Punjab

ਕਿ ਕਿਹਾ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਟਵੀਟਾਂ ਵਿੱਚ

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਵੱਲੋਂ ਬਜਟ ਸੈਸ਼ਨ ਦੀਆਂ ਐਲਾਨੀਆਂ ਤਰੀਕਾਂ ਬਾਰੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱਕ ਟਵੀਟ ਕੀਤਾ ਹੈ ਕਿ 24 ਤੋਂ 30 ਜੂਨ ਤੱਕ ਬਜਟ ਸੈਸ਼ਨ ਰੱਖਿਆ ਗਿਆ ਹੈ,ਜਿਸ ਵਿੱਚ 2 ਛੁੱਟੀਆਂ ਵੀ ਆ ਰਹੀਆਂ ਹਨ। ਪਹਿਲਾਂ ਆਪ ਵਿਰੋਧੀ ਧਿਰ ਵੱਜੋਂ ਲੰਮੇ ਸੈਸ਼ਨ ਦੀ ਮੰਗ ਕਰਦੀ ਸੀ ਪਰ ਹੁਣ ਇਹ ਆਪਣੇ ਹੀ ਸ਼ਬਦਾਂ ਤੋਂ ਪਿਛੇ ਹੱਟ ਰਹੀ ਹੈ।
ਆਪਣੇ ਟਵੀਟ ਵਿੱਚ ਉਹਨਾਂ ਵਿਧਾਇਕ ਅਮਨ ਅਰੋੜਾ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸੰਬੋਧਨ ਕਰਦੇ ਹੋਏ ਲਿਖਿਆ ਹੈ ਕਿ ਪੰਜਾਬ ਦੇ ਸਭ ਤੋਂ ਮਹੱਤਵਪੂਰਨ ਏਜੰਡੇ ‘ਤੇ ਬਹਿਸ ਕਰਨ ਲਈ ਇੰਨੇ ਛੋਟੇ 5 ਦਿਨਾਂ ਸੈਸ਼ਨ ਲਈ ਕੁਝ ਕਹੋ।

ਆਪਣੇ ਇੱਕ ਹੋਰ ਟਵੀਟ ਵਿੱਚ ਖਹਿਰਾ ਨੇ ਲਿਖਿਆ ਹੈ ਕਿ ਆਪ ਪਾਰਟੀ ਦੇ ਵਿਰੋਧੀ ਧਿਰ ਵਿੱਚ ਹੁੰਦਿਆਂ ਜੋ ਦਾਅਵਾ ਕੀਤਾ ਜਾਂਦਾ ਰਿਹਾ ਹੈ ,ਹੁਣ ਇਹ ਉਸ ਤੋਂ ਉਲਟ ਜਾ ਰਹੀ ਹੈ।ਇਹ ਬਜਟ ਇਜਲਾਸ 24 ਤੋਂ ਲੈ ਕੇ 30 ਜੂਨ ਤੱਕ ਹੋਵੇਗਾ ਜੋ ਕਿ ਨਾ ਸਿਰਫ਼ ਬਹੁਤ ਛੋਟਾ ਹੋਵੇਗਾ, ਸਗੋਂ ਪੰਜਾਬੀਅਤ ਦੇ ਨਾਲ ਇੱਕ ਭੱਦਾ ਮਜ਼ਾਕ ਵੀ ਹੋਵੇਗਾ।ਇਸ ਸੈਸ਼ਨ ਦੋਰਾਨ 24 ਨੂੰ ਕੇਵਲ ਸ਼ਰਧਾਂਜਲੀਆਂ ਤੇ 25ਵੇਂ-26ਵੇਂ ਦਿਨ ਛੁੱਟੀਆਂ ਤੇ ਬਾਕੀ ਸਿਰਫ਼ 4 ਦਿਨ ਦਾ ਸੈਸ਼ਨ ਹੀ ਰਹਿ ਜਾਂਦਾ ਹੈ,ਇਹ ਕੀ “ਬਦਲਾਵ” ਹੈ।

ਇਸ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਆਪਣੇ ਇੱਕ ਹੋਰ ਟਵੀਟ ਵਿੱਚ ਆਪ ਤੇ ਵਰਦੇ ਹੋਏ ਨਜ਼ਰ ਆਏ ਤੇ ਉਹਨਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਅਰਵਿੰਦ ਕੇਜਰੀਵਾਲ ਅਜੇ ਵੀ ਆਪਣੇ ਭ੍ਰਿਸ਼ਟ ਮੰਤਰੀ ਸਤਿੰਦਰ ਜੈਨ ਦਾ ਬਚਾਅ ਕਰਨਗੇ ਭਾਵੇਂ ਈਡੀ ਨੇ ਅੱਜ 2 ਕਰੋੜ ਨਕਦ ਅਤੇ 1.8 ਕਿਲੋਗ੍ਰਾਮ ਸੋਨਾ ਬਰਾਮਦ ਕੀਤਾ ਅਤੇ ਸ਼ੈੱਲ ਕੰਪਨੀਆਂ ਤੋਂ ਉਸ ਨੂੰ ਮਿਲੇ 16 ਕਰੋੜ ਰੁਪਏ ਵੀ! ਕੀ ਉਹ ਉਸ ਨੂੰ ਬਰਖਾਸਤ ਕਰਨਗੇ ਜਾਂ ਉਹ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਵਿਚ ਉਹਨਾਂ ਨੂੰ ਖਾਸ ਦਰਜਾ ਮਿਲੇਗਾ। ਹੁਣ ਬਦਲਾਖੋਰੀ ਨਾ ਕਰੋ।