ਗੁਰੂਗ੍ਰਾਮ ‘ਚ ਇਕ ਰੈਸਟੋਰੈਂਟ ‘ਚ ਖਾਣਾ ਖਾਣ ਤੋਂ ਬਾਅਦ ਕਥਿਤ ਤੌਰ ‘ਤੇ ਮਾਊਥ ਫਰੈਸਨਰ ਦਾ ਸੇਵਨ ਕਰਨ ਨਾਲ ਪੰਜ ਲੋਕ ਬੀਮਾਰ ਹੋ ਗਏ। ਕਿਹਾ ਜਾਂਦਾ ਹੈ ਕਿ ਉਸ ਮਾਊਥ ਫਰੈਸ਼ਨਰ ਵਿਚ ਸੁੱਕੀ ਬਰਫ਼ ਮਿਲਾਈ ਗਈ ਸੀ, ਜਿਵੇਂ ਹੀ ਉਨ੍ਹਾਂ ਨੇ ਇਸ ਦਾ ਸੇਵਨ ਕੀਤਾ, ਉਨ੍ਹਾਂ ਦੇ ਮੂੰਹ ਵਿਚੋਂ ਖੂਨ ਵਗਣ ਲੱਗਾ ਅਤੇ ਸਾਰਿਆਂ ਨੂੰ ਉਲਟੀਆਂ ਆਉਣ ਲੱਗੀਆਂ।
ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਪੰਜ ਵਿਚੋਂ ਚਾਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਗ੍ਰੇਟਰ ਨੋਇਡਾ ਦੇ ਰਹਿਣ ਵਾਲੇ ਅੰਕਿਤ ਕੁਮਾਰ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਨੁਸਾਰ, ਉਹ ਸ਼ਨੀਵਾਰ ਨੂੰ ਗੁਰੂਗ੍ਰਾਮ ਦੇ ਸੈਕਟਰ 90 ਸਥਿਤ ਇੱਕ ਰੈਸਟੋਰੈਂਟ ਵਿੱਚ ਆਪਣੀ ਪਤਨੀ ਅਤੇ ਚਾਰ ਦੋਸਤਾਂ ਨਾਲ ਡਿਨਰ ਕਰਨ ਗਿਆ ਸੀ।
ਕੁਮਾਰ ਨੇ ਦੱਸਿਆ ਕਿ ਰਾਤ ਦੇ ਖਾਣੇ ਤੋਂ ਬਾਅਦ ਰੈਸਟੋਰੈਂਟ ਵਿੱਚ ਇੱਕ ਵੇਟਰ ਮਾਊਥ ਫਰੈਸਨਰ ਲੈ ਕੇ ਆਇਆ ਅਤੇ ਪੰਜ ਲੋਕਾਂ ਨੇ ਇਸ ਦਾ ਸੇਵਨ ਕੀਤਾ।ਮਾਉਂਥ ਫਰੈਸਨਰ ਖਾਣ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਲੋਕਾਂ ਦੀ ਸਿਹਤ ਵਿਗੜਦੀ ਦੇਖ ਕੇ ਰੈਸਟੋਰੈਂਟ ਦੇ ਸਾਰੇ ਕਰਮਚਾਰੀ ਭੱਜ ਗਏ।
ਸ਼ਿਕਾਇਤਕਰਤਾ ਨੇ ਕਿਹਾ, ‘ਮੈਂ ਮਾਊਥ ਫਰੈਸਨਰ ਦਾ ਪੈਕੇਟ ਡਾਕਟਰ ਨੂੰ ਦਿਖਾਇਆ, ਜਿਸ ਨੇ ਕਿਹਾ ਕਿ ਇਹ ਸੁੱਕੀ ਬਰਫ਼ ਹੈ। ਡਾਕਟਰ ਮੁਤਾਬਕ ਇਹ ਐਸਿਡ ਹੈ ਜੋ ਮੌਤ ਦਾ ਕਾਰਨ ਬਣ ਸਕਦਾ ਹੈ।