India

ਸਾਡੇ ਮਨੁੱਖਾਂ ਦੇ ਕੀ ਅਧਿਕਾਰ ਹੁੰਦੇ ਹਨ, ਜਾਣੋ ਇਸ ਖਾਸ ਰਿਪੋਰਟ ਵਿੱਚ….

ਚੰਡੀਗੜ੍ਹ : ਅੱਜ ਵਿਸ਼ਵ ਭਰ ਵਿੱਚ ਮਨੁੱਖੀ ਅਧਿਕਾਰ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਮਨੁੱਖੀ ਅਧਿਕਾਰ ਦਿਵਸ ਹਰ ਸਾਲ 10 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਕੌਮਾਂਤਰੀ ਮਨੁੱਖੀ ਅਧਿਕਾਰ ਦੀ 75ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਯੂਐਨ ਨੇ ਇਸ ਸਾਲ ਦੀ ਥੀਮ ਸਭ ਲਈ ਆਜ਼ਾਦੀ, ਸਮਾਨਤਾ ਅਤੇ ਨਿਆ ਰੱਖਿਆ ਹੈ।

ਆਖਿਰਕਾਰ ਇਹ ਦਿਹਾੜਾ ਮਨਾਉਣ ਦੀ ਲੋੜ ਕਿਉਂ ਪਈ

ਦੁਨੀਆ ਭਰ ਵਿੱਚ ਕਿਤੇ ਨਾ ਕਿਤੇ ਮਨੁੱਖਾਂ ਦਾ ਅਧਿਕਾਰ ਖੋਹੇ ਜਾ ਰਹੇ ਹਨ ਜਾ ਫਿਰ ਕੁਚਲੇ ਜਾ ਰਹੇ ਹਨ। ਇਹ ਵਰਤਾਰਾ ਦੁਨੀਆ ਦੇ ਹਰ ਮੁਲਕ ਦੇ ਵਿੱਚ ਵਾਪਰਦਾ ਹੀ ਰਹਿੰਦਾ ਹੈ ਕਿਉਂਕੇ ਹਰ ਕਿਸੇ ਲਈ ਹਰ ਪਾਸੇ ਇੱਕੋ ਜਿਹੀ ਆਜ਼ਾਦੀ, ਸਮਾਨਤਾ ਅਤੇ ਨਿਆ ਨਹੀਂ ਹੁੰਦਾ।

ਮਨੁੱਖ ਅਧਿਕਾਰਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਹਰ ਇੱਕ ਇੰਨਸਾਨ ਦੀ ਜਿਉਣ ਦਾ ਅਧਿਕਾਰ ਹੁੰਦਾ ਜੋ ਇਸ ਇਸ ਧਰਤੀ ‘ਤੇ ਪੈਦਾ ਹੁੰਦਾ ਹੈ। ਜਿਉਣਾ ਸਨਮਾਨ ਦੇ ਨਾਲ, ਇਜ਼ਤ ਦੇ ਨਾਲ ਅਤੇ ਰੱਖਿਆ ਦਾ ਨਾਲ ਅਤੇ ਜਿਉਣ ਦੀ ਖਾਤਰ ਜੋ ਅਧਿਤਾਰ ਸਾਡੇ ਹੁੰਦੇ ਹਨ ਉਨ੍ਹਾਂ ਦੀ ਰੱਖਿਆ ਕਰਨੀ ਸਰਕਾਰਾਂ ਜੀ ਜਿੰਮੇਵਾਰੀ ਹੁੰਦੀ ਹੈ। ਤੁਸੀਂ ਜਿਹੜੇ ਵੀ ਦੇਸ਼ ਵਿੱਚ ਰਹਿੰਦੇ ਹੋ ਉੱਥੋਂ ਦੀ ਸਰਕਾਰ ਦੀ ਇਹ ਜਿੰਮੇਵਾਰੀ ਹੁੰਦੀ ਹੈ ਕਿ ਤੁਸੀਂ ਵੋਟਾਂ ਪਾ ਕੇ ਉਨ੍ਹਾਂ ਨੂੰ ਸੱਤਾ ਜੇ ਵਿੱਚ ਲਿਆਉਂਦੇ ਹੋ ਤਾਂ ਸਰਕਾਰਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਇੱਕ ਇੰਨਸਾਨ ਨੂੰ ਜਿਉਣ ਦਾ ਹੱਕ ਦਿੱਤਾ ਜਾਵੇ।

ਹਰ ਇੱਕ ਇੰਨਸਾਨ ਦਾ ਸਭ ਤੋਂ ਪਹਿਲਾਂ ਫਰਜ਼ ਇਹ ਬਣਦਾ ਹੈ ਕਿ ਉਹ ਆਪਣੇ ਅਧਿਕਾਰਾਂ ਨੂੰ ਪਛਾਣ ਦਾ ਰਹੇ ਅਤੇ ਉਸਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਇੰਨਸਾਨ ਵਜੋਂ ਉਸਦੇ ਕੀ ਹੱਕ ਹਨ ਅਤੇ ਉਨ੍ਹਾਂ ਹੱਕਾਂ ਦੀ ਉਸਨੇ ਸਭ ਤੋਂ ਪਹਿਲਾਂ ਰਾਖੀ ਕਰਨੀ ਹੁੰਦੀ ਹੈ। ਜੇਕਰ ਕੋਈ ਤੁਹਾਡੇ ਜਾਂ ਤੁਹਾਡੇ ਆਸ-ਪਾਸ ਦੇ ਕਿਸੇ ਦੇ ਹੱਕ ਖੋਹ ਰਿਹਾ ਜਾਂ ਉਸਦੇ ਹੱਕ ਮਾਰ ਰਿਹਾ ਤਾਂ ਉਸਦੇ ਖ਼ਿਲਾਫ਼ ਲਰਨਾ ਵੀ ਤੁਹਾਡਾ ਹੱਕ ਹੁੰਦਾ ਹੈ ਨਾ ਕਿ ਚੁੱਪ-ਚਾਪ ਦੇਖਦੇ ਰਹਿਣਾ ਅਤੇ ਸਹਿੰਦੇ ਰਹਿਣਾ।

ਮਨੁੱਖੀ ਅਧਿਕਾਰ ਦਿਵਸ ਦਾ ਇਤਿਹਾਸ

ਦੂਜੇ ਵਿਸ਼ਵ ਯੁੱਧ ਦੌਰਾਨ ਹੋਏ ਅੱਤਿਆਚਾਰਾਂ ਨੇ ਮਨੁੱਖੀ ਅਧਿਕਾਰਾਂ ਨੂੰ ਅੰਤਰਰਾਸ਼ਟਰੀ ਮੰਚ ‘ਤੇ ਇੱਕ ਮਹੱਤਵਪੂਰਨ ਮੁੱਦਾ ਬਣਾ ਦਿੱਤਾ। ਇਸ ਲਈ, 10 ਦਸੰਬਰ 1948 ਨੂੰ, ਸੰਯੁਕਤ ਰਾਸ਼ਟਰ ਦੇ 56 ਮੈਂਬਰਾਂ ਨੇ ਮਨੁੱਖੀ ਅਧਿਕਾਰਾਂ ਦੇ ਵਿਸ਼ਵਵਿਆਪੀ ਘੋਸ਼ਣਾ ਪੱਤਰ ਨੂੰ ਅਪਣਾਇਆ। ਇਸੇ ਕਾਰਨ 10 ਦਸੰਬਰ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਇਆ ਜਾਣ ਲੱਗਾ। ਇਸਨੂੰ 28 ਸਤੰਬਰ 1993 ਨੂੰ ਭਾਰਤ ਵਿੱਚ ਮਨੁੱਖੀ ਅਧਿਕਾਰ ਕਾਨੂੰਨ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਸਾਲ 12 ਅਕਤੂਬਰ ਨੂੰ National Human Rights Commission ਦਾ ਗਠਨ ਕੀਤਾ ਗਿਆ ਸੀ।

ਜੇਕਰ ਸਹੀ ਢੰਗ ਨਾਲ ਸਮਝਿਆ ਜਾਵੇ ਤਾਂ ਬਰਾਬਰੀ ਦਾ ਅਧਿਕਾਰ, ਧਾਰਮਿਕ ਆਜ਼ਾਦੀ ਦਾ ਅਧਿਕਾਰ, ਵਿਤਕਰੇ ਤੋਂ ਆਜ਼ਾਦੀ ਦਾ ਅਧਿਕਾਰ, ਪ੍ਰਗਟਾਵੇ ਦੀ ਆਜ਼ਾਦੀ, ਸਿੱਖਿਆ ਅਤੇ ਭੋਜਨ ਦਾ ਅਧਿਕਾਰ, ਸਮਾਨਤਾ ਅਤੇ ਸਨਮਾਨ ਦਾ ਅਧਿਕਾਰ ਆਦਿ ਮਨੁੱਖੀ ਅਧਿਕਾਰਾਂ ਦੇ ਦਾਇਰੇ ਵਿੱਚ ਆਉਂਦੇ ਹਨ। ਇਸ ਸਾਲ ਮਨੁੱਖੀ ਅਧਿਕਾਰ ਦਿਵਸ ਦਾ ਥੀਮ ‘ਭਵਿੱਖ ਵਿੱਚ ਮਨੁੱਖੀ ਅਧਿਕਾਰਾਂ ਦੇ ਸੱਭਿਆਚਾਰ ਨੂੰ ਮਜ਼ਬੂਤ ਅਤੇ ਕਾਇਮ ਰੱਖਣਾ’ ਹੈ।