਹਿਰਾ ਦੀ ਕਮੇਟੀ ਬਣਾ ਕੇ ਇਸ ‘ਤੇ ਫੈਸਲਾ ਕੀਤਾ ਜਾਵੇ। ਜਵਾਬ ਦੇ ਮੁਤਾਬਿਕ ਹੀ ਫੈਸਲਾ ਲਿਆ ਜਾਵੇਗਾ ।
ਸਰਕਾਰੀ ਵਕੀਲ ਦਾ ਜਵਾਬ
ਇਸ ਪੂਰੇ ਮਾਮਲੇ ਵਿੱਚ ਸਰਕਾਰੀ ਵਕੀਲ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਜਵਾਬ ਦਿੱਤੀ ਹੈ। ਉਨ੍ਹਾਂ ਨੇ ਆਨੰਦ ਕਾਰਜ ਦੀ ਰਚਨਾ ਕਿਸ ਗੁਰੂ ਸਾਹਿਬਬਾਨ ਦੀ ਹੈ ਇਸ ਦਾ ਜਵਾਬ ਗੁਰੂ ਅਮਰਦਾਸ ਜੀ ਹੈ । ਕਿਉਂਕਿ ਇਹ ਰਵਾਇਤ ਉਨ੍ਹਾਂ ਨੇ ਸ਼ੁਰੂ ਕੀਤੀ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਨ੍ਹਾਂ ਦੀ ਹੀ ਬਾਣੀ ਹੈ ਅਤੇ ਸ੍ਰੀ ਗੁਰੂ ਅਮਰਦਾਸ ਬਿਲਕੁਲ ਸਹੀ ਜਵਾਬ ਹੈ । ਵਕੀਲ ਨੇ ਦਲੀਲ ਦਿੱਤੀ ਕਿ ਇਸ ਲਈ ਪਟੀਸ਼ਕਰਤਾ ਨੂੰ 1 ਵਾਧੂ ਨੰਬਰ ਨਹੀਂ ਦਿੱਤਾ ਜਾ ਸਕਦਾ ਹੈ
ਮਾਹਿਰਾ ਦੀ ਰਾਏ
ਮਾਹਿਰਾ ਮੁਤਾਬਿਕ ਕਾਂਸਟੇਬਲ ਦਾ ਜਵਾਬ ਸਹੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 773 ਵਿੱਚ ਆਨੰਦ ਕਾਰਜ ਦੀ ਰਚਨਾ ਦਰਜ ਹੈ ਅਤੇ ਬਾਣੀ ਦੇ ਸ਼ੁਰੂਆਤ ਵਿੱਚ ਹੀ ਸੂਹੀ ਮਹਲਾ 4 ਲਿਖਿਆ ਹੈ । ਇਸ ਤੋਂ ਸਾਫ਼ ਹੈ ਕਿ ਇਹ ਬਾਣੀ ਸ੍ਰੀ ਗੁਰੂ ਰਾਮਦਾਸ ਜੀ ਹੈ । ਕਿਉਂਕਿ ਜਿਸ ਗੁਰੂ ਸਾਹਿਬ ਜੀ ਦੀ ਬਾਣੀ ਹੁੰਦੀ ਹੈ ਉਨ੍ਹਾਂ ਦੀ ਰਚਨਾ ਦੀ ਪਛਾਣ ਮਹਲਾ ਤੋਂ ਹੁੰਦਾ ਹੀ । ਉਦਾਹਰਣ ਦੇ ਤੌਰ ‘ਤੇ ਜੇਕਰ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੋਵੇਗੀ ਤਾਂ ਬਾਣੀ ਸ਼ੁਰੂ ਹੋਣ ਤੋਂ ਪਹਿਲਾਂ ਮਹਲਾ 1 ਲਿਖਿਆ ਹੋਵੇਗਾ । ਪੰਜਾਬ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ਵਿੱਚ ਮਾਹਿਰਾ ਦੀ ਰਾਏ ਮੰਗ ਕੇ ਸਹੀ ਫੈਸਲਾ ਲਿਆ ਹੈ । ਪਰ ਚੰਗਾ ਹੁੰਦਾ ਕਿ ਪੰਜਾਬ ਸਰਕਾਰ ਵੀ ਜਵਾਬ ਦਾਖਲ ਕਰਨ ਤੋਂ ਪਹਿਲਾਂ ਮਾਹਿਰਾ ਦੀ ਰਾਏ ਲੈਂਦੀ ।