ਬਿਉਰੋ ਰਿਪੋਰਟ : 7 ਅਕਤੂਬਰ ਨੂੰ ਜਦੋਂ ਖਬਰ ਆਈ ਸੀ ਕਿ ਹਮਾਸ ਨੇ 20 ਮਿੰਟ ਦੇ ਅੰਦਰ ਇਜ਼ਰਾਇਲ ਦੇ ਉੱਤੇ 5 ਹਜ਼ਾਰ ਰਾਕੇਟਾਂ ਨਾਲ ਹਮਲਾ ਕਰ ਦਿੱਤਾ ਹੈ ਤਾਂ ਸਾਰੇ ਹੈਰਾਨ ਹੋ ਗਏ ਸਨ । ਖਬਰ ਸੁਣਨ ਤੋਂ ਬਾਅਦ ਕੋਈ ਵੀ ਇਜ਼ਰਾਇਲ ਦੀ ਤਬਾਹੀ ਦਾ ਅੰਦਾਜ਼ਾ ਲਾ ਸਕਦਾ ਸੀ । ਪਰ ਇਜ਼ਰਾਇਲ ਨੇ ਜਿਸ ਤਰ੍ਹਾਂ ਦਾ ਮਿਸਾਇਲ ਡਿਫੈਂਸ ਸਿਸਟਮ ਤਿਆਰ ਕੀਤਾ ਹੈ ਉਸ ਨਾਲ ਕੁਝ ਹੀ ਮਿੰਟਾਂ ਵਿੱਚ ਹਮਾਸ ਦੇ ਸਾਰੇ ਰਾਕੇਟਾਂ ਨੂੰ ਹਵਾ ਵਿੱਚ ਵੀ ਤਬਾਹ ਕਰ ਦਿੱਤਾ ਸੀ । ਜਿਸ ਤਕਨੀਕ ਨਾਲ ਇਜ਼ਰਾਇਲ ਨੇ ਰਾਕੇਟ ਨੂੰ ਹਵਾ ਵਿੱਚ ਖਤਮ ਕੀਤਾ ਉਸ ਨੂੰ ਆਇਰਨ ਡੋਮ ਤਕਨੀਕ ਕਹਿੰਦੇ ਹਨ । ਆਇਰਨ ਡੋਮ ਤਕਨੀਕ ਦੇ ਜ਼ਰੀਏ ਹੀ ਇਜ਼ਰਾਇਲ ਨੇ ਗਾਜ਼ਾ ਤੋਂ ਚਲਾਏ ਗਏ ਰਾਕੇਟਾਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਿਆ ਹੈ । ਹਾਲਾਂਕਿ ਹਮਾਸ ਦੇ ਕੁਝ ਹੀ ਰਾਕੇਟ ਅਜਿਹੇ ਸਨ ਜੋ ਇਜ਼ਰਾਇਲ ਦੇ ਕਈ ਇਲਾਕਿਆਂ ਵਿੱਚ ਡਿੱਗੇ ਸਨ ।
ਕਿਵੇਂ ਕੰਮ ਕਰਦੀ ਹੈ ਆਇਰਨ ਡੋਮ ?
ਦੁਸ਼ਮਣ ਦੇ ਰਾਕੇਟ ਨੂੰ ਰੋਕਣ ਦੇ ਲਈ ਆਇਰਨ ਡੋਮ ਅਜਿਹਾ ਸਿਸਟਮ ਹੈ ਜਿਸ ‘ਤੇ ਮੌਸਮ ਦੀ ਬਿਲਕੁਲ ਵੀ ਮਾਰ ਨਹੀਂ ਪੈਂਦੀ ਹੈ ਅਤੇ ਇਹ ਹਰ ਮੌਸਮ ਵਿੱਚ ਕੰਮ ਕਰਦਾ ਹੈ । ਇਹ ਸਿਸਟਮ ਦੁਸ਼ਮਣ ਦੇ ਰਾਕੇਟ ‘ਤੇ ਰਡਾਰ ਨਾਲ ਅਟੈਕ ਕਰਦਾ ਹੈ । ਇਸ ਵਿੱਚ ਅਜਿਹੀ ਤਕਨੀਕ ਹੁੰਦੀ ਹੈ ਜੋ ਪਤਾ ਲਗਾ ਸਕਦੀ ਹੈ ਕਿ ਦੁਸ਼ਮਣ ਵੱਲੋਂ ਛੱਡੇ ਗਏ ਰਾਕੇਟ ਰਿਹਾਇਸ਼ੀ ਇਲਾਕਿਆਂ ‘ਤੇ ਡਿੱਗਣਗੇ ਜਾਂ ਫਿਰ ਕਿਧਰੇ ਹੋਰ । ਆਇਰਨ ਡੋਮ ਵਿੱਚ 10 ਬੈਟਰੀਆਂ ਹੁੰਦੀਆਂ ਹਨ। ਇੱਕ ਬੈਟਰੀ ਵਿੱਚ ਤਿੰਨੇ ਤੋਂ 4 ਲਾਂਚਰ ਹੁੰਦੇ ਹਨ। ਹਰ ਇੱਕ ਲਾਂਚਰ ਵਿੱਚ 20 ਮਿਸਾਈਲਾਂ ਹੁੰਦੀਆਂ ਹਨ ਜੋ ਦੁਸ਼ਮਣ ਦੇ ਰਾਾਕੇਟ ਨੂੰ ਤਬਾਹ ਕਰ ਦਿੰਦੀ ਹੈ ।
ਇਜ਼ਰਾਇਲ ਲਈ ਖ਼ਤਰਾ ਮਨੇ ਜਾਣ ਵਾਲੇ ਰਾਕੇਟ ਨੂੰ 2 ਤਾਮੀਰ ਇੰਟਰਸੈਪਟਰ ਮਿਸਾਈਲਾਂ ਨਾਲ ਤਬਾਹ ਕੀਤਾ ਗਿਆ । ਰੱਖਿਆ ਮਾਹਿਰਾ ਮੁਤਾਬਿਕ ਇੱਕ ਬੈਟਰੀ ਜਿਸ ਤੋਂ ਤਿੰਨ ਤੋਂ ਚਾਰ ਮਿਸਾਈਲ ਨਿਕਲ ਦੀ ਹੈ ਉਸ ਨੂੰ ਬਣਾਉਣ ਦੇ ਲਈ 10 ਕਰੋੜ ਡਾਲਰ ਦਾ ਖਰਚ ਆਉਂਦਾ ਹੈ । ਆਇਰਨ ਡੋਮ ਦੀ ਇੱਕ ਹੋਰ ਖਾਸੀਅਤ ਹੈ ਇਹ ਅਸਾਨੀ ਨਾਲ ਪਛਾਣ ਕਰ ਲੈਂਦਾ ਹੈ ਕਿ ਦੁਸ਼ਮਣ ਦੀ ਮਿਸਾਈਲ ਰਿਹਾਇਸ਼ੀ ਇਲਾਕੇ ਵੱਲ ਤਾਂ ਨਹੀਂ ਡਿੱਗ ਰਹੀ ਹੈ । ਜੇਕਰ ਰਿਹਾਇਸ਼ੀ ਇਲਾਕੇ ‘ਤੇ ਮਿਸਾਈਲ ਨਹੀਂ ਡਿੱਗ ਰਹੀ ਹੁੰਦੀ ਤਾਂ ਇਹ ਉਸ ਨੂੰ ਨਿਸ਼ਾਨਾ ਨਹੀਂ ਬਣਾਉਂਦਾ ਹੈ ।
ਇਸ ਵਜ੍ਹਾ ਨਾਲ ਆਇਰਨ ਡੋਮ ਤਕਨੀਕ ਦੀ ਜ਼ਰੂਰਤ ਪਈ
ਆਇਰਨ ਡੋਮ ਦੀ ਤਕਨੀਕ ਦੀ ਜ਼ਰੂਰਤ ਉਸ ਵੇਲੇ ਮਹਿਸੂਸ ਹੋਈ ਸੀ ਜਦੋਂ 2006 ਵਿੱਚ ਹਿਜ਼ਬੁੱਲਾਹ ਅਤੇ ਇਜ਼ਰਾਇਲ ਵਿੱਚ ਜੰਗ ਹੋਈ ਸੀ । ਹਿਜ਼ਬੁੱਲਾਹ ਲੈਬਨਾਨ ਦਾ ਹਥਿਆਰਬੰਦ ਸਿਆਸੀ ਜਥੇਬੰਦੀ ਹੈ । 2006 ਵਿੱਚ ਹਿਜ਼ਬੁੱਲਾਹ ਨੇ ਇਜ਼ਰਾਇਲ ‘ਤੇ ਹਜ਼ਾਰਾਂ ਰਾਾਕੇਟ ਦੇ ਨਾਲ ਇੱਕ ਦਮ ਹਮਲਾ ਕਰ ਦਿੱਤਾ । ਜਿਸ ਵਿੱਚ ਇਜ਼ਰਾਇਲ ਦਾ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ । ਉਸ ਤੋਂ ਬਾਅਦ ਇਜ਼ਰਾਇਲ ਨੇ ਤੈਅ ਕੀਤਾ ਕਿ ਉਹ ਦੁਸ਼ਮਣ ਦੇ ਰਾਕੇਟ ਨੂੰ ਹਵਾ ਵਿੱਚ ਮਾਰਨ ਵਾਲੀ ਡਿਫੈਂਸ ਤਕਨੀਕ ਨੂੰ ਬਣਾਏਗਾ । ਇਸ ਲਈ ਅਮਰੀਕਾ ਨੇ ਇਜ਼ਰਾਇਲ ਨੂੰ 200 ਮਿਲੀਅਨ ਡਾਲਰ ਦੀ ਗਰਾਂਟ ਦਿੱਤੀ । 2011 ਵਿੱਚ ਪਹਿਲੀ ਵਾਾਰ ਆਇਰਨ ਡੋਮ ਤਕਨੀਕ ਨੂੰ ਜੰਗੀ ਮੈਦਾਨ ਵਿੱਚ ਉਤਾਰਿਆ ਗਿਆ । ਇਜ਼ਰਾਇਲ ਨੇ ਗਾਜ਼ਾ ਪੱਟੀ ਤੋਂ ਉਨ੍ਹਾਂ ਵੱਲ ਭੇਜੀ ਗਈਆਂ ਮਿਸਾਈਲਾਂ ਨੂੰ ਹਵਾ ਵਿੱਚ ਹੀ ਆਇਰਨ ਡੋਮ ਤਕਨੀਕ ਦੀ ਮਦਦ ਨਾਲ ਮਾਰ ਦਿੱਤਾ ਸੀ। ਇਜ਼ਰਾਇਲ ਦੀ ਇਸ ਤਕਨੀਕ ਤੋਂ ਪ੍ਰਭਾਵਿਕ ਅਮਰੀਕਾ ਨੇ ਫੈਸਲਾ ਲਿਆ ਕਿ ਉਹ ਆਇਰਨ ਡੋਮ ਤਕਨੀਕ ਨੂੰ ਆਪਣੇ ਪੈਟਰੀਅਟ ਮਿਸਾਈਲ ਡਿਫੈਂਸ ਸਿਸਟਮ ਵਿੱਚ ਸ਼ਾਮਲ ਕਰੇਗਾ । ਪੈਟਰੀਅਟ ਵੀ ਆਇਰਨ ਡੋਮ ਵਾਂਗ ਹੀ ਕੰਮ ਕਰਦਾ ਹੈ ।
90 ਫੀਸਦੀ ਕਾਰਗਰ ਆਇਰਨ ਡੋਮ ਤਕਨੀਕ
ਆਇਰਨ ਡੋਮ ਤਕਨੀਕ ਦੀ ਕਾਬਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 2012 ਵਿੱਚ ਇਜ਼ਰਾਇਲ ‘ਤੇ ਛੱਡੇ ਗਏ 84 ਫੀਸਦੀ ਰਾਕੇਟਾਂ ਨੂੰ ਇਸ ਨੇ ਰੋਕ ਦਿੱਤਾ ਸੀ । ਇਸ ਤੋਂ ਇਲਾਵਾ 2021 ਵਿੱਚ ਜਦੋਂ ਹਮਾਸ ਵੱਲੋਂ ਗਾਜ਼ਾ ਪੱਟੀ ਤੋਂ 3 ਹਜ਼ਾਰ ਮਿਸਾਈਲਾਂ ਛੱਡੀਆਂ ਗਈਆਂ ਸਨ ਤਾਂ ਇਜ਼ਰਾਇਲ ਦੀ ਫੌਜ ਨੇ ਇਹ ਦਾਅਵਾ ਕੀਤਾ ਸੀ ਕਿ ਆਇਰਨ ਡੋਮ ਦੀ ਤਕਨੀਕ ਨਾਲ ਉਸ ਨੇ 90 ਫੀਸਦੀ ਰਾਕੇਟਾਂ ਨੂੰ ਮਾਰ ਡਿੱਗਾਇਆ ਸੀ । ਹੁਣ 7 ਅਕਤੂਬਰ 2023 ਨੂੰ ਵੀ ਹਮਾਸ ਨੇ 5 ਹਜ਼ਾਰ ਮਿਸਾਇਲਾਂ ਦੇ ਜ਼ਰੀਏ ਇਜ਼ਰਾਇਲ ਖਿਲਾਫ ਜਿਹੜਾ ਹਮਲਾ ਕੀਤਾ ਹੈ ਉਸ ਦੀ ਤਬਾਹੀ ਨੂੰ ਰੋਕਣ ਦੇ ਲਈ ਇਜ਼ਰਾਇਲ ਦੀ ਆਇਰਨ ਡੋਮ ਨੇ ਹੀ ਵੱਡੀ ਮਦਦ ਕੀਤੀ ।
ਹਮਾਸ ਕੋਣ ਹੈ ?
ਹਮਾਸ ਕਿਸੇ ਦੇਸ਼ ਦਾ ਨਾਂ ਨਹੀਂ ਹੈ ਬਲਕਿ ਇਹ ਇੱਕ ਕੱਟੜਪੰਥੀ ਇਸਲਾਮਿਕ ਜਥੇਬੰਦੀ ਦਾ ਨਾਂ ਹੈ । ਦਰਅਸਲ ਫਲਸਤੀਨ 2 ਹਿੱਸਿਆਂ ਵਿੱਚ ਵੰਡਿਆ ਹੈ । ਇੱਕ ਗਾਾਜ਼ਾ ਪੱਟੀ ਦੂਜਾ ਵੈਸਟ ਬੈਂਕ । ਵੈਸਟ ਬੈਂਕ ਨੂੰ ਫਲਸਤੀਨ ਲਿਬਰੇਸ਼ਨ ਜਥੇਬੰਦੀ ਵੱਲੋਂ ਚਲਾਇਆ ਜਾਂਦਾ ਹੈ । ਜਦਕਿ ਗਾਜ਼ਾ ਨੂੰ ਹਮਾਸ ਵੱਲੋਂ ਆਪਰੇਟ ਕੀਤਾ ਜਾਂਦਾ ਹੈ। ਇਜ਼ਰਾਇਲ ‘ਤੇ ਤਾਜ਼ਾ ਹਮਲਾ ਗਾਜ਼ਾ ਪੱਟੀ ਤੋਂ ਹੀ ਹੋਇਆ ਸੀ । ਹਮਾਸ ਨੇ ਇਜ਼ਰਾਇਲ ਨੂੰ ਤਬਾਹ ਕਰਨ ਦੀ ਸਹੁੰ ਖਾਦੀ ਸੀ 2007 ਵਿੱਚ ਸੱਤਾ ਸੰਭਾਲ ਦੇ ਹੀ ਹਮਾਸ ਨੇ ਇਜ਼ਰਾਇਲ ਦੇ ਖਿਲਾਫ ਜੰਗ ਸ਼ੁਰੂ ਕਰ ਦਿੱਤੀ । ਇਜ਼ਰਾਇਲ ਨੇ ਵੀ ਹਮਾਸ ‘ਤੇ ਮਿਸਰ ਦੇ ਨਾਲ ਮਿਲਕੇ ਕਈ ਹਮਲੇ ਕੀਤੇ । 2007 ਵਿੱਚ ਗਾਜ਼ਾ ਪੱਟੀ ਨੂੰ ਘੇਰਾ ਪਾਇਆ ਗਿਆ ਤਾਂਕੀ ਇਜ਼ਰਾਇਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਜ਼ਰਾਇਲ ਨੂੰ ਅਮਰੀਕਾ,ਯੂਰਪੀਅਨ ਯੂਨੀਅਨ ਅਤੇ ਯੂਕੇ ਦੀ ਹਮਾਇਤ ਸੀ ਜਦਕਿ ਹਮਾਸ ਨੂੰ ਈਰਾਨ ਅਤੇ ਖਾੜੀ ਮੁਲਕਾ ਦੀ ਹਮਾਇਤ ਸੀ,ਉਹ ਫੰਡਿੰਗ ਦੇ ਨਾਲ ਹਥਿਆਰ ਵੀ ਦਿੰਦਾ ਸੀ । 90 ਦੇ ਦਹਾਕੇ ਤੱਕ ਭਾਰਤ ਵੀ ਫਲਸਤੀਨ ਦੇ ਨਾਲ ਖੜਾ ਨਜ਼ਰ ਆਉਂਦਾ ਸੀ । ਫਲਸਤੀਨ ਦੇ ਰਾਸ਼ਟਰਪਤੀ ਯਾਸਿਰ ਅਰਾਫਾਤ ਦੇ ਗਾਂਧੀ ਪਰਿਵਾਰ ਅਤੇ ਕਾਂਗਰਸ ਦੇ ਨਾਲ ਨਿੱਜੀ ਸਬੰਧ ਸਨ । ਪਰ ਵਾਜਪਾਈ ਸਰਕਾਰ ਅਤੇ ਮੌਜੂਦਾ ਮੋਦੀ ਸਰਕਾਰ ਨੇ ਪਾਲਾ ਬਦਲ ਲਿਆ ਅਤੇ ਹੁਣ ਭਾਰਤ ਇਜ਼ਰਾਇਲ ਦੇ ਨਾਲ ਖੜਾ ਹੈ । ਇਜ਼ਰਾਇਲ ਦੇ ਪ੍ਰਧਾਨ ਮੰਤਰੀ ਦੇ ਨਾਲ ਪੀਐੱਮ ਮੋਦੀ ਨੇ ਨਿੱਜੀ ਸਬੰਧ ਵੀ ਚੰਗੇ ਹਨ ।
ਗਾਜ਼ਾ ਪੱਟੀ ਬਾਰੇ ਜਾਣਕਾਰੀ
ਗਾਜ਼ਾ ਪੱਟੀ ਇਜ਼ਰਾਇਲ,ਮਿਸਰ ਅਤੇ ਵਿਚਾਲੇ 41 ਕਿਲੋਮੀਟਰ ਲੰਮਾ ਅਤੇ 10 ਕਿਲੋਮੀਟਰ ਚੌੜਾ ਇਲਾਕਾ ਹੈ । ਇੱਥੇ 23 ਲੱਖ ਲੋਕ ਹਨ ਜੋ ਦੁਨੀਆ ਵਿੱਚ ਸਭ ਤੋਂ ਵੱਧ ਅਬਾਦੀ ਵਾਲੇ ਇਲਾਕਿਆਂ ਵਿੱਚੋਂ ਇੱਕ ਹੈ । ਗਾਜ਼ਾ ਦੇ ਸਮੁੰਦਰ ਕੰਢੇ ‘ਤੇ ਇਜ਼ਰਾਇਲ ਨੇ ਆਪਣੀ ਹਵਾਈ ਫੌਜ ਖੜੀ ਕੀਤੀ ਹੈ। ਇਜ਼ਰਾਇਲ ਨੇ ਨਜ਼ਰ ਰੱਖ ਦਾ ਹੈ ਕਿ ਸਰਹੱਦ ਦੇ ਅੰਦਰ ਕਿਹੜਾ ਸਮਾਨ ਆ ਰਿਹਾ ਹੈ ਅਤੇ ਕਿਹੜਾ ਜਾ ਰਿਹਾ ਹੈ । ਜਦਕਿ ਮਿਸਰ ਗਾਜ਼ਾ ਨਾਲ ਲੱਗਦੀ ਆਪਣੀ ਸਰਹੱਦ ਦੇ ਅੰਦਰ ਅਤੇ ਬਾਹਰ ਜਾਣ ਵਾਲਿਆਂ ਤੇ ਨਜ਼ਰ ਰੱਖ ਦਾ ਹੈ ।