‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਛੋਟੀ ਭੈਣ ਮਾਲਵਿਕਾ ਸੂਦ ਸੱਚਰ ਨੇ ਸਿਆਸਤ ਵਿੱਚ ਆਉਣ ਦੇ ਫੈਸਲੇ ਬਾਰੇ ਬੋਲਦਿਆਂ ਕਿਹਾ ਕਿ ਪਾਰਟੀ ਬਾਰੇ ਆਉਣ ਵਾਲੇ ਸਮੇਂ ਵਿੱਚ ਦੱਸਿਆ ਜਾਵੇਗਾ। ਸੂਦ ਨੇ ਦੱਸਿਆ ਕਿ ਜਿਸ ਚੀਜ਼ ਦੀ ਕਮੀ ਹੋਵੇਗੀ, ਉਸਨੂੰ ਪੂਰਾ ਕੀਤਾ ਜਾਵੇਗਾ। ਇਹ ਸਪੱਸ਼ਟ ਹੈ ਕਿ ਮੈਂ ਮੋਗਾ ਤੋਂ ਚੋਣ ਲੜਾਂਗੀ। ਮੈਂ ਹਰ ਪਾਰਟੀ ਨੂੰ ਆਪਣੇ ਪਰਿਵਾਰ ਵਾਂਗੂੰ ਲੈ ਕੇ ਚੱਲਦੀ ਹਾਂ। ਸਾਡਾ ਮੁੱਖ ਮੁੱਦਾ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਪਾਰਟੀਆਂ ਨੂੰ ਇੱਕ ਪਾਸੇ ਛੱਡ ਕੇ ਇਸ ਗੱਲ ਵੱਲ਼ ਧਿਆਨ ਦੇਈਏ ਕਿ ਮੁੱਖ ਮੁੱਦਿਆਂ ਨੂੰ ਕਿਵੇਂ ਸੁਲਝਾਇਆ ਜਾਵੇ।
