International

ਜਦ ਭਾਰਤੀ ਮੂਲ ਦੇ ਸੀਈਓ ਨੇ ਅਮਰੀਕਾ ਬੈਠੇ ਕੱਢੇ 900 ਕਰਮਚਾਰੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕਰੋਨਾ ਨੇ ਬਹੁਤਿਆਂ ਦੀਆਂ ਨੌਕਰੀਆਂ ਨੂੰ ਨਿਘਲ ਲਿਆ। ਕਈਆਂ ਦੇ ਬਿਜ਼ਨਸ ਡੁੱਬ ਗਏ ਕਈ ਲੋਕ ਅਜਿਹੇ ਸਨ ਜਿਹੜੇ ਵਰਚੁਅਲ ਯਾਨਿ ਕਿ ਵਰਕ ਫਰੌਮ ਹੋਮ ਕਰਨ ਲੱਗੇ। ਹੁਣ ਜਿਵੇਂ ਮੰਨਿਆ ਜਾ ਰਿਹਾ ਸੀ ਕਿ ਨਵੇਂ ਸਾਲ ਦੇ ਨਾਲ ਹੀ ਜ਼ਿੰਦਗੀ ਮੁੜ ਤੋਂ ਪਟੜੀ ਤੇ ਆਉਣੀ ਸ਼ੁਰੂ ਹੋ ਜਾਏਗੀ ਅਜਿਹੇ ਵਿਚੱ ਇੱਕ ਕੰਪਨੀ ਵੱਲੋਂ ਆਪਣੇ ਇੱਕ ਦੋ ਜਾਂ 100 ਨਹੀਂ ਬਲਕਿ 900 ਦੇ ਕਰੀਬ ਕਰਮਚਾਰੀਆਂ ਨੂੰ ਲੇਇੰਗ ਆਫ ਦਿੱਤਾ ਜਾ ਰਿਹਾ ਹੈ।ਭਾਰਤੀ ਮੂਲਕ ਦੇ ਸੀਈਓ ਜੋ ਕਿ ਅਮਰੀਕੀ ਮੂਲ ਦੀ ਕੰਪਨੀ ਦੇ ਸੀਈਓ ਹਨ, ਉਹ ਆਪਣੇ 900 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਰਹੇ ਹਨ।

ਅਸਲ ਦੇ ਵਿੱਚ ਅਮਰੀਕੀ ਮੂਲ ਦੀ ਮਾਲਿਕਾਨਾ ਅਧਿਕਾਰ ਵਾਲੀ ਕੰਪਨੀ ਬੈਟਰ.ਕੌਮ ਦੇ ਸੀਈਓ ਵਿਸ਼ਾਨ ਗਰਗ ਵੱਲੋਂ ਸੀਐਨਐਨ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਉਹ ਮਾਰਕਿਟ ਕੁਸ਼ਲਤਾ, ਪ੍ਰਦਰਸ਼ਨ ਅਤੇ ਉਤਪਾਦਕਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਕੰਪਨੀ ਦੇ 9 ਫੀਸ਼ਦੀ ਕਰਮਚਾਰੀਆਂ ਜੋ ਕਿ 900 ਦੇ ਕਰਬਿ ਬਣਦੇ ਹਨ ਉਹਨਾਂ ਨੂੰ ਬਰਖਾਸਤ ਕਰਨ ਜਾ ਰਹੇ ਹਨ।ਗਰਗ ਨੇ ਬੁੱਧਵਾਰ ਨੂੰ ਜ਼ੂਮ ਕਾਲ ਰਾਹੀਂ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਇਹ ਮਾਰਗੇਜ ਕੰਪਨੀ ਕਰਮਚਾਰੀਆਂ ਦੀ ਛਾਂਟੀ ਕਰ ਰਹੀ ਹੈ। ਜ਼ੂਮ ਕਾਲ ਦੌਰਾਨ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਇਸ ਵੇਲੇ ਇਸ ਗਰੁੱਪ ਕਾਲ ਦਾ ਹਿੱਸਾ ਹੋ ਤਾਂ ਮੈਨੂੰ ਤੁਸੀਂ ਉਸ ਗਰੁੱਪ ਦੇ ਵਿੱਚ ਆਉਂਦੇ ਹੋ ਜਿਹਨਾਂ ਨੂੰ ਕਿ ਬਦਕਿਸਮਤੀ ਨਾਲ ਲੇਡ ਆਫ ਦਿੱਤੀ ਜਾ ਰਹੀ ਹੈ।

ਤੁਹਾਨੂੰ ਹੁਣੇ ਇਸੇ ਸਮੇਂ ਤੋਨ ਨੌਕਰੀ ਤੋਂ ਬਰਖਾਸਤ ਕੀਤਾ ਜਾ ਰਿਹਾ ਹੈ। ਸੀਐਨਐਨ ਦੀ ਰਿਪੋਰਟ ਦੇ ਅਨੁਸਾਰ ਉਸ ਵੇਲੇ ਕਾਲ ਤੇ 900 ਦੇ ਕਰੀਬ ਕਰਮਚਾਰੀ ਸਨ ਅਤੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਉਹਨਾਂ ਨੂੰ ਫੌਰੀ ਤੌਰ ਤੇ ਕੰਪਨੀ ਛੁੱਟੀਆਂ ਤੋਂ ਪਹਿਲਾਂ ਹੀ ਕੰਮ ਤੋਂ ਜਵਾਬ ਦੇ ਰਹੀ ਹੈ। ਉਹਨਾਂ ਨੇ ਅੱਗੇੁ ਕਿਹਾ ਕਿ ਉਹ ਸਾਰੇ ਕਰਮਚਾਰੀ ਆਪਣੇ ਲਾਭ ਅਤੇ ਹੋਰ ਭੱਤਿਆਂ ਦੇ ਬਾਬਤ ਹਿਊਮਨ ਰਿਸੋਰਸ ਡਿਪਾਰਟਮੈਂਟ ਦੀ ਈਮੇਲ ਦਾ ਇੰਤਜ਼ਾਰ ਕਰਨ। ਸੀਐਨਐਨ ਬਿਜ਼ਨਸ ਨਾਲ ਗੱਲ ਕਰਦਿਆਂ ਸੀਐਫਓ ਕੇਵਿਨ ਰਯਾਨ ਨੇ ਕਿਹਾ ਕਿ ਸਾਲ ਦੇ ਅੀਜਹੇ ਸਮੇਂ ਵਿੱਚ ਕਰਮਚਾਰੀਆਂ ਨੂੰ ਨੌਕਰੀ ਤੋਂ ਜਵਾਬ ਦੇਣ ਦਾ ਫੈਸਲਾ ਸੌਖਾ ਨਹੀਂ ਸੀ।

ਇਹ ਐਲਾਨ ਕਰਨਾ ਬਹੁਤ ਔਖਾ ਅਤੇ ਭਾਵੁਕ ਕਰਨ ਵਾਲਾ ਸੀ। ਹਾਲੀਾਂਕ ਇਸ ਕੰਪਨੀ ਦੇ ਬੈਲੇਂਸ ਸ਼ੀਟ ਅਤੇ ਇੱਕ ਘਟੀ ਹੋਈ ਤੇ ਕੇਂਦਰਿਤ ਕਾਰਜਬਲ ਨੇ ਸਾਨੂੰ ਇੱਕ ਬੁਨਿਆਦੀ ਤੌਰ ਤੇ ਵਿਕਸਿਤ ਹੋ ਰਹੇ ਘਰੇਲੂ ਮਾਲਕੀ ਬਜ਼ਾਰ ਵਿੱਚ ਵਰਤੇ ਜਾ ਰਹੇ ਕੰਮਾਂ ਨੂੰ ਦੇਖਦੇ ਹੋਏ ਇਹ ਫੈਸਲਾ ਕਰਨਾ ਪਿਆ। ਹਾਲਾਂਕਿ ਇੱਕ ਰਿਪੋਰਟ ਅਨੁਸਾਰ ਗਰਗ ਨੇ ਕਰਮਚਾਰੀਆਂ ਤੇ ਗੈਰ ਉਤਪਾਦਕ ਹੋਣ ਅਤੇ ਦਿਨ ਵਿਚੱਸਿਰਫ ਦੋ ਘੰਟੇ ਕੰਮ ਕਰਕੇ ਆਪਣੇ ਗ੍ਰਾਹਕ ਅਤੇ ਸਾਥੀਆਂ ਤੋਂ ਚੋਰੀ ਕਰਨ ਦੇ ਦੋਸ਼ ਲਾਏ।ਗਰਗ ਨੇ ਕਿਹਾ ਕਿ ਇਹ ਮੈਂ ਆਪਣੇ ਕਰੀਅਰ ਵਿੱਚ ਦੂਜੀ ਵਾਰ ਕਰਨ ਜਾ ਰਿਹਾ ਹਾਂ। ਅਤੇ ਮੈਂ ਅਜਿਹਾ ਨਹੀਂ ਕਰਨਾ ਚਾਹੁੰਦਾ। ਪਿਛਲੀ ਵਾਰ ਜਦ ਮੈਂ ਇਹ ਸਭ ਕਤਿਾ ਸੀ ਤਾਂ ਮੈਂ ਵੀ ਰੋਇਆ ਸੀ। ਜਿਹਨਾਂ ਨੂੰ ਨੌਕਰੀ ਤੋਂ ਜਵਾਬ ਦਿੱਤਾ ਗਿਆ ਹੈ ਉਹਨਾਂ ਵਿੱਚ ਵਿਭਿਮਨਤਾ, ਇਕੁਇਟੀ ਅਤੇ ਸ਼ਾਮਲ ਕਰਨ ਵਾਲੀ ਭਰਤੀ ਟੀਮ ਦੇ ਮੈਂਬਰ ਸਨ।