ਗ੍ਰਿਫਤਾਰ ਮੁਲਜ਼ਮਾਂ ਤੋਂ ਹੋ ਰਹੇ ਨੇ ਖੁਲਾਸੇ!
ਖਾਲਸ ਬਿਊਰੋ:ਸਿੱਧੂ ਮੂਸੇ ਵਾਲਾ ਕਾਂ ਡ ਵਿੱਚ ਪੁਲਿ ਸ ਵਲੋਂ ਨਾਮਜ਼ਦ ਕੀਤੇ ਗਏ ਸ਼ਾਰਪ ਸ਼ੂ ਟਰਾਂ ਵਿੱਚੋਂ ਮਨਪ੍ਰੀਤ ਮਨੂੰ ਕੁੱਸਾ ਤੇ ਜਗਰੂਪ ਰੂਪਾ ਭਾਵੇਂ ਪੁਲਿਸ ਨਾਲ ਹੋਏ ਮੁ ਕਾਬਲੇ ਵਿੱਚ ਮਾ ਰੇ ਗਏ ਹਨ ਪਰ ਇਸ ਸਬੰਧ ਵਿੱਚ ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ ਕਿ ਸਿੱਧੂ ਨੂੰ ਗੋ ਲੀਆਂ ਮਾਰਨ ਤੋਂ ਬਾਅਦ ਇਹ ਸਾਰੇ ਸ਼ੂ ਟਰ ਕਿੱਥੇ ਕਿੱਥੇ ਗਏ,ਕਿਸ-ਕਿਸ ਕੋਲ ਰੁਕੇ ।ਆਪਣੇ ਭਰੋਸੇਯੋਗ ਸੂਤਰਾਂ ਦੇ ਆਧਾਰ ਤੇ ਕੁੱਝ ਨਿੱਜੀ ਚੈਨਲਾਂ ਵਲੋਂ ਇਹ ਖਬਰ ਚਲਾਈ ਜਾ ਰਹੀ ਹੈ ਕਿ ਇਹਨਾਂ ਦੋਨਾਂ ਸ਼ੂ ਟਰਾਂ ਨੂੰ ਮਲਕੀਤ ਕਿੱਟਾ ਤੇ ਹਰਦੀਪ ਮਾਮਾ ਨੇ ਪਟਿਆਲਾ ਵਿੱਚ ਵੀ ਪਨਾਹ ਦਿੱਤੀ ਸੀ। ਇਹਨਾਂ ਦੋਹਾਂ ਨੂੰ ਪੁਲਿਸ ਨੇ ਬਠਿੰਡਾ ਤੋਂ ਗ੍ਰਿ ਫਤਾਰ ਕੀਤਾ ਸੀ ।
ਇਹਨਾਂ ਦੋਹਾਂ ਦਾ ਸਬੰਧ ਗੋਲਡੀ ਬਰਾੜ ਨਾਲ ਦੱਸਿਆ ਜਾ ਰਿਹਾ ਹੈ ਤੇ ਇਹ ਦੋਵੇਂ ਗੋਲਡੀ ਬਰਾੜ ਗੈਂ ਗ ਦੇ ਖਾਸ ਸ਼ਾਰਪ ਸ਼ੂ ਟਰ ਹਨ ਤੇ ਇਹਨਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਇਹਨਾਂ ਦੋਹਾਂ ਕੋਲੋਂ ਪੁੱਛਗਿੱਛ ‘ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਨੇੜੇ ਇੱਕ ਕਿਰਾਏ ਦੀ ਕੋਠੀ ਵਿੱਚ ਨਾ ਸਿਰਫ ਮਨਪ੍ਰੀਤ ਮਨੂੰ ਕੁੱਸਾ ਤੇ ਜਗਰੂਪ ਰੂਪਾ ਨੂੰ ਪਨਾਹ ਦਿੱਤੀ ਸੀ ਸਗੋਂ ਸਿੱਧੂ ਦੇ ਕ ਤਲ ਵਿੱਚ ਵਰਤੇ ਗਏ ਹ ਥਿਆਰ ਵੀ ਕਈ ਦਿਨ ਤੱਕ ਸਾਂਭੇ ਸੀ।ਇਹਨਾਂ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।ਇਹਨਾਂ ਦੋਹਾਂ ਨੂੰ ਕੱਲ ਪੰਜਾਬ ਪੁਲਿਸ ਨੇ ਬਠਿੰਡੇ ਤੋਂ ਗ੍ਰਿ ਫਤਾਰ ਕੀਤਾ ਸੀ ਤੇ ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਛੇ .32 ਬੋਰ ਅਤੇ ਇੱਕ .30 ਬੋਰ ਦੇ ਪਿ ਸਤੌਲ,ਅ ਸਲਾ ਅਤੇ ਇੱਕ ਏਐਸਆਈ ਰੈਂਕ ਦੀ ਪੁਲਿਸ ਵਰਦੀ ਵੀ ਬਰਾਮਦ ਕੀਤੀ ਸੀ।