‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨੀ ਅੰਦੋਲਨ ਨੂੰ ਚੜ੍ਹਦੀਕਲਾ ਵਿੱਚ ਲਿਜਾਣ ਲਈ ਇੱਕ 5 ਮੈਂਬਰੀ ਤਾਲ-ਮੇਲ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਵਿੱਚ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਵਿੱਚੋਂ ਮੈਂਬਰ ਸ਼ਾਮਿਲ ਹਨ।
- ਮੁਕੇਸ਼ ਚੰਦਰ ਸ਼ਰਮਾ
- ਬਲਵੰਤ ਸਿੰਘ
- ਜੰਗਬੀਰ ਸਿੰਘ ਚੌਹਾਨ
- ਕੁਲਦੀਪ ਸਿੰਘ
- ਲਖਵਿੰਦਰ ਸਿੰਘ
ਇਹ ਤਾਲਮੇਲ ਕਮੇਟੀ ਸੰਗਤਾਂ ਦੀ ਸ਼ਮੂਲੀਅਤ ਨੂੰ ਲੈ ਕੇ ਸਮੂਹ ਸਿੰਘ ਸਭਾਵਾਂ, ਪੰਥਕ ਜਥੇਬੰਦੀਆਂ, ਯੂਥ ਕਲੱਬਾਂ, ਮਜ਼ਦੂਰ ਯੂਨੀਅਨਾਂ ਅਤੇ ਹੋਰ ਸੰਸਥਾਵਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਕੋਲੋਂ ਕਿਸਾਨੀ ਅੰਦੋਲਨ ਪ੍ਰਤੀ ਯੋਗ ਵਿਚਾਰ ਲਵੇਗੀ। ਜੋ ਵੀ ਲੋਕ ਕਿਸਾਨੀ ਅੰਦੋਲਨ ਪ੍ਰਤੀ ਆਪਣੇ ਸੁਝਾਅ ਦੇਣਾ ਚਾਹੁੰਦਾ ਹੈ, ਉਹ ਇਸ ਤਾਲਮੇਲ ਕਮੇਟੀ ਨਾਲ ਸੰਪਰਕ ਕਰ ਸਕਦਾ ਹੈ।
ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਸਾਨੂੰ ਕਿਸਾਨ ਮੋਰਚੇ ‘ਤੇ ਅੱਗ ਦੇ ਖਤਰੇ ਤੋਂ ਬਚਾਅ ਲਈ ਪਾਣੀ ਦੀਆਂ ਬਾਲਟੀਆਂ, ਮਿੱਟੀ ਦੀਆਂ ਬਾਲਟੀਆਂ ਭਰ ਕੇ ਰੱਖਣੀਆਂ ਚਾਹੀਦੀਆਂ ਹਨ। ਅੱਗ ਬੁਝਾਊ ਜੰਤਰਾਂ ਦਾ ਕਿਸਾਨ ਮੋਰਚੇ ਦੇ ਲੰਗਰਾਂ ‘ਚ, ਕਿਸਾਨ ਜਥੇਬੰਦੀਆਂ ਦੇ ਟੈਂਟਾਂ ਵਿੱਚ ਵਿਸ਼ੇਸ਼ ਤੌਰ ‘ਤੇ ਪ੍ਰਬੰਧ ਹੋਣਾ ਚਾਹੀਦਾ ਹੈ। ਕਿਸਾਨ ਮੋਰਚਿਆਂ ‘ਤੇ ਸਫਾਈ ਰੱਖਣਾ ਸਾਡਾ ਬਹੁਤ ਜ਼ਰੂਰੀ ਕੰਮ ਹੈ।
ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇੱਕ-ਦੋ ਦਿਨਾਂ ਦੇ ਵਿੱਚ ਬਾਰਦਾਨੇ ਦਾ ਪ੍ਰਬੰਧ ਨਾ ਕੀਤਾ ਜਾਂ ਫਿਰ ਕਿਸਾਨਾਂ ਦੇ ਖਾਤਿਆਂ ਵਿੱਚ ਰਾਸ਼ੀ ਨਾ ਆਈ ਤਾਂ ਪੰਜਾਬ ਸਰਕਾਰ ਦਾ ਘਿਰਾਉ ਕੀਤਾ ਜਾਵੇਗਾ। ਅਸੀਂ ਪੰਜਾਬ ਸਰਕਾਰ ਦੇ ਲੀਡਰਾਂ ਦਾ ਪਿੰਡਾਂ, ਮੰਡੀਆਂ, ਕਸਬਿਆਂ ਵਿੱਚ ਘਿਰਾਉ ਕਰਾਂਗੇ।