India Khaas Lekh

ਆਉ ਜਾਣੀਏ,ਕੀ ਹੁੰਦਾ ਹੈ ਨਾਰਕੋ test,ਕਿਵੇਂ ਹੋ ਜਾਂਦਾ ਹੈ ਮੁਜ਼ਰਮ ਸੱਚ ਬੋਲਣ ਲਈ ਮਜਬੂਰ

ਦਿੱਲੀ :    ਨਾਰਕੋ ਟੈਸਟ ,ਸਾਡੇ ਵਿੱਚੋਂ ਕਈ ਜਾਣਿਆਂ ਨੇ ਇਹ ਸ਼ਬਦ ਆਮ ਹੀ ਸੁਣਿਆ ਹੁਣਾ ਪਰ ਸ਼ਾਇਦ ਹੀ ਬਹੁਤਿਆਂ ਨੂੰ ਇਸ ਬਾਰੇ ਚੰਗੀ ਤਰਾਂ ਪਤਾ ਹੋਵੇ। ਕੀ ਹੁੰਦਾ ਹੈ ਇਹ ਤੇ ਕੀ ਹੁੰਦਾ ਹੈ ਅਜਿਹਾ ,ਜਿਸ ਨਾਲ ਲੋਕ ਸੱਚ ਕਿਉਂ ਬੋਲਣਾ ਸ਼ੁਰੂ ਕਰ ਦਿੰਦੇ ਹਨ? ਆਉ ਜਾਣਦੇ ਹਾਂ।

ਹਾਲ ਹੀ ‘ਚ ਦਿੱਲੀ ਦੇ ਮਸ਼ਹੂਰ ਸ਼ਰਧਾ ਵਾਕਰ ਕਤਲ ਕਾਂਡ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੱਕ 26 ਸਾਲਾ ਮੁਟਿਆਰ ,ਜਿਸ ਦੇ ਸ਼ਰੀਰ ਦੇ 36 ਟੋਟੇ ਕੀਤੇ ਗਏ ਤੇ ਕਿਸੇ ਤਰਾਂ ਉਹਨਾਂ ਨੂੰ ਟਿਕਾਣੇ ਲਾਇਆ ਗਿਆ,ਰੂਹ ਨੂੰ ਝੰਜੋੜਨ ਵਾਲੇ ਖੁਲਾਸੇ ਹੋ ਰਹੇ ਹਨ ।

ਇਸ ਕੇਸ ਦਾ ਮੁਲਜ਼ਮ ਪੁਲਿਸ ਦੀ ਗ੍ਰਿਫਤ ਵਿੱਚ ਹੈ ਪਰ ਸੱਚ ਹਾਲੇ ਵੀ ਬਾਹਰ ਨਹੀਂ ਆ ਰਿਹਾ ਹੈ । ਪੁਲਿਸ ਕੜੀਆਂ ਜੋੜਨ ਵਿੱਚ ਲਗੀ ਹੋਈ ਹੈ ਪਰ ਕੁਲ ਮਿਲਾ ਕੇ ਪੁਲਿਸ ਦੇ ਹੱਥ ਹਾਲੇ ਖਾਲੀ ਹਨ ਤੇ ਇੰਤਜ਼ਾਰ ਹੋ ਰਿਹਾ ਹੈ ਮੁਲਜ਼ਮ ਆਫਤਾਬ ਅਮੀਨ ਪੂਨਾਵਾਲਾ ਦੇ ਨਾਰਕੋ ਟੈਸਟ ਦਾ,ਜਿਸ ਵਿੱਚੋਂ ਸ਼ਾਇਦ ਕੁੱਝ ਨਿਕਲ ਕੇ ਸਾਹਮਣੇ ਆ ਸਕੇ। ਅਦਾਲਤ ਇਸ ਦੀ ਇਜਾਜ਼ਤ ਦੇ ਚੁੱਕੀ ਹੈ ਤੇ ਹੁਣ ਪੁਲਿਸ ਇਸ ਟੈਸਟ ਦੀ ਮਦਦ ਨਾਲ ਇਸ ਘਟਨਾ ਦਾ ਸੱਚ ਦੁਨੀਆ ਦੇ ਸਾਹਮਣੇ ਲਿਆਉਣਾ ਚਾਹੁੰਦੀ ਹੈ। ਪੁਲਿਸ ਨੇ ਸਾਰੀ ਕਾਰਵਾਈ ਪੂਰੀ ਕਰ ਲਈ ਹੈ। ਅਜਿਹੇ ‘ਚ ਕਈ ਲੋਕਾਂ ਦੇ ਮਨ ‘ਚ ਸਵਾਲ ਉੱਠਦਾ ਹੈ ਕਿ ਇਹ ਨਾਰਕੋ ਟੈਸਟ ਕੀ ਹੈ, ਕਿਵੇਂ ਕੰਮ ਕਰਦਾ ਹੈ। ਇਸਦੀ ਪ੍ਰਕਿਰਿਆ ਕੀ ਹੈ?

ਨਾਰਕੋ ਟੈਸਟ ਇੱਕ ਅਜਿਹੀ ਪ੍ਰਕਿਰਿਆ ਹੈ, ਜਿਸ ਰਾਹੀਂ ਮਨੁੱਖ ਨੂੰ ਇੱਕ ਖਾਸ ਕਿਸਮ ਦਾ ਇੰਜੈਕਸ਼ਨ ਦਿੱਤਾ ਜਾਂਦਾ ਹੈ, ਜੋ ਕਿ ਵਿਅਕਤੀ ਦੀ ਸੋਚਣ ਦੀ ਪ੍ਰਕਿਰਿਆ ਨੂੰ ਅਸਥਾਈ ਰੂਪ ਵਿੱਚ .ਕੁੱਝ ਚਿਰ ਲਈ,ਖਤਮ ਕਰ ਦਿੰਦਾ ਹੈ ਭਾਵ ਇਨਸਾਨ ਬਿਲਕੁਲ ਜ਼ੀਰੋ ਹੋ ਜਾਂਦਾ ਹੈ। ਹਾਲਾਂਕਿ, ਇਸ ਦੇ ਕਈ ਮਾੜੇ ਪ੍ਰਭਾਵ ਵੀ ਹਨ। ਇਸ ਨੂੰ ਦੇਣ ਲਈ ਮਾਹਿਰਾਂ ਦੀ ਟੀਮ ਅਤੇ ਡਾਕਟਰਾਂ ਦੀ ਟੀਮ ਦੀ ਮੌਜੂਦਗੀ ਲਾਜ਼ਮੀ ਹੈ। ਹਾਲਾਂਕਿ ਮਾਨਸਿਕ ਤੇ ਸ਼ਰੀਰਕ ਤੋਰ ‘ਤੇ ਕਮਜ਼ੋਰ ਲੋਕਾਂ ਤੇ ਇਹ ਟੈਸਟ ਨਹੀਂ ਕੀਤਾ ਜਾਂਦਾ ਹੈ। ਟੀਕਾ ਲਗਾਉਣ ਤੋਂ ਬਾਅਦ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ,ਸਵਾਲ ਕੀਤੇ ਜਾਂਦੇ ਹਨ ਤੇ ਇਸ ਸਾਰੀ ਕਾਰਵਾਈ ਦੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਵੀ ਹੁੰਦੀ ਹੈ।

ਹੁਣ ਸਵਾਲ ਇਹ ਉਠਦਾ ਹੈ ਕਿ ਇਹ ਟੈਸਟ ਕਰਵਾਉਣ ਦੀ ਲੋੜ ਆਖਰ ਪੈਂਦੀ ਕਿਉਂ ਹੈ? ਦਰਅਸਲ, ਕਈ ਵਾਰ ਅਪਰਾਧੀ ਅਪਰਾਧ ਕਰਨ ਤੋਂ ਬਾਅਦ ਮੁੱਕਰ ਜਾਂਦੇ ਹਨ। ਅਜਿਹੇ ‘ਚ ਪੁਲਸ ਜਾਂ ਜਾਂਚ ਏਜੰਸੀਆਂ ਨਾਰਕੋ ਟੈਸਟ ਕਰਵਾਉਂਦੀਆਂ ਹਨ। ਤਾਂ ਜੋ ਦੋਸ਼ੀ ਅਦਾਲਤ ਨੂੰ ਗੁੰਮਰਾਹ ਨਾ ਕਰ ਸਕੇ ਅਤੇ ਲੋਕਾਂ ਨੂੰ ਸੱਚਾਈ ਦਾ ਪਤਾ ਲੱਗ ਸਕੇ। ਨਾਰਕੋ ਟੈਸਟ ਇੱਕ ਤਰ੍ਹਾਂ ਦਾ ਐਨਥੀਸੀਆ ਹੈ,ਜਿਸ ਵਿੱਚ ਦੋਸ਼ੀ ਨਾ ਤਾਂ ਪੂਰੀ ਤਰ੍ਹਾਂ ਹੋਸ਼ ਵਿੱਚ ਹੁੰਦਾ ਹੈ ਅਤੇ ਨਾ ਹੀ ਬੇਹੋਸ਼ ਹੁੰਦਾ ਹੈ। ਇਸ ਲਈ ਉਹ ਕੋਈ ਚਾਲਾਕੀ ਨੀ ਵਰਤ ਸਕਦਾ ਤੇ ਜੋ ਵੀ ਸੱਚ ਉਸ ਦੇ ਅੰਦਰ ਹੁੰਦਾ ਹੈ,ਉਹ ਬਾਹਰ ਆ ਜਾਂਦਾ ਹੈ,ਕਿਉਂਕਿ ਉਸ ਦਾ ਆਪਣੇ ਆਪ ਤੇ ਕੋਈ ਵੀ ਕੰਟਰੋਲ ਨਹੀਂ ਹੁੰਦਾ ਹੈ। ਨਾਰਕੋ ਟੈਸਟ ਲਈ ਕਈ ਪ੍ਰਕਿਰਿਆਵਾਂ ਵਿੱਚੋਂ ਲੰਘਣਾ ਪੈਂਦਾ ਹੈ।

ਤੇ ਹੁਣ ਗੱਲ ਕਰਦੇ ਹਾਂ ਇਸ ਨਾਲ ਜੁੜੇ ਹੋਏ ਖਤਰੇ ਦੀ,
ਇਹ ਟੈਸਟ ਕਰਦੇ ਸਮੇਂ ਬਹੁਤ ਸਾਵਧਾਨੀ ਵਰਤਣੀ ਪੈਂਦੀ ਹੈ। ਕਿਉਂਕਿ ਥੋੜ੍ਹੀ ਜਿਹੀ ਵੀ ਲਾਪਰਵਾਹੀ ਕਾਰਨ ਕਿਸੇ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ ਜਾਂ ਫਿਰ ਉਹ ਕੋਮਾ ਵਿੱਚ ਜਾ ਸਕਦਾ ਹੈ। ਦੁਨੀਆ ਭਰ ਦੇ ਦੇਸ਼ਾਂ ਵਿੱਚ ਕਾਨੂੰਨੀ ਪ੍ਰਵਾਨਗੀ ਤੋਂ ਬਾਅਦ ਹੀ ਇਸ ਟੈਸਟ ਦੀ ਇਜਾਜ਼ਤ ਦਿੱਤੀ ਜਾਂਦੀ ਹੈ।

ਸੋ ਜਿਵੇਂ ਜਿਵੇਂ ਵਿਗਿਆਨ ਤਰੱਕੀ ਕਰ ਰਿਹਾ ਹੈ,ਉਵੇਂ ਹੀ ਨਵੀਆਂ ਤੋਂ ਨਵੀਆਂ ਕਾਢਾਂ ਨਿਕਲ ਰਹੀਆਂ ਹਨ,ਕਈ ਖੋਜਾਂ ਸਾਹਮਣੇ ਆ ਰਹੀਆਂ ਹਨ।ਨਾਰਕੋ ਟੈਸਟ ਵੀ ਇਸੇ ਤਰਾਂ ਦੀ ਇੱਕ ਕਾਢ ਹੈ,ਜਿਸ ਦੀ ਵਰਤੋਂ ਕਾਨੂੰਨ ਲਈ,ਪੁਲਿਸ ਲਈ ਕਾਫੀ ਮਦਦਗਾਰ ਹੋ ਸਕਦੀ ਹੈ।