India Khaas Lekh Khalas Tv Special

ਪ੍ਰੇਮੀ ਨਾਲ ਮਿਲ ਕੇ ਮੰਗੇਤਰ ਨੂੰ ਮਕਾਉਣ ਵਾਲੀ ਸਿਆ ਨੂੰ ਕਿਹੜੀ ਸਜ਼ਾ ਮਿਲੇ?

ਅੱਜ ਦੀਆਂ ਖਬਰਾਂ ਵਿੱਚ ਪੁਣੇ ਦਾ ਕੇਤਨ ਅਗਰਵਾਲ ਕਤਲ ਕੇਸ ਅਤੇ ਛੇ ਮਹੀਨੇ ਪਹਿਲਾਂ ਫਰੀਦਕੋਟ ਵਿੱਚ ਗੁਰਵਿੰਦਰ ਸਿੰਘ ਦੀ ਹੱਤਿਆ ਵਾਲੀ ਘਟਨਾ ਬਹੁਤ ਚਰਚਾ ਵਿੱਚ ਹਨ। ਇਹ ਦੋਵੇਂ ਵਾਰਦਾਤਾਂ ਉਨ੍ਹਾਂ ਪਰਿਵਾਰਾਂ ਲਈ ਬਹੁਤ ਅਹਿਮ ਹਨ ਜੋ ਧੀ-ਪੁੱਤਰ ਦੇ ਰਿਸ਼ਤੇ ਵੇਖ ਰਹੇ ਹਨ ਜਾਂ ਵਿਆਹ ਤੋਂ ਬਾਅਦ ਰਿਸ਼ਤੇ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਕਹਾਣੀਆਂ ਨੌਜਵਾਨਾਂ ਲਈ ਵੀ ਸਬਕ ਹਨ ਜੋ ਆਪਣੀਆਂ ਸਮੱਸਿਆਵਾਂ ਪਰਿਵਾਰ ਨਾਲ ਸ਼ੇਅਰ ਨਹੀਂ ਕਰਦੇ ਅਤੇ ਚੁੱਪ ਰਹਿਣ ਕਾਰਨ ਵੱਡੀਆਂ ਤ੍ਰਾਸਦੀਆਂ ਵਾਪਰ ਜਾਂਦੀਆਂ ਹਨ।\

ਆਪਣੇ ਪ੍ਰੇਮੀ ਤੇ ਲਗਾਇਆ ਇਲਜ਼ਾਮ

ਪੁਣੇ ਵਿੱਚ 20 ਸਾਲਾ ਸੀਆ ਗੋਇਲ ਨੇ ਆਪਣੇ ਮੰਗੇਤਰ ਕੇਤਨ ਅਗਰਵਾਲ ਨੂੰ ਲੋਹਗੜ੍ਹ ਕਿਲੇ ਤੋਂ ਧੱਕਾ ਦੇ ਕੇ ਮਾਰਨ ਦਾ ਇਲਜ਼ਾਮ ਆਪਣੇ ਪ੍ਰੇਮੀ ਚੇਤਨ ਚੌਧਰੀ ਨਾਲ ਮਿਲ ਕੇ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਫਰੀਦਕੋਟ ਵਿੱਚ ਰੁਪਿੰਦਰ ਕੌਰ ਨੇ ਆਪਣੇ ਪਤੀ ਗੁਰਵਿੰਦਰ ਸਿੰਘ ਨੂੰ ਪ੍ਰੇਮੀ ਨਾਲ ਮਿਲ ਕੇ ਬੇਰਹਮੀ ਨਾਲ ਕਤਲ ਕਰ ਦਿੱਤਾ ਸੀ। ਇਨ੍ਹਾਂ ਘਟਨਾਵਾਂ ਵਿੱਚ ਅਸੀਂ ਮਹਿਲਾਵਾਂ ਨੂੰ ਕਟਹਿਰੇ ਵਿੱਚ ਨਹੀਂ ਖੜਾ ਕਰ ਰਹੇ, ਕਿਉਂਕਿ ਅਪਰਾਧੀ ਦਾ ਨਾ ਧਰਮ ਹੈ ਨਾ ਲਿੰਗ। ਇਹ ਵਿਆਹ ਤੋਂ ਪਹਿਲਾਂ ਅਤੇ ਬਾਅਦ ਵਾਲੀਆਂ ਘਟਨਾਵਾਂ ਨੂੰ ਉਜਾਗਰ ਕਰਦਾ ਹੈ ਤਾਂ ਜੋ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ।

ਕੇਤਨ ਅਗਰਵਾਲ ਅਤੇ ਸੀਆ ਦੀ ਮੰਗਣੀ ਇਸੇ ਸਾਲ ਜਨਵਰੀ ਵਿੱਚ ਹੋਈ ਸੀ

ਕੇਤਨ ਅਗਰਵਾਲ ਅਤੇ ਸੀਆ ਦੀ ਮੰਗਣੀ ਇਸੇ ਸਾਲ ਜਨਵਰੀ ਵਿੱਚ ਹੋਈ ਸੀ ਅਤੇ ਅਖੀਰ ਵਿੱਚ ਵਿਆਹ ਤੈਅ ਸੀ। ਦੋਵੇਂ ਪਰਿਵਾਰ ਸਰਮਾਏਦਾਰ ਸਨ। ਸੀਆ ਦੇ ਪਿਤਾ ਨੇ ਧੀ ਦੇ ਵਿਆਹ ਲਈ 17 ਕਰੋੜ ਰੁਪਏ ਦਾ ਬਜਟ ਰੱਖਿਆ ਹੋਇਆ ਸੀ। ਮੰਗਣੀ ਤੋਂ ਬਾਅਦ ਦੋਵੇਂ ਇੱਕ ਦੂਜੇ ਦੇ ਘਰ ਆਉਂਦੇ-ਜਾਂਦੇ ਰਹਿੰਦੇ ਸਨ। ਇਸ ਦੌਰਾਨ ਸੀਆ ਆਪਣੇ ਭਰਾ ਨਾਲ ਕ੍ਰਿਕਟ ਮੈਚ ਵੇਖਣ ਗਈ ਤਾਂ ਉਸ ਦੀ ਮੁਲਾਕਾਤ ਚੇਤਨ ਚੌਧਰੀ ਨਾਲ ਹੋਈ। ਉਸ ਨੂੰ ਚੇਤਨ ਪਸੰਦ ਆ ਗਿਆ ਅਤੇ ਉਹ ਕੇਤਨ ਦੀ ਥਾਂ ਚੇਤਨ ਨਾਲ ਵਿਆਹ ਕਰਨਾ ਚਾਹੁੰਦੀ ਸੀ। ਪਰ ਉਹ ਇਹ ਗੱਲ ਪਰਿਵਾਰ ਨੂੰ ਨਾ ਦੱਸ ਸਕੀ।

ਕੇਤਨ ਅਗਰਵਾਲ ਸੀਆ ਅਤੇ ਚੇਤਨ ਚੌਧਰੀ ਦੇ ਰਿਸ਼ਤੇ ਤੋਂ ਬਿਲਕੁਲ ਬੇਖਬਰ ਸੀ

ਕੇਤਨ ਅਗਰਵਾਲ ਸੀਆ ਅਤੇ ਚੇਤਨ ਚੌਧਰੀ ਦੇ ਰਿਸ਼ਤੇ ਤੋਂ ਬਿਲਕੁਲ ਬੇਖਬਰ ਸੀ। ਉਸ ਨੇ ਸੀਆ ਦੀ ਹਰ ਖੁਸ਼ੀ ਨੂੰ ਯਾਦਗਾਰੀ ਬਣਾਇਆ। ਉਸ ਨੂੰ ਟਰੈਕਿੰਗ ਦਾ ਸ਼ੌਕ ਸੀ। 31 ਮਈ ਨੂੰ ਉਸ ਨੇ ਸੀਆ ਨੂੰ ਲੋਹਗੜ੍ਹ ਕਿਲੇ ਲੈ ਕੇ ਗਿਆ। ਇੱਥੇ ਸੀਆ ਦੇ ਦਿਮਾਗ ਵਿੱਚ ਕੇਤਨ ਨੂੰ ਮਾਰਨ ਦਾ ਪਲਾਨ ਆਇਆ। ਬਾਅਦ ਵਿੱਚ ਕੇਤਨ ਦੀ ਭੈਣ ਨੇ ਇੰਡੋਨੇਸ਼ੀਆ ਟਿਕਟ ਬੁੱਕ ਕਰਵਾਈ ਪ੍ਰੀ-ਵੈਡਿੰਗ ਸ਼ੂਟ ਲਈ, ਪਰ ਸੀਆ ਨੇ ਧੋਖੇ ਨਾਲ ਕੇਤਨ ਦਾ ਪਾਸਪੋਰਟ ਫਾੜ ਦਿੱਤਾ ਤਾਂ ਜੋ ਉਹ ਨਾ ਜਾ ਸਕੇ।

14 ਜੂਨ ਨੂੰ ਸੀਆ ਨੇ ਫਿਰ ਕੇਤਨ ਨੂੰ ਲੋਹਗੜ੍ਹ ਕਿਲੇ ਲੈ ਕੇ ਗਈ ਅਤੇ ਉਸ ਨੂੰ ਧੱਕਾ ਮਾਰ ਦਿੱਤਾ। ਇੱਕ ਦਰੱਖਤ ਨੇ ਕੇਤਨ ਨੂੰ ਬਚਾ ਲਿਆ। ਜਦੋਂ ਕੇਤਨ ਨੇ ਪੁੱਛਿਆ ਤਾਂ ਸੀਆ ਨੇ ਝੂਠ ਬੋਲਿਆ ਕਿ ਸੱਪ ਤੋਂ ਬਚਾਉਣ ਲਈ ਧੱਕਾ ਦਿੱਤਾ। ਕੇਤਨ ਨੇ ਇਹ ਘਟਨਾ ਆਪਣੇ ਪਿਤਾ ਅਤੇ ਪਰਿਵਾਰ ਨੂੰ ਦੱਸੀ, ਪਰ ਕੋਈ ਗੰਭੀਰਤਾ ਨਾਲ ਨਾ ਲਿਆ ਗਿਆ। ਇਹ ਵੱਡਾ ਇਸ਼ਾਰਾ ਸੀ ਜਿਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ।

18 ਜੂਨ ਨੂੰ ਕਤਲ ਦੀ ਸਾਜਿਸ਼ ਰਚੀ

17 ਜੂਨ ਨੂੰ ਸੀਆ ਅਤੇ ਚੇਤਨ ਚੌਧਰੀ ਇੱਕ ਕੈਫੇ ਵਿੱਚ ਮਿਲੇ ਅਤੇ 18 ਜੂਨ ਨੂੰ ਕਤਲ ਦੀ ਸਾਜਿਸ਼ ਰਚੀ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। 18 ਜੂਨ ਨੂੰ ਸੀਆ ਨੇ ਆਪਣਾ ਜਨਮਦਿਨ ਬਣਾਉਣ ਦੇ ਬਹਾਨੇ ਕੇਤਨ ਨੂੰ ਫਿਰ ਕਿਲੇ ਲੈ ਕੇ ਗਈ। ਚੇਤਨ ਚੌਧਰੀ ਵੀ ਨਾਲ ਸੀ ਪਰ ਥੋੜ੍ਹੀ ਦੂਰੀ ਤੇ ਰਿਹਾ। ਜਿਵੇਂ ਹੀ ਕੇਤਨ ਗਹਿਰੇ ਖੱਡ ਕੋਲ ਪਹੁੰਚਿਆ, ਦੋਵਾਂ ਨੇ ਮਿਲ ਕੇ ਉਸ ਨੂੰ ਧੱਕਾ ਮਾਰ ਦਿੱਤਾ। ਸੀਆ ਨੇ ਚੀਕ ਮਾਰੀ ਅਤੇ ਗਾਰਡ ਪਹੁੰਚ ਗਏ। ਦੋਵੇਂ ਪਰਿਵਾਰ ਪਹੁੰਚੇ। ਕੇਤਨ ਦੇ ਪਿਤਾ ਅਨੁਸਾਰ ਲਾਸ਼ ਵੇਖ ਕੇ ਵੀ ਸੀਆ ਦੇ ਚਿਹਰੇ ਤੇ ਕੋਈ ਦਰਦ ਨਹੀਂ ਸੀ, ਜਿਸ ਨਾਲ ਸ਼ੱਕ ਹੋਇਆ।

ਅਗਲੇ ਦਿਨ ਸੀਆ ਘਰ ਆਈ ਤਾਂ ਕੇਤਨ ਦੀ ਭੈਣ ਨੇ ਪੁੱਛਿਆ ਕਿ ਪੈਰ ਕਿਵੇਂ ਫਿਸਲਿਆ। ਸੀਆ ਦੇ ਚਿਹਰੇ ਤੇ ਡਰ ਵੇਖ ਕੇ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ। ਜਾਂਚ ਵਿੱਚ ਸੀਆ ਦੇ ਫੋਨ ਤੋਂ ਚੇਤਨ ਨਾਲ 2000 ਕਾਲਾਂ ਦੀ ਵੇਰਵਾ ਮਿਲੀ। ਕਿਲੇ ਦੀ ਫੁਟੇਜ ਵਿੱਚ ਚੇਤਨ ਹੁੱਡੀ ਪਾ ਕੇ ਚਿਹਰਾ ਲੁਕਾ ਰਿਹਾ ਸੀ। ਪੁਲਿਸ ਨੇ ਕੜੀਆਂ ਜੋੜੀਆਂ ਤਾਂ ਦੋਵਾਂ ਨੇ ਕਬੂਲ ਲਿਆ।

ਪੁਲਿਸ ਜਾਂਚ ਵਿੱਚ ਦੋਵਾਂ ਨੇ ਇੱਕ ਦੂਜੇ ਤੇ ਸਾਜਿਸ਼ ਦਾ ਇਲਜ਼ਾਮ ਲਾਇਆ

ਕੇਤਨ ਨੇ ਕਈ ਵਾਰ ਪਰਿਵਾਰ ਨੂੰ ਦੱਸਿਆ ਸੀ ਕਿ ਸੀਆ ਦਾ ਫੋਨ ਘੰਟਿਆਂ ਬਿਜ਼ੀ ਰਹਿੰਦਾ ਹੈ ਅਤੇ ਉਹ ਪਹਿਲਾਂ ਵਾਂਗ ਗੱਲ ਨਹੀਂ ਕਰਦੀ, ਪਰ ਇਸ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ। ਕੇਤਨ ਦੀ ਮਾਂ ਦਾ ਇਲਜ਼ਾਮ ਹੈ ਕਿ ਸੀਆ ਦੇ ਘਰ ਵਾਲਿਆਂ ਨੂੰ ਚੇਤਨ ਬਾਰੇ ਪਤਾ ਸੀ ਪਰ ਉਨ੍ਹਾਂ ਨੇ ਛੁਪਾਇਆ। ਸੀਆ ਦੀ ਮਾਂ ਕਹਿੰਦੀ ਹੈ ਕਿ ਸ਼ੱਕ ਹੁੰਦਾ ਤਾਂ ਗੱਲ ਕਰਨੀ ਚਾਹੀਦੀ ਸੀ।

ਪੁਲਿਸ ਜਾਂਚ ਵਿੱਚ ਦੋਵਾਂ ਨੇ ਇੱਕ ਦੂਜੇ ਤੇ ਸਾਜਿਸ਼ ਦਾ ਇਲਜ਼ਾਮ ਲਾਇਆ। ਚੇਤਨ ਨੇ ਕਿਹਾ ਉਸ ਨੇ ਭੱਜ ਕੇ ਵਿਆਹ ਦਾ ਯੋਜਨਾ ਬਣਾਇਆ ਸੀ ਪਰ ਸੀਆ ਨੇ ਪਰਿਵਾਰ ਦੀ ਬਦਨਾਮੀ ਤੋਂ ਡਰ ਕੇ ਕਤਲ ਵਾਲਾ ਰਾਹ ਚੁਣਿਆ। ਸੀਆ ਚੇਤਨ ਨੂੰ ਮਾਸਟਰ ਮਾਈਂਡ ਦੱਸਦੀ ਹੈ।

 

ਇਸ ਘਟਨਾ ਵਿੱਚ ਕੇਤਨ ਅਤੇ ਗੁਰਵਿੰਦਰ ਦੋਵੇਂ ਪਰਿਵਾਰਾਂ ਨੇ ਵਾਰ-ਵਾਰ ਮਿਲ ਰਹੇ ਇਸ਼ਾਰਿਆਂ ਨੂੰ ਨਹੀਂ ਸਮਝਿਆ। ਗੁਰਵਿੰਦਰ ਨੇ ਵੀ ਪਤਨੀ ਦੀਆਂ ਸ਼ੱਕੀ ਹਰਕਤਾਂ ਬਾਰੇ ਦੱਸਿਆ ਸੀ ਅਤੇ ਉਸ ਨੂੰ ਵੀ ਕਈ ਵਾਰ ਮਾਰਨ ਦੀ ਕੋਸ਼ਿਸ਼ ਹੋਈ ਸੀ। ਰਿਸ਼ਤਾ ਨਾ ਟੁੱਟੇ ਇਸ ਡਰ ਤੋਂ ਲੋਕ ਚੁੱਪ ਰਹਿੰਦੇ ਹਨ ਅਤੇ ਨਤੀਜਾ ਤ੍ਰਾਸਦੀ ਬਣ ਜਾਂਦਾ ਹੈ।

ਜੇਕਰ ਸੀਆ ਨੂੰ ਚੇਤਨ ਪਸੰਦ ਸੀ ਤਾਂ ਉਸ ਨੂੰ ਪਰਿਵਾਰ ਨੂੰ ਖੁਲ੍ਹ ਕੇ ਦੱਸਣਾ ਚਾਹੀਦਾ ਸੀ। ਉਸ ਨੇ ਪਰਿਵਾਰ ਦੀ ਇੱਜ਼ਤ ਨੂੰ ਕਿਸੇ ਦੀ ਜਾਨ ਤੋਂ ਵੱਧ ਮਹੱਤਵ ਦਿੱਤਾ ਅਤੇ ਕਤਲ ਵਾਲਾ ਰਾਹ ਚੁਣਿਆ। ਇਹ ਬਹੁਤ ਹੈਰਾਨੀ ਵਾਲੀ ਗੱਲ ਹੈ।

ਫਿਲਹਾਲ ਪੁਲਿਸ ਨੇ ਸੀਆ ਅਤੇ ਚੇਤਨ ਨੂੰ ਗ੍ਰਿਫਤਾਰ ਕਰ ਲਿਆ ਹੈ। ਪਰ ਅਦਾਲਤ ਵਿੱਚ ਸਜ਼ਾ ਦਿਵਾਉਣਾ ਆਸਾਨ ਨਹੀਂ। ਪੁਲਿਸ ਸਾਹਮਣੇ ਕਬੂਲਨਾਮਾ ਅਦਾਲਤ ਵਿੱਚ ਬਹੁਤ ਵਾਰ ਰੱਦ ਹੋ ਜਾਂਦਾ ਹੈ ਕਿਉਂਕਿ ਬਚਾਅ ਪੱਖ ਦਬਾਅ ਵਾਲਾ ਤਰਕ ਦੇ ਸਕਦਾ ਹੈ। ਪੁਲਿਸ ਨੂੰ ਮਜ਼ਬੂਤ ਸਬੂਤ ਇਕੱਠੇ ਕਰਨੇ ਪੈਣਗੇ – ਸੀਸੀਟੀਵੀ ਫੁਟੇਜ, ਕਾਲ ਡਿਟੇਲ, ਗਵਾਹ, ਲੋਕੇਸ਼ਨ ਡਾਟਾ ਆਦਿ।

ਲਾਸਟ ਸੀਨ ਥਿਊਰੀ ਤਹਿਤ ਕੇਤਨ ਨੂੰ ਆਖਰੀ ਵਾਰ ਸੀਆ ਨਾਲ ਵੇਖਿਆ ਗਿਆ ਸੀ, ਪਰ ਇਹ ਇੱਕਲਾ ਸਬੂਤ ਨਹੀਂ। BNS ਧਾਰਾ 103 (ਕਤਲ), 61 (ਅਪਰਾਧਿਕ ਸਾਜਿਸ਼) ਅਤੇ 109 ਲਾਗੂ ਹੋ ਸਕਦੀਆਂ ਹਨ। ਸੁਪਰੀਮ ਕੋਰਟ ਅਨੁਸਾਰ ਸਰਕਮਸਟੈਂਸ਼ੀਅਲ ਐਵੀਡੈਂਸ ਇੰਨਾ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਸਜ਼ਾ ਤੋਂ ਬਿਨਾਂ ਕੋਈ ਰਾਹ ਨਾ ਬਚੇ। ਇਸ ਲਈ ਪੁਲਿਸ ਨੂੰ ਮੌਕੇ ਵਾਲੇ ਸਬੂਤ ਪੇਸ਼ ਕਰਨੇ ਹੋਣਗੇ।

ਇਹ ਘਟਨਾਵਾਂ ਸਾਨੂੰ ਸਿਖਾਉਂਦੀਆਂ ਹਨ ਕਿ ਰਿਸ਼ਤਿਆਂ ਵਿੱਚ ਖੁਲ੍ਹੀ ਗੱਲਬਾਤ ਜ਼ਰੂਰੀ ਹੈ। ਸ਼ੱਕੀ ਇਸ਼ਾਰਿਆਂ ਨੂੰ ਨਜ਼ਰਅੰਦਾਜ਼ ਨਾ ਕਰੋ। ਵਿਆਹ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਣ-ਪਛਾਣ ਕਰੋ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਆਪਣੀਆਂ ਭਾਵਨਾਵਾਂ ਪਰਿਵਾਰ ਨਾਲ ਸ਼ੇਅਰ ਕਰਨ। ਰਿਸ਼ਤਾ ਨਿਭਾਉਣ ਦੀ ਕੋਸ਼ਿਸ਼ ਕਰੋ ਪਰ ਜੇ ਨਾ ਨਿਭੇ ਤਾਂ ਇੱਜ਼ਤ ਬਚਾਉਣ ਲਈ ਝੂਠ ਅਤੇ ਅਪਰਾਧ ਵਾਲਾ ਰਾਹ ਨਾ ਚੁਣੋ। ਇਹ ਦੋਵੇਂ ਪਰਿਵਾਰਾਂ ਲਈ ਉਮਰ ਭਰ ਦਾ ਦਰਦ ਬਣ ਗਏ ਹਨ।