India

2000 ਦੇ ਨੋਟ ਦੀ ਹੋਵੇਗੀ ਬੈਂਕ ‘ਚ ਵਾਪਸੀ,ਕੀ ਬੋਲੇ ਸਿਆਸੀ ਲੀਡਰ ?

ਦਿੱਲੀ : RBI ਵਲੋਂ 2000 ਦਾ ਨੋਟ ਵਾਪਸ ਲਏ ਜਾਣ ਦੇ ਐਲਾਨ ਤੋਂ ਬਾਅਦ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਸੰਨ 2016 ਵਿੱਚ ਲੱਗੀ ਨੋਟਬੰਦੀ ਯਾਦ ਆ ਰਹੀ ਹੈ। ਸਰਕਾਰ ਵਲੋਂ ਉਸ ਵੇਲੇ ਵੀ ਇੰਝ ਹੀ ਅਚਾਨਕ ਐਲਾਨ ਕਰ ਕੇ 500 ਤੇ 1000 ਦੇ ਨੋਟਾਂ ਨੂੰ ਵਾਪਸ ਲਿਆ ਗਿਆ ਸੀ। ਹੁਣ 2000 ਦੇ ਨੋਟਾਂ ਨੂੰ ਵੀ ਵਾਪਸ ਲੈਣ ਦਾ ਐਲਾਨ ਹੋ ਚੁੱਕਾ ਹੈ ਭਾਵੇਂ ਇਹਨਾਂ ਨੋਟਾਂ ਨੂੰ ਵਾਪਸ ਬੈਂਕ ਜਮਾ ਕਰਵਾਉਣ ਲਈ ਸਤੰਬਰ ਮਹੀਨੇ ਤੱਕ ਦਾ ਸਮਾਂ ਦਿੱਤਾ ਗਿਆ ਹੈ।

ਇਸ ਫੈਸਲੇ ਤੋਂ ਬਾਅਦ ਕਈ ਤਰਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤੰਜ ਕੱਸਦਿਆਂ ਟਵੀਟ ਕੀਤਾ ਹੈ ਕਿ ਪਹਿਲਾਂ ਕਿਹਾ ਗਿਆ ਸੀ ਕਿ 2000 ਦਾ ਨੋਟ ਲਿਆਉਣ ਨਾਲ ਭ੍ਰਿਸ਼ਟਾਚਾਰ ਰੁਕ ਜਾਵੇਗਾ। ਹੁਣ ਉਹ ਕਹਿ ਰਹੇ ਹਨ ਕਿ 2000 ਦੇ ਨੋਟ ‘ਤੇ ਪਾਬੰਦੀ ਲਗਾਉਣ ਨਾਲ ਭ੍ਰਿਸ਼ਟਾਚਾਰ ਖਤਮ ਹੋ ਜਾਵੇਗਾ।ਇਸ ਲਈ ਅਸੀਂ ਕਹਿੰਦੇ ਹਾਂ, ਪ੍ਰਧਾਨ ਮੰਤਰੀ ਨੂੰ ਪੜ੍ਹਿਆ-ਲਿਖਿਆ ਹੋਣਾ ਚਾਹੀਦਾ ਹੈ। ਅਨਪੜ੍ਹ ਪ੍ਰਧਾਨ ਮੰਤਰੀ ਨੂੰ ਕੋਈ ਵੀ ਕੁਝ ਵੀ ਕਹਿ ਸਕਦਾ ਹੈ। ਉਹ ਨਹੀਂ ਸਮਝਦਾ। ਜਨਤਾ ਨੂੰ ਭੁਗਤਣਾ ਪੈਂਦਾ ਹੈ।

ਆਪ ਸੁਪਰੀਮੋ ਦੇ ਇਸ ਟਵੀਟ ਨੂੰ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਵੀ ਸਾਂਝਾ ਕੀਤਾ ਹੈ ਤੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਨੋਟ ਨਹੀਂ,ਪ੍ਰਧਾਨ ਮੰਤਰੀ ਬਦਲੋ।

ਕਾਂਗਰਸੀ ਆਗੂ ਅਲਕਾ ਲਾਂਬਾ ਨੇ ਵੀ ਟਵੀਟ ਕਰਦੇ ਹੋਏ ਕੇਂਦਰ ਸਰਕਾਰ ‘ਤੇ ਸਿੱਧਾ ਵਾਰ ਕੀਤਾ ਹੈ ਤੇ ਲਿਖਿਆ ਹੈ ਕਿ ਜਿਹੜੇ ਲੋਕ 2016 ਵਿੱਚ 2000 ਰੁਪਏ ਦੇ ਨਵੇਂ ਨੋਟ ਦੇ ਫਾਇਦੇ ਗਿਣਵਾਉਣ ਵਾਲੇ ਅੱਜ 2023 ਵਿੱਚ ਇਸ ਦੇ ਨੁਕਸਾਨ ਦੱਸ ਰਹੇ ਹਨ । ਦੂਜੇ ਪਾਸੇ ਦੇ ਲੋਕ ਅੱਜ ਵੀ ਆਪਣੇ ਸਟੈਂਡ ‘ਤੇ ਕਾਇਮ ਹਨ ਤੇ ਨੋਟਬੰਦੀ ਨੂੰ ਵੱਡਾ ਘੁਟਾਲਾ ਕਹਿ ਰਹੇ ਹਨ।
ਜਿਸਨੂੰ ਨੋਟਬੰਦੀ ਦੀ ਅਸਫਲਤਾ ਤੋਂ 50 ਦਿਨਾਂ ਬਾਅਦ ਇੱਕ ਚੌਰਾਹੇ ‘ਤੇ ਹੋਣਾ ਚਾਹੀਦਾ ਸੀ,ਉਹ ਅੱਜ ਵੀ ਜਾਪਾਨ ਦੇ ਦੌਰੇ ‘ਤੇ ਗਿਆ ਸੀ ਅਤੇ ਅੱਜ ਵੀ।

 

ਕਾਂਗਰਸੀ ਆਗੂ ਮਲਿਕਾਰਜੁਨ ਖੜਗੇ ਨੇ ਵੀ ਇਹਨਾਂ ਨੋਟਾਂ ਨੂੰ ਬੰਦ ਕੀਤੇ ਜਾਣ ਨੂੰ ਇੱਕ ਗਲਤ ਫੈਸਲੇ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਦੱਸਿਆ ਹੈ। ਆਪਣੇ ਟਵੀਟ ਵਿੱਚ ਉਹਨਾਂ ਕਿਹਾ ਹੈ ਕਿ ਪਹਿਲੀ ਨੋਟਬੰਦੀ ਨੇ ਦੇਸ਼ ਦੀ ਅਰਥਵਿਵਸਥਾ ਨੂੰ ਗਹਿਰਾ ਜਖ਼ਮ ਦਿੱਤਾ ਸੀ।ਹੁਣ ਇੰਝ ਲਗਦਾ ਹੈ ਕਿ ਇਹ ਦੂਸਰੀ ਨੋਟਬੰਦੀ ਇੱਕ ਗਲਤ ਫੈਸਲੇ ‘ਤੇ ਪਰਦਾ ਪਾਉਣ ਲਈ ਕੀਤੀ ਗਈ ਹੈ।

ਹਾਲਾਂਕਿ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਪ ਸੁਪਰੀਮੋ ‘ਤੇ ਤੰਜ ਕੱਸਦੇ ਹੋਏ ਟਵੀਟ ਕੀਤਾ ਹੈ ਕਿ ਕੇਜਰੀਵਾਲ ਜੀ ਨੇ ਸ਼ਰਾਬ ਘੁਟਾਲੇ ਦਾ ਸਾਰਾ ਪੈਸਾ 2000 ਦੇ ਨੋਟ ਵਿੱਚ ਇਕੱਠਾ ਕਰ ਲਿਆ ਲੱਗਦਾ ਹੈ।