India

ਮਜ਼ਦੂਰ ਦੇ ਖਾਤੇ ‘ਚ ਜਮ੍ਹਾ 200 ਕਰੋੜ ਰੁਪਏ ਕਿੱਥੇ ਗਏ? ਜਾਂਚ ‘ਚ ਮਿਲੇ ਸਿਰਫ਼ 28 ਹਜ਼ਾਰ ਰੁਪਏ!

Where did the 200 crore rupees deposited in the worker's account go? Only 28 thousand rupees found in the investigation!

ਹਰਿਆਣਾ : ਬੀਤੇ ਦਿਨੀਂ ਹਰਿਆਣਾ ਦੇ ਚਰਖੀ-ਦਾਦਰੀ ‘ਚ ਅੱਠਵੀਂ ਪਾਸ ਮਜ਼ਦੂਰ ਦੇ ਬੈਂਕ ਖਾਤੇ ‘ਚ 200 ਕਰੋੜ ਰੁਪਏ ਮਾਮਲੇ ਵਿੱਚ ਪੁਲਿਸ ਨੇ ਜਾਂਚ ਦੌਰਾਨ ਅਹਿਮ ਖ਼ੁਲਾਸੇ ਕੀਤੇ ਹਨ। ਦਾਦਰੀ ਪੁਲਿਸ ਨੇ ਹਾਲ ਹੀ ਵਿੱਚ ਹਰਿਆਣਾ ਦੇ ਚਰਖੀ ਦਾਦਰੀ ਦੇ ਪਿੰਡ ਬੇਰਲਾ ਦੇ ਰਹਿਣ ਵਾਲੇ ਵਿਕਰਮ ਦੇ ਬੈਂਕ ਖਾਤੇ ਵਿੱਚ 200 ਕਰੋੜ ਰੁਪਏ ਜਮ੍ਹਾ ਕਰਵਾਉਣ ਦੇ ਮਾਮਲੇ ਦੀ ਜਾਂਚ ਕੀਤੀ ਹੈ। ਪੁਲਿਸ ਜਾਂਚ ਵਿੱਚ ਜਿੱਥੇ 200 ਕਰੋੜ ਰੁਪਏ ਦਾ ਮਾਮਲਾ ਝੂਠਾ ਪਾਇਆ ਗਿਆ, ਉੱਥੇ ਹੀ ਵਿਕਰਮ ਦੇ ਖਾਤੇ ਵਿੱਚ 28 ਹਜ਼ਾਰ ਰੁਪਏ ਪਾਏ ਗਏ।

ਹਾਲਾਂਕਿ ਪੁਲਿਸ ਵੱਲੋਂ ਬੈਂਕ ਖਾਤੇ ਦੀ ਜਾਂਚ ਦੌਰਾਨ ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਬੈਂਕ ਖਾਤੇ ਨੂੰ ਬਲਾਕ ਕਰਨ ਦੀ ਸੀਮਾ 200 ਕਰੋੜ ਰੁਪਏ ਤੱਕ ਹੈ। ਅਜਿਹੀ ਸਥਿਤੀ ਵਿੱਚ ਪੁਲਿਸ ਵੱਲੋਂ ਪ੍ਰਾਪਤ ਸ਼ਿਕਾਇਤਾਂ ਦੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ। ਇਸ ਗੱਲ ਦੀ ਪੁਸ਼ਟੀ ਥਾਣਾ ਬਧਰਾ ਦੇ ਤਫ਼ਤੀਸ਼ੀ ਅਫ਼ਸਰ ਵਿਸ਼ਾਲ ਕੁਮਾਰ ਨੇ ਕੀਤੀ ਹੈ।

ਮਜ਼ਦੂਰ ਵਿਕਰਮ ਆਪਣੇ ਪਰਿਵਾਰਕ ਮੈਂਬਰਾਂ ਨਾਲ ਬਦਰਾ ਥਾਣੇ ਪਹੁੰਚਿਆ ਅਤੇ ਦਾਅਵਾ ਕੀਤਾ ਕਿ ਧੋਖਾਧੜੀ ਕਾਰਨ ਉਸ ਦੇ ਬੈਂਕ ਖਾਤੇ ਵਿੱਚ 200 ਕਰੋੜ ਰੁਪਏ ਜਮ੍ਹਾਂ ਹੋ ਗਏ ਹਨ। ਇਹ ਵੀ ਦੱਸਿਆ ਕਿ ਇਸ ਕਾਰਨ ਯੂ ਪੀ ਪੁਲਿਸ ਨੇ ਉਸ ਦੇ ਘਰ ਛਾਪਾ ਮਾਰਿਆ ਅਤੇ ਉਸ ਨੂੰ ਜਾਂਚ ਵਿੱਚ ਸਹਿਯੋਗ ਕਰਨ ਲਈ ਕਿਹਾ। ਵਿਕਰਮ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੇ ਦਸਤਾਵੇਜ਼ਾਂ ਦੇ ਆਧਾਰ ‘ਤੇ ਕਿਸੇ ਨੇ ਯਸ਼ ਬੈਂਕ ‘ਚ ਖਾਤਾ ਖੋਲ੍ਹਿਆ ਸੀ। ਜਦੋਂ ਧੋਖਾਧੜੀ ਰਾਹੀਂ ਉਸੇ ਬੈਂਕ ਖਾਤੇ ਵਿੱਚ 200 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ ਤਾਂ ਬੈਂਕ ਨੇ ਇਸ ਨੂੰ ਹੋਲਡ ਕਰ ਦਿੱਤਾ। ਵਿਕਰਮ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਪੁਲਿਸ ਨੂੰ ਸੁਰੱਖਿਆ ਦੀ ਅਪੀਲ ਵੀ ਕੀਤੀ ਸੀ। ਇਸ ਤੋਂ ਇਲਾਵਾ ਪੀ ਐੱਮ ਅਤੇ ਸੀ ਐੱਮ ਸਮੇਤ ਉੱਚ ਪੁਲਿਸ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਭੇਜੀ ਗਈ ਸੀ।

ਮਜ਼ਦੂਰ ਵਿਕਰਮ ਦੇ ਬੈਂਕ ਖਾਤੇ ਵਿੱਚ 200 ਕਰੋੜ ਰੁਪਏ ਆਉਣ ਦਾ ਦਾਅਵਾ ਬਦਰਾ ਥਾਣੇ ਦੀ ਜਾਂਚ ਵਿੱਚ ਝੂਠਾ ਨਿਕਲਿਆ। ਜਦੋਂ ਪੁਲਸ ਅਸਲੀਅਤ ਜਾਣਨ ਲਈ ਰੋਹਤਕ ਸਥਿਤ ਯੈੱਸ ਬੈਂਕ ਦੀ ਸ਼ਾਖਾ ‘ਚ ਪਹੁੰਚੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਵਿਕਰਮ ਦੇ ਖਾਤੇ ‘ਚ 28,000 ਰੁਪਏ ਹਨ ਅਤੇ ਖਾਤਾ ਫ਼ਿਲਹਾਲ ਫਰੀਜ਼ ਹੈ। ਜਾਂਚ ਅਧਿਕਾਰੀ ਏਐਸਆਈ ਵਿਸ਼ਾਲ ਕੁਮਾਰ ਨੇ ਦੱਸਿਆ ਕਿ ਪੁਲਿਸ ਜਾਂਚ ਲਈ ਰੋਹਤਕ ਸਥਿਤ ਯਸ਼ ਬੈਂਕ ਦੀ ਸ਼ਾਖਾ ਵਿੱਚ ਪਹੁੰਚੀ ਸੀ।

ਉੱਥੇ ਜਾਂਚ ਕਰਨ ‘ਤੇ ਪਤਾ ਲੱਗਾ ਕਿ ਵਿਕਰਮ ਦੇ ਖਾਤੇ ‘ਚ 60 ਹਜ਼ਾਰ ਰੁਪਏ ਦੀ ਐਂਟਰੀ ਹੋਈ ਹੈ ਅਤੇ ਇਸ ਸਮੇਂ ਉਸ ਦੇ ਖਾਤੇ ‘ਚ 28 ਹਜ਼ਾਰ ਰੁਪਏ ਹਨ। ਧੋਖਾਧੜੀ ਕਾਰਨ ਵਿਕਰਮ ਦਾ ਬੈਂਕ ਖਾਤਾ ਫ਼ਰੀਜ ਕਰ ਦਿੱਤਾ ਗਿਆ ਹੈ। ਯੂ ਪੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਂਚ ਅਧਿਕਾਰੀ ਅਨੁਸਾਰ ਬੈਂਕ ਅਧਿਕਾਰੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਬੈਂਕ ਖਾਤੇ ਨੂੰ ਫ਼ਰੀਜ ਕਰਨ ਦੀ ਸੀਮਾ 200 ਕਰੋੜ ਰੁਪਏ ਤੱਕ ਹੈ। ਪੁਲਿਸ ਨੂੰ ਮਿਲੀਆਂ ਸ਼ਿਕਾਇਤਾਂ ਦੀ ਜਾਂਚ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ।