ਬਿਉਰੋ ਰਿਪੋਰਟ : ਅੱਜ ਉਹ ਦਿਨ ਹੈ ਜੋ 4 ਸਾਲ ਬਾਅਦ ਹੈ ਆਉਂਦਾ ਹੈ ਯਾਨੀ 29 ਫਰਵਰੀ, ਜਿਸ ਨੂੰ ਲੀਪ ਈਅਰ (leap year) ਕਹਿੰਦੇ ਹਨ । ਪਰ ਕੀ ਤੁਹਾਨੂੰ ਪਤਾ ਹੈ ਕਿ ਜੇਕਰ 4 ਸਾਲ ਬਾਅਦ ਫਰਵਰੀ ਵਿੱਚ ਇੱਕ ਦਿਨ ਵਧਾਇਆ ਨਾ ਜਾਵੇ ਤਾਂ ਦਿਵਾਲੀ ਗਰਮੀਆਂ ਵਿੱਚ ਆਏਗੀ,ਪੂਰਾ ਮੌਸਮ ਹੀ ਬਦਲ ਜਾਵੇਗਾ ਸਭ ਤੋਂ ਵੱਡਾ ਨੁਕਸਾਨ ਖੇਤੀ ਹੋਵੇਗਾ । ਹੁਣ ਤਹਾਨੂੰ ਦੱਸ ਦੇ ਹਾਂ ਕਿਵੇਂ । ਦਰਅਸਲ ਸਾਡੇ 1 ਸਾਲ ਦੀ ਲੰਬਾਈ 365 ਦਿਨ 5 ਘੰਟੇ 48 ਮਿੰਟ ਅਤੇ 45 ਸੈਕੰਡ ਹੈ । ਯਾਨੀ ਜਿਹੜਾ ਸਾਡਾ ਕੈਲੰਡ ਦਿਨ ਦੱਸ ਦਾ ਹੈ ਉਹ 1/4 ਦਿਨ ਵੱਡਾ ਹੁੰਦਾ ਹੈ । ਇੰਨਾਂ 5 ਘੰਟੇ 48 ਮਿੰਟ ਨੂੰ 6 ਘੰਟੇ ਮੰਨਿਆ ਗਿਆ ਹੈ । ਜਿਸ ਨੂੰ ਹਰ 4 ਸਾਲ ਵਿੱਚ ਜੋੜਿਆ ਜਾਵੇ ਤਾਂ 1 ਦਿਨ ਬਣ ਦਾ ਹੈ ।
ਮਾਹਿਰਾ ਮੁਤਾਬਿਕ ਜੇਕਰ ਲੀਪ ਈਅਰ ਨੂੰ ਨਜ਼ਰ ਅੰਦਾਜ਼ ਕੀਤਾ ਜਾਵੇ ਤਾਂ ਕਲੈਂਡਰ ਕਈ ਹਫਤਿਆਂ ਤੱਕ ਵੱਧ ਜਾਵੇਗਾ ਜਿਸ ਨਾਲ ਮੌਸਮ ਵਿੱਚ ਇੰਨੇ ਜ਼ਿਆਦਾ ਬਦਲਾਅ ਹੋਣ ਕਿ ਸਾਢੇ 700 ਸਾਲ ਬਾਅਦ ਜੂਨ ਵਿੱਚ ਬਿਨਾਂ ਸਵੈਟਰ ਦੇ ਅਸੀਂ ਨਹੀਂ ਰਹਿ ਸਕਾਂਗੇ । ਜੇਕਰ ਲੀਪ ਈਅਰ ਨਹੀਂ ਹੋਇਆ ਤਾਂ ਅਗਲੇ 40 ਸਾਲ ਵਿੱਚ ਮੌਸਮ ਆਪਣੇ ਤੈਅ ਸਮੇਂ ਤੋਂ 10 ਦਿਨ ਦੂਰ ਹੋ ਜਾਵੇਗਾ ।
ਤੁਹਾਡੇ ਮਨ ਵਿੱਚ ਇਹ ਵੀ ਸਵਾਲ ਉੱਠ ਰਿਹਾ ਹੋਵੇਗਾ ਕਿ ਲੀਪ ਈਅਰ ਆਖਿਰ ਫਰਵਰੀ ਵਿੱਚ ਹੀ ਕਿਉਂ ਆਉਂਦਾ ਹੈ । ਦਰਅਸਲ ਜੂਲੀਅਰ ਸੀਜ਼ਰ ਨੇ 650 ਸਾਲ ਪਹਿਲਾਂ ਪਾਮਪਿਲਿਅਰ ਕਲੰਡਰ ਨੂੰ ਬੰਦ ਕਰਕੇ ਇੱਕ ਨਵਾਂ ਕਲੰਡਰ ਬਣਾਇਆ ਸੀ । ਜਿਸ ਵਿੱਚ ਸਾਰੇ ਮਹੀਨਿਆਂ ਨੂੰ ਇਸ ਤਰ੍ਹਾਂ ਵੰਡਿਆ ਹੈ ਜਿਵੇਂ ਉਹ ਅੱਜ ਦਾ ਕਲੰਡਰ ਹੈ ਨਾਲ ਹੀ ਇਹ ਕਿਹਾ ਗਿਆ ਸੀ ਕਿ ਹਰ 4 ਸਾਲ ਬਾਅਦ ਲੀਪ ਈਅਰ ਲਿਆਇਆ ਜਾਵੇਂ । ਪਹਿਲਾਂ ਮਹੀਨੇ 30 ਅਤੇ 31 ਦੇ ਸਨ ਇਸ ਨੂੰ ਮੰਨ ਵੀ ਲਿਆ ਗਿਆ ਸੀ । ਪਰ ਹਰ ਚੌਥੇ ਸਾਲ ਵਿੱਚ ਇੱਕ ਦਿਨ ਜੋੜਨਾ ਸੀ । ਪਰ 30 ਜਾਂ 32 ਕਰਨ ਦੀ ਥਾਂ ਫਰਵਰੀ ਦੇ ਦਿਨ 29 ਕਰ ਦਿੱਤੇ ਗਏ । ਲੀਪ ਈਅਰ ਦੇ ਪਿਛੇ ਮਕਸਦ ਖੇਤੀ ਸੀ, ਕਿਉਂਕਿ ਮੌਸਮ ਦੇ ਹਿਸਾਬ ਨਾਲ ਫਸਲ ਲਗਾਈ ਜਾਂਦੀ ਸੀ । ਯੂਰੋਪ ਦੇ ਲੋਕਾਂ ਮੁਤਾਬਿਕ ਜੂਲੀਅਰ ਨੇ ਫਰਵਰੀ ਵਿੱਚ 29 ਦਿਨ ਰੱਖੇ ਸਨ,ਲੀਪ ਈਅਰ 30 ਦਾ ਹੁੰਦਾ ਸੀ । ਪਰ ਜੂਲੀਅਰ ਦੇ ਉਤਰਾ ਅਧਿਕਾਰੀ ਨੇ ਫਰਵਰੀ ਤੋਂ ਇੱਕ ਦਿਨ ਕੰਢ ਕੇ ਅਗਸਤ ਵਿੱਚ ਜੋੜ ਦਿੱਤਾ ਜਿਸ ਤੋਂ ਬਾਅਦ ਅਗਸਤ ਦਾ ਮਹੀਨਾ 31 ਦਾ ਹੋ ਗਿਆ ।