International

ਉੱਤਰੀ ਤੁਰਕੀ ‘ਚ ਕੋਲੇ ਦੀ ਖਾਨ ‘ਚ 28 ਲੋਕਾਂ ਨਾਲ ਅਜਿਹਾ ਕੀ ਹੋਇਆ , ਜਾਣੋ ਪੂਰਾ ਮਾਮਲਾ

Explosion in coal mine in northern C 28 lives lost

‘ਦ ਖ਼ਾਲਸ ਬਿਊਰੋ : ਉੱਤਰੀ ਤੁਰਕੀ ਵਿੱਚ ਇੱਕ ਕੋਲੇ ਦੀ ਖਾਨ ਰਾਤ ਦੇ ਸਮੇਂ ਜ਼ਬਰਦਸਤ ਧ ਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ।  ਕੋਲੇ ਦੀ ਇੱਕ ਖਾਨ ਵਿੱਚ ਰਾਤ ਦੇ ਸਮੇਂ ਜ਼ਬਰਦਸਤ ਧਮਾਕਾ ਹੋ ਗਿਆ । ਬੀਬੀਸੀ ਦੇ ਮੁਤਾਬਿਕ ਇਸ ਧਮਾਕੇ ਵਿੱਚ ਤਕਰੀਬਨ 28 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।ਸਥਾਨਕ ਅਧਿਕਾਰੀਆਂ ਨੇ ਜਾਣਕਾਰੀ ਦੱਤੀ ਕਿ ਦੂਜੇ ਪਾਸੇ ਬਚਾਅ ਕਰਮੀਆਂ ਨੇ ਕੋਲੇ ਦੀ ਖਾਨ ਵਿੱਚ ਫਸੇ ਬਾਕੀ ਲੋਕਾਂ ਨੂੰ ਬਚਾਉਣ ਲਈ ਰਾਤ ਭਰ ਕੰਮ ਕੀਤਾ।ਉਨ੍ਹਾਂ ਨੇ ਦੱਸਿਆ ਕਿ ਇਹ ਧਮਾਕਾ ਸ਼ੁੱਕਰਵਾਰ ਸ਼ਾਮ ਕਰੀਬ 6.45 ਵਜੇ ਕਾਲੇ ਸਾਗਰ ਤੱਟੀ ਸੂਬੇ ਬਾਰਟਿਨ ਦੇ ਅਮਾਸਾਰਾ ਕਸਬੇ ਵਿੱਚ ਸਰਕਾਰੀ ਸੰਚਾਲਿਤ ਟੀਟੀਕੇ ਅਮਾਸਾਰਾ ਮੁਸੇਸੇ ਮੁਦੁਰਲੁਗੂ ਖਾਨ ਦੇ ਵਿੱਚ ਹੋਇਆ ਸੀ।

ਤੁਰਕੀ ਦੇ ਊਰਜਾ ਮੰਤਰੀ ਫਤਿਹ ਡੋਨਮੇਜ਼ ਨੇ ਇਸ ਹਾਦਸੇ ਬਾਰੇ ਬੋਲਦਿਆਂ ਦਾਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਇਹ ਕਿ ਧਮਾਕਾ ਕੋਲੇ ਦੀਆਂ ਖਾਣਾਂ ‘ਚ ਮਿਲੀਆਂ ਜਲਣਸ਼ੀਲ ਗੈਸਾਂ ਕਾਰਨ ਹੋਇਆ ਹੈ। ਉੱਧਰ ਦੂਜੇ ਪਾਸੇ ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਮੀਡੀਆ ਨੂੰ ਦੱਸਿਆ ਕਿ ਜਿਸ ਵੇਲੇ ਧਮਾਕਾ ਹੋਇਆ ਉਸ ਵੇਲੇ ਖਾਨ ਵਿੱਚ 110 ਲੋਕ ਮੌਜੂਦ ਸਨ।ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਧਮਾਕੇ ਤੋਂ ਬਾਅਦ ਜ਼ਿਆਦਾਤਰ ਮਜ਼ਦੂਰਾਂ ਨੂੰ ਬਚਾ ਲਿਆ ਗਿਆ ਸੀ, ਪਰ 49 ਮਜ਼ਦੂਰ ਖਾਨ ਦੇ ਉੱਚ ਜੋਖਮ ਵਾਲੇ ਖੇਤਰ ਵਿੱਚ ਫਸ ਗਏ ਸਨ।

ਹਾਲਾਂਕਿ ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਖਾਨ ‘ਚ ਕਿੰਨੇ ਲੋਕ ਫਸੇ ਹੋਏ ਹਨ। ਉਨ੍ਹਾਂ ਨੇ ਸਿਰਫ ਇਹ ਦੱਸਿਆ ਹੈ  ਕਿ ਖਾਨ ਵਿੱਚੋਂ ਤਕਰੀਬਨ 49 ਮਜ਼ਦੂਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਬਾਰਟਿਨ ਦੇ ਗਵਰਨਰ ਦਫਤਰ ਦੇ ਮੁਤਾਬਕ ਧਮਾਕੇ ਵਿੱਚ 28 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰੀ ਫਹਰਤਿਨ ਕੋਕਾ ਦੇ ਮੁਤਾਬਕ ਇਸ ਧਮਾਨੇ ਵਿੱਚ ਘੱਟ ਤੋਂ ਘੱਟ 17 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ’ਚੋਂ 8 ਦਾ ਇਲਾਜ ਆਈਸੀਯੂ ਵਿੱਚ ਚੱਲ ਰਿਹਾ ਹੈ।

C ਤੁਰਕੀ ਦੀ ਆਫ਼ਤ ਪ੍ਰਬੰਧਨ ਏਜੰਸੀ ਦੇ ਮੁਤਾਬਿਕ ਕਈ ਬਚਾਅ ਟੀਮਾਂ ਨੂੰ ਹਾਦਸੇ ਵਾਲੀ ਥਾਂ ‘ਤੇ ਭੇਜਿਆ ਗਿਆ ਹੈ। ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਦੱਖਣ-ਪੂਰਬੀ ਸ਼ਹਿਰ ਦੀਆਬਾਕਿਰ ਦੀ ਆਪਣੀ ਤੈਅ ਯਾਤਰਾ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਬਚਾਅ ਕਾਰਜ ਦਾ ਜਾਇਜ਼ਾ ਲੈਣ ਲਈ ਅਮਾਸਾਰਾ ਜਾਣਗੇ। ਇਸ ਹਾਦਸੇ ਦੀ ਜਾਂਚ ਲਈ ਤਿੰਨ ਸਰਕਾਰੀ ਵਕੀਲਾਂ ਦੀ ਨਿਯੁਕਤੀ ਕੀਤੀ ਗਈ ਹੈ।