ਚੰਡੀਗੜ੍ਹ : ਲੰਘੇ ਕੱਲ੍ਹ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਏਅਰਪੋਰਟ ਤੇ ਸਿਹਤ ਵਿਗੜਨ ਦੇ ਚਲਦੇ ਜਹਾਜ ਚੋ ਉੱਤਰ ਮਗਰੋਂ ਸੰਤੁਲਨ ਗਵਾਉਣ ਕਾਰਨ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਉਣ ਦੀ ਖ਼ਬਰ ਮੀਡੀਆ ‘ਚ ਅਤੇ ਸੋਸ਼ਲ ਮੀਡੀਆ ‘ਤੇ ਤੇਜੀ ਦੇ ਨਾਲ ਵਾਇਰਲ ਹੋਈ ਸੀ ਜਿਸਦਾ ਹੁਣ ਮੁੱਖ ਮੰਤਰੀ ਦਫਤਰ ਵੱਲੋਂ ਖੰਡਨ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਹਾਲਾਂਕਿ ਅਧਿਕਾਰਤ ਤੌਰ ਤੇ ਮੁੱਖ ਮੰਤਰੀ ਦਫਤਰ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਇੱਕ ਨਿੱਜੀ ਵੈਬਸਾਈਟ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ CM office ਨੇ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਦੇ ਵਿਰੋਧੀ ਤੇ ਸਿਆਸੀ ਧਿਰ ਦੇ ਇਸ਼ਾਰੇ ਤੇ ਚੱਲ ਰਹੇ ਇੱਕ ਅਖਬਾਰ ਵੱਲੋਂ ਮੁੱਖ ਮੰਤਰੀ ਨੂੰ ਬਦਨਾਮ ਕਰਨ ਲਈ ਇਹ ਖਬਰ ਲਗਾਈ ਗਈ ਹੈ। ਇਸ ਸਮੇਂ ਇਹ ਵੀ ਦੱਸਿਆ ਗਿਆ ਕਿ ਮੁੱਖ ਮੰਤਰੀ ਬਿਲਕੁਲ ਠੀਕ-ਠਾਕ ਹਨ ਤੇ ਉਹਨਾਂ ਦੀ ਸਿਹਤ ਵਿਗੜਨ ਵਾਲੀ ਅਫਵਾਹ ਕੋਰਾ ਝੂਠ ਹੈ।
ਪਰ ਇਸ ਖ਼ਬਰ ਨੂੰ ਲੈ ਕੇ ਵਿਰੋਧੀਆਂ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਟਵੀਟ ਕਰਦਿਆਂ ਲਿਖਿਆ ਕਿ “ਪਤਾ ਲੱਗਾ ਹੈ ਕਿ CM ਭਗਵੰਤ ਮਾਨ ਦਿੱਲੀ ਤੋਂ ਚਾਰਟਰਡ ਪਲੇਨ ‘ਤੇ ਚੜੇ ਤਕਰੀਬਨ ਦੁਪਹਿਰ ਚੰਡੀਗੜ੍ਹ ਲੈਂਡ ਕੀਤੇ। ਜਹਾਜ਼ ਤੋਂ ਉਤਰਦੇ ਸਾਰ ਹੀ ਭਗਵੰਤ ਮਾਨ ਡਿੱਗ ਗਏ। ਮਜੀਠੀਆ ਨੇ ਕਿਹਾ ਕਿ ਸੂਤਰਾਂ ਅਨੁਸਾਰ ਸੱਟਾਂ ਵੀ ਲੱਗੀਆਂ ਹਨ, BLOOD PRESSURE ਵੀ ਹਿਲਿਆ ਹੋਇਆ ਸੀ, ਖਾਧੀ ਪੀਤੀ ਦਾ ਜ਼ਿਆਦਾ ਅਸਰ ਹੋ ਗਿਆ। ਹੁਣ ਭਗਵੰਤ ਮਾਨ ਸਾਬ ਨੂੰ special ਦਿੱਲੀ HOSPITAL ਇਲਾਜ ਲੈ ਕੇ ਗਏ ਹਨ।
#BreakingNews
ਅੱਜ ਪਤਾ ਲੱਗਾ ਹੈ ਕਿ CM @BhagwantMann ਦਿੱਲੀ ਤੋਂ chartered plane ️ ਤੇ ਚੜੇ ਤਕਰੀਬਨ ਦੁਪਹਿਰ ਚੰਡੀਗੜ ਲੈਂਡ ਕੀਤੇ।
ਜਹਾਜ਼ ਤੋਂ ਉਤਰਦੇ ਸਾਰ ਹੀ @BhagwantMann ਸਾਬ ਸਰੂਰ ਚ ਸਨ ਤੇ ਡਿੱਗ ਗਏ।
ਸਰੂਰ ਵਾਲਾ ਸਾਰਿਆਂ ਨੇ ਕੱਲ @news18 ਦਾ interview ਵੀ ਦੇਖਿਆ ਹੋਵੇਗਾ।ਸੂਤਰਾਂ ਅਨੁਸਾਰ ਸੱਟਾਂ…
— Bikram Singh Majithia (@bsmajithia) September 17, 2024
ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਦੋ ਟਵੀਟ ਕਰਦਿਆਂ ਕਿਹਾ ਕਿ ਇੱਕ ਪਾਸੇ CM ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਅਤੇ ਦੂਜੇ ਟਵੀਟ ਚ ਉਹਨਾਂ ਕਿਹਾ ਕਿ CM ਇੱਕ ਪਾਸੇ ਕਹਿੰਦੇ ਨੇ ਕਿ ਉਹਨਾਂ ਦੇ ਮੁਹੱਲਾ ਕਲੀਨਿਕ ਦੇ ਮਾਡਲ ਨੂੰ ਅਮਰੀਕਾ ਵਰਗਾ ਦੇਸ਼ ਵੀ ਅਪਣਾਉਣਾ ਚਾਹੁੰਦਾ ਹੈ ਪਰ ਦੂਜੇ ਪਾਸੇ ਖੁਦ ਮੁੱਖ ਮੰਤਰੀ ਵੱਡੇ ਪ੍ਰਾਈਵੇਟ ਹਸਪਤਾਲਾਂ ‘ਚ ਆਪਣਾ ਇਲਾਜ ਕਰਵਾਉਂਦੇ ਹਨ।
Dear @BhagwantMann if America is considering to adopt @AamAadmiParty Mohalla-Clinic Model then why have you opted for treatment in commercial Apollo Hospital of Delhi?
It means you yourself have no faith in the so called Delhi-Model or Punjab-Model of healthcare ! @INCIndia… pic.twitter.com/4XI0QGCchE
— Sukhpal Singh Khaira (@SukhpalKhaira) September 18, 2024
LOP ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਕੇਜਰੀਵਾਲ ਨੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਪੰਜਾਬ ਅਤੇ ਦਿੱਲੀ ਦੇ ਸਰਕਾਰੀ ਹਸਪਤਾਲ ਨਿੱਜੀ ਹਸਪਤਾਲਾਂ ਦੇ ਬਰਾਬਰ ਹਨ। ਫਿਰ ਵੀ ਜਦੋਂ ਉਨ੍ਹਾਂ ਦੀ ਆਪਣੀ ਸਿਹਤ ਦੀ ਗੱਲ ਆਉਂਦੀ ਹੈ, ਤਾਂ ਮੁੱਖ ਮੰਤਰੀ ਮਾਨ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਚ ਇਲਾਜ ਕਰਾਉਂਦੇ ਨੇ. ਹੁਣ ਸਾਫ਼ ਹੋ ਗਿਆ ਹੈ ਕਿ ਇਹ ਅਖੌਤੀ ‘ਆਮ ਆਦਮੀ ਦੇ ਚੈਂਪੀਅਨ’ ਆਪਣੇ ਵੱਡੇ-ਵੱਡੇ ਦਾਅਵਿਆਂ ਨਾਲ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ।
Wishing CM @BhagwantMann a swift recovery after his health scare while returning from Delhi. As he grapples with recurring health issues, including those affecting vital organs like the liver, it’s a stark reminder that while his personal health is crucial, Punjab’s health has… pic.twitter.com/ET4r5WynbG
— Partap Singh Bajwa (@Partap_Sbajwa) September 18, 2024