The Khalas Tv Blog Punjab ਆਸ਼ੂ ਦੀ ਹਾਰ ‘ਤੇ ਕੀ ਬੋਲੇ ਰਾਣਾ ਗੁਰਜੀਤ?
Punjab

ਆਸ਼ੂ ਦੀ ਹਾਰ ‘ਤੇ ਕੀ ਬੋਲੇ ਰਾਣਾ ਗੁਰਜੀਤ?

ਲੁਧਿਆਣਾ ਜ਼ਿਮਨੀ ਚੋਣਾਂ ’ਚ ਹਾਰ ਮਗਰੋਂ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਖੁਦ ਆਪਣੀ ਹਾਰ ਦੀ ਜ਼ਿੰਮੇਵਾਰੀ ਲੈ ਲਈ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਆਸ਼ੂ ਨੇ ਸਪੱਸ਼ਟ ਕੀਤਾ ਕਿ, \“ਮੈਂ ਇਸ ਹਾਰ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ। ਲੋਕਾਂ ਨੇ ਜੋ ਫ਼ਤਵਾ ਦਿੱਤਾ, ਉਹ ਸਿਰ ਮੱਥੇ। ਮੈਨੂੰ ਪਾਰਟੀ ਵੱਲੋਂ ਪੂਰੀ ਸਪੋਰਟ ਸੀ, ਪਰ ਨਤੀਜਾ ਹੱਕ ਵਿੱਚ ਨਹੀਂ ਆਇਆ।\”

ਦੂਜੇ ਪਾਸੇ ਰਾਣਾ ਗੁਰਜੀਤ ਨੇ ਕਿਹਾ ਕਿ ਜਦੋਂ ਟਿਕਟਾਂ ਵੰਡਣ ਅਤੇ ਚੋਣ ਪ੍ਰਚਾਰ ਦੀ ਸੂਝ-ਬੂਝ ਨਹੀਂ ਹੋਵੇਗੀ ਤਾਂ ਅਜੇਹੇ ਨਤੀਜੇ ਆਉਣੇ ਲਾਜ਼ਮੀ ਹਨ। ਉਨ੍ਹਾਂ ਨੇ ਕਿਹਾ ਕਿ ਇਸ ਹਾਰ ਦੀ ਜ਼ਿਮੇਵਾਰ ਇਕੱਲਾ ਆਸ਼ੂ ਨਹੀਂ ਸਗੋਂ ਸਮੁੱਚੀ ਕਾਂਗਰਸ ਪਾਰਟੀ ਲੈਂਦੀ ਅਤੇ ਪਾਰਟੀ ਹਰ ਸਮੇਂ ਭਾਰਤ ਭੂਸ਼ਣ ਆਸ਼ੂ ਦੇ ਨਾਲ ਖੜ੍ਹੀ ਹੈ।

Exit mobile version