ਬਿਊਰੋ ਰਿਪੋਰਟ : ਤੁਸੀਂ ਮਿਨਰਲ ਵਾਟਰ ਬਾਰੇ ਸੁਣਿਆ ਹੋਵੇਗਾ ਪਰ ਬਹੁਤ ਘੱਟ ਲੋਕ ਬਲੈਕ ਵਾਟਰ (BLACK WATER) ਬਾਰੇ ਜਾਣ ਦੇ ਹਨ । ਪਰ ਅੱਜ ਕੱਲ ਇਹ ਪਾਣੀ ਟਰੈਂਡ ਵਿੱਚ ਹੈ । ਤੁਸੀਂ ਅਕਸਰ ਖਿਡਾਰੀਆਂ ਅਤੇ ਫਿਲਮੀ ਹਸਤੀਆਂ ਦੇ ਹੱਥਾਂ ਵਿੱਚ ਬਲੈਕ ਵਾਟਰ ਵੇਖਿਆ ਹੋਵੇਗੀ । ਵਿਰਾਟ ਕੋਹਲੀ ਅਤੇ ਮਲਾਇਕਾ ਅਰੋੜਾ ਵਰਗੀ ਕਈ ਹਸਤਿਆਂ ਲਈ ਇਹ ਪਹਿਲੀ ਪਸੰਦ ਹੈ । ਸਿਹਤ ਪੱਖੋ ਇਸ ਪਾਣੀ ਦੀਆਂ ਕਾਫੀ ਖੂਬੀਆਂ ਹਨ ਜਿਸ ਦੀ ਵਜ੍ਹਾ ਕਰਕੇ ਬਾਜ਼ਾਰ ਵਿੱਚ ਇਸ ਦੀ ਕੀਮਤ ਵੀ ਜ਼ਿਆਦਾ ਹੈ।
ਬਲੈਕ ਵਾਟਰ ਦੀ ਖਾਸੀਅਤ
ਬਲੈਕ ਵਾਟਰ ਨੂੰ ਐਨਕਲਾਇਨ ਵਾਟਰ (ALKALINE WATER)ਕਿਹਾ ਜਾਂਦਾ ਹੈ। ਇਸ ਦੀ ਖਾਸੀਅਤ ਹੈ ਕਿ ਇਹ ਸਾਡੇ ਸਰੀਰ ਲਈ ਕਾਫੀ ਚੰਗਾ ਹੁੰਦਾ ਹੈ। ਇਸ ਨੂੰ ਬਣਾਉਣ ਵਾਲੀ ਕੰਪਨੀ ਦਾ ਕਹਿਣਾ ਹੈ ਕਿ ਇਸ ਵਿੱਚ 7 ਤੋਂ ਵੱਧ ਮਿਨਰਲਸ ਹਨ। ਜੋ ਇਸ ਨੂੰ ਖ਼ਾਸ ਬਣਾਉਂਦੇ ਹਨ। ਹਾਲਾਂਕਿ ਜਿਹੜਾ ਪਾਣੀ ਅਸੀਂ ਪੀਂਦੇ ਹਾਂ ਉਸ ਵਿੱਚ ਵੀ ਮਿਨਰਲ ਹੁੰਦੇ ਹਨ। ਕਸਰਤ ਕਰਨ ਵੇਲੇ ਪਾਣੀ ਇੰਨਾਂ ਮਿਨਰਸ ਨਾਲ ਹੀ ਸਰੀਰ ਨੂੰ ਤਾਕਤ ਦਿੰਦਾ ਹੈ। ਪਰ ਜ਼ਿਆਦਾਤਰ ਘਰਾਂ ਵਿੱਚ RO ਲੱਗਿਆ ਇਸ ਦੀ ਵਜ੍ਹਾ ਕਰਕੇ BH ਦੀ ਵੈਲਿਊ 7 ਤੋਂ ਘੱਟ ਹੁੰਦੀ ਹੈ। ਇਸ ਦੀ ਵਜ੍ਹਾ ਕਰਕੇ ਸਾਨੂੰ ਵਿਟਾਮਿਨ ਦੀ ਜ਼ਰੂਰਤ ਹੋ ਸਕਦੀ ਹੈ। ਪਰ ਬਲੈਕ ਵਾਟਰ ਦੇ ਨਾਲ ਅਜਿਹਾ ਨਹੀਂ ਹੈ ਇਸ ਵਿੱਚ BH ਲੈਵਲ 7 ਤੋਂ ਜ਼ਿਆਦਾ ਹੁੰਦਾ ਹੈ। ਬਲੈਕ ਵਾਟਰ ਨਾਲ ਸਰੀਰ ਵਿੱਚ ਮੈਟਾਬਾਲਿਜਮ ਰਫ਼ਤਾਰ ਨਾਲ ਕੰਮ ਕਰਦਾ ਹੈ। ਇਸ ਦੀ ਵਜ੍ਹਾ ਕਰਕੇ ਖਾਣਾ ਜਲਦੀ ਨਾਲ ਪੱਚ ਜਾਂਦਾ ਹੈ ਅਤੇ ਰੋਗਾਂ ਨਾਲ ਲੜਨ ਵਿੱਚ ਜ਼ਿਆਦਾ ਤਾਕਤ ਮਿਲ ਦੀ ਹੈ।
ਬਲੈਕ ਵਾਟਰ ਦੀ ਕੀਮਤ
ਆਮ ਪਾਣੀ ਦੀ ਕੀਮਤ ਤੋਂ ਬਲੈਕ ਵਾਟਰ ਦੀ ਬੋਤਲ ਦੀ ਕੀਮਤ ਕਈ ਗੁਣਾ ਜ਼ਿਆਦਾ ਹੈ, 1 ਲੀਟਰ ਆਮ ਪਾਣੀ ਤੁਸੀਂ ਬਾਜ਼ਾਰ ਵਿੱਚ 20 ਰੁਪਏ ਵਿੱਚ ਖਰੀਦ ਸਕਦੇ ਹੋ। ਜਦਕਿ ਬਲੈਕ ਵਾਟਰ ਦੀ 1 ਲੀਟਰ ਦੀ ਬੋਟਲ ਤੁਹਾਨੂੰ 200 ਰੁਪਏ ਦੀ ਮਿਲੇਗੀ,ਜਦਕਿ ਅੱਧਾ ਲੀਟਰ ਦੀ ਕੀਮਤ 100 ਰੁਪਏ ਹੈ। ਭਾਰਤ ਵਿੱਚ ਸਭ ਤੋਂ ਪਹਿਲਾਂ ਬਲੈਕ ਵਾਟਰ AV ORGANIC ਨੇ ਲਾਂਚ ਕੀਤਾ ਸੀ ਅਤੇ ਪ੍ਰੋਡਕਟ ਦਾ ਨਾਂ ਰੱਖਿਆ EVOCUS H20। ਕੰਪਨੀ ਭਾਰਤੀ ਬਾਜ਼ਾਰ ਵਿੱਚ ਹਰ ਸਾਲ 4 ਕਰੋੜ ਬੋਤਲਾਂ ਵੇਚ ਰਹੀ ਹੈ। ਏਸ਼ੀਆ ਵਿੱਚ ਬਲੈਕ ਵਾਟਰ ਦੀ ਮਾਰਕਿਟ 32 ਹਜ਼ਾਰ ਕਰੋੜ ਰੁਪਏ ਦੀ ਹੈ। ਜੋ ਆਉਣ ਵਾਲੇ 3 ਸਾਲ ਵਿੱਚ 15 ਫੀਸਦੀ ਹੋਰ ਵੱਧ ਜਾਵੇਗੀ । ਪਰ ਸਾਡੀ ਤੁਹਾਨੂੰ ਸਲਾਹ ਹੈ ਕਿ ਤੁਸੀਂ ਡਾਇਟੀਸ਼ਨ ਦੀ ਸਲਾਹ ਤੋਂ ਬਿਨਾਂ ਬਲੈਕ ਵਾਟਰ ਦੀ ਵਰਤੋਂ ਨਾ ਕਰੋ ।