India Lok Sabha Election 2024

ਲੋਕ ਸਭਾ ਚੋਣਾਂ ‘ਚ ਕਾਂਗਰਸ ਦੇ ਪ੍ਰਦਰਸ਼ਨ ‘ਤੇ ਰਾਹੁਲ ਗਾਂਧੀ ਨੇ ਕੀ ਕਿਹਾ?

ਰਾਹੁਲ ਗਾਂਧੀ ਚੋਣਾਂ ਦਾ ਨਤੀਜਿਆਂ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਇਹ ਚੋਣ ਦੇਸ਼ ਨੂੰ ਬਚਾਉਣ ਨੂੰ ਲੜੀ ਗਈ ਹੈ। ਕਿਉਂਕਿ ਭਾਜਪਾ ਨੇ ਹਰ ਇਕ ਏਜੰਸੀ ਨੂੰ ਆਪਣੇ ਕਬਜੇ ਵਿੱਚ ਕੀਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਸੰਵਿਧਾਨ ਨੂੰ ਬਚਾਉਂਣ ਦੀ ਸੀ । ਉਨ੍ਹਾਂ ਕਿਹਾ ਕਿ ਭਾਜਪਾ ਨੇ ਜਦੋਂ ਸਾਡੇ ਬੈਂਕ ਖਾਤੇ ਸੀਜ ਕੀਤੇ ਸਨ ਅਤੇ ਮੁੱਖ ਮੰਤਰੀ ਨੂੰ ਜੇਲ੍ਹ ਵਿੱਚ ਬੰਦ ਕੀਤਾ  ਸੀ ਤਾਂ ਮੇਰੇ ਮਨ ਵਿੱਚ ਸੀ ਕੀ ਭਾਰਤ ਦੇ ਲੋਕ ਇਸ ਖਿਲਾਫ ਖੜੇ ਹੋਣਗੇ।

ਉਨ੍ਹਾਂ ਕਿਹਾ ਕਿ ਇਹ ਮੇਰਾ ਖਿਆਲ ਸੱਚ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਂ ਕਿ ਇੰਡੀਆਂ ਗਠਜੋੜ ਦੇ ਲੀਡਰਾਂ ਅਤੇ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨਾਂ ਨੇ ਸੰਵਿਧਾਨ ਨੂੰ ਬਚਾਉਣ ਲਈ ਪਹਿਲਾਂ ਕਦਮ ਪੁੱਟਿਆ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਨਾ ਚੋਣਾ ਵਿੱਚ ਇੰਡੀਆਂ ਗਠਜੋੜ ਨੂੰ ਨਾਲ ਲੈ ਕੇ ਚੋਣ ਲੜੀ ਹੈ ਅਤੇ ਅਸੀਂ ਗਠਜੋੜ ਦਾ ਸਨਮਾਨ ਕਰਕੇ ਹੀ ਇੱਥੋਂ ਤੱਕ ਪਹੁੰਚੇ ਹਨ। ਉਨ੍ਹਾ ਕਿਹਾ ਕਿ ਕਾਂਗਰਸ ਨੇ ਦੇਸ਼ ਨੂੰ ਇਕ ਨਵਾਂ ਵਿਜ਼ਨ ਦੇ ਦਿੱਤਾ ਹੈ।

ਇਸ ਦੌਰਾਨ ਉਨ੍ਹਾ ਕਿਹਾ ਕਿ ਸਟਾਕ ਮਾਰਕੀਟ ਕਹਿੰਦੀ ਹੈ ਕਿ ਜੇਕਰ ਮੋਦੀ ਹਾਰੇ ਤਾਂ ਅਡਾਨੀ ਵੀ ਗਏ। ਉਨ੍ਹਾ ਅਡਾਨੀ ਤੇ ਤੰਜ ਕੱਸਦਿਆ ਕਿਹਾ ਕਿ ਉਨ੍ਹਾ ਦਾ ਮੋਦੀ ਨਾਲ ਸਿਧਾ ਰਿਲੇਸ਼ਨ ਹੈ। ਅਡਾਨੀ ਦਾ ਮੋਦੀ ਨਾਲ ਕਰੱਪਸ਼ਨ ਦਾ ਰਿਸ਼ਤਾ ਹੈ।

ਉਨ੍ਹਾ ਕਿਹਾ ਕਿ ਦੇਸ਼ ਨੇ ਮੋਦੀ ਨੂੰ ਕਹਿ ਦਿੱਤਾ ਹੈ ਕਿ ਉਹ ਮੋਦੀ ਨੂੰ ਹੁਣ ਨਹੀਂ ਚਾਹੁੰਦੇ। ਰਾਹੁਲ ਨੇ ਅੰਤ ਚ ਕਿਹਾ ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਦੇਸ ਦੀ ਗਰੀਬ ਲੋਕਾਂ ਨੇ ਵੱਡੀ ਭੂਮੀਕਾ ਨਿਭਾਈ ਹੈ।