‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਵਿੱਚ ਕਾਊਂਟਰ ਇੰਟੈਲੀਜੈਂਸ ਦੇ ਇੱਕ ਸ੍ਰੋਤ ਨੇ ਯੂਕਰੇਨਸਕਾ ਆਫ਼ਤ ਵੈੱਬਸਾਈਟ ਨੂੰ ਦੱਸਿਆ ਕਿ ਰੂਸ ਦੀ ਯੋਜਨਾ ਰਾਜਧਾਨੀ ਕੀਵ ਅਤੇ ਪੂਰੇ ਦੇਸ਼ ਨੂੰ ਕੰਟਰੋਲ ਵਿੱਚ ਲੈਣ ਦੀ ਹੈ। ਇਸ ਸ੍ਰੋਤ ਨੇ ਰੂਸ ਦੀ ਯੋਜਨਾ ਦੇ ਬਾਰੇ ਵਿਸਥਾਰ ਵਿੱਚ ਦੱਸਿਆ ਹੈ। ਹਾਲਾਂਕਿ ਇਸਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਵੈੱਬਸਾਈਟ ਨੇ ਸ੍ਰੋਤ ਦੇ ਹਵਾਲੇ ਨਾਲ ਦੱਸਿਆ ਕਿ ਰੂਸ ਦੀ ਯੋਜਨਾ ਕੀ ਹੈ ?
- ਰਾਜਧਾਨੀ ਕੀਵ ਦੇ ਮੁੱਖ ਹਵਾਈ ਅੱਡੇ ਅਤੇ ਏਅਰ ਟ੍ਰੈਫਿਕ ਕੰਟਰੋਲ ‘ਤੇ ਕਬਜ਼ਾ ਕਰਨਾ।
- ਸੀਮਾ ‘ਤੇ ਹਮ ਲਾ ਕਰਦਿਆਂ ਯੂਕਰੇਨੀ ਫ਼ੌਜੀਆਂ ਦਾ ਧਿਆਨ ਭਟਕਾਉਣਾ
- 10 ਹਜ਼ਾਰ ਫ਼ੌਜੀਆਂ ਨੂੰ ਰਾਜਧਾਨੀ ਵਿੱਚ ਉਤਾਰਨਾ
- ਕੀਵ ਵਿੱਚ ਬਿਜਲੀ ਅਤੇ ਸੰਚਾਰ ਦੇ ਸਾਧਨਾਂ ਨੂੰ ਨਾਕਾਮ ਕਰਨਾ ਤਾਂ ਜੋ ਹਫੜਾ-ਦਫੜੀ ਫੈਲ ਜਾਵੇ
- ਯੂਕਰੇਨ ਦੇ ਫ਼ੌਜੀ ਇੱਧਰ-ਉੱਧਰ ਨਾ ਜਾ ਸਕਣ, ਇਸ ਦੇ ਲਈ ਸ਼ਰਨਾਰਥੀਆਂ ਨੂੰ ਭੱਜਣ ਲਈ ਉਕਸਾਇਆ ਜਾ ਰਿਹਾ ਹੈ
- ਸਰਕਾਰੀ ਇਮਾਰਤਾਂ, ਕੈਬਨਿਟ ਅਤੇ ਸੰਸਦ ‘ਤੇ ਕਬਜ਼ਾ ਕਰਨਾ
- ਦੇਸ਼ ਦੀ ਲੀਡਰਸ਼ਿਪ ਨੂੰ ਰੂਸ ਦੀ ਸ਼ਰਤ ‘ਤੇ ਸਮਝੌਤੇ ‘ਤੇ ਦਸਤਖ਼ਤ ਕਰਨ ਦੇ ਲਈ ਮਜ਼ਬੂਰ ਕਰਨਾ
- ਰੂਸ ਸਮਰਥਕ ਲੀਡਰਾਂ ਨੂੰ ਲਿਆਉਣਾ
- ਯੂਕਰੇਨ ਨੂੰ ਪੂਰਬੀ ਅਤੇ ਪੱਛਮੀ ਜਰਮਨੀ ਵਾਂਗ ਦੋ ਹਿੱਸਿਆਂ ਵਿੱਚ ਤੋੜਨਾ।