India

Whatsapp ‘ਤੇ ਇੱਕ ਕਲਿੱਕ ਲੋਕਾਂ ਨੂੰ ਬਣਾ ਰਿਹਾ ਹੈ ਕੰਗਾਲ !

ਬਿਊਰੋ ਰਿਪੋਰਟ : Whatsapp ਦੁਨੀਆ ਵਿੱਚ ਸਭ ਤੋਂ ਜ਼ਿਆਦਾ ਅਸਾਨ ਅਤੇ ਵਰਤੋਂ ਵਿੱਚ ਲਿਆਉਣ ਵਾਲਾ ਮੈਸੇਂਜਰ ਹੈ । ਯਾਨੀ ਧੋਖਾਖੜੀ ਕਰਨ ਵਾਲਿਆਂ ਨੂੰ ਇੱਥੇ ਵੱਡਾ ਯੂਜ਼ਰ ਬੇਸ ਮਿਲ ਜਾਂਦਾ ਹੈ,ਜੋ ਲਗਾਤਾਰ ਐਕਟਿਵ ਰਹਿੰਦੇ ਹਨ। ਸਕੈਮ ਕਰਨ ਵਾਲੇ ਇਸੇ ਚੀਜ਼ ਦਾ ਫਾਇਦਾ ਚੁੱਕ ਦੇ ਹੋਏ ਲੋਕਾਂ ਨੇ ਨਾਲ ਫਰਾਡ ਕਰਦੇ ਹਨ,ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ । ਪਰ ਫਿਲਹਾਲ ਇਸ ਸਮੇਂ ਸਭ ਤੋਂ ਜ਼ਿਆਦਾ ਚਰਚਾ ‘ਮਨੀ ਫਾਰ ਲਾਈਕ ਸਕੈਮ’ ਦੀ ਹੈ । ਇਸ ਤਰ੍ਹਾਂ ਦੀ ਧੋਖਾਧੜੀ ਵਿੱਚ ਠੱਗ ਲੋਕਾਂ ਨੂੰ whatsapp ‘ਤੇ ਸੰਪਰਕ ਕਰਦੇ ਹਨ । ਇਸ ਤੋਂ ਬਾਅਦ ਉਹ ਕਿਸੇ ਕੰਪਨੀ ਦੇ HR ਵਾਂਗ ਘਰ ਵਿੱਚ ਬੈਠ ਕੇ ਕੰਮ ਕਰਨ (Work from home) ਦਾ ਆਫਰ ਕਰਦੇ ਹਨ।

ਧੋਖੇਬਾਜ਼ ਕਿਸੇ youtube ਚੈਨਲ ਜਾਂ ਫਿਰ ਕਿਸੇ ਹੋਟਲ ਨੂੰ ਰੇਟਿੰਗ ਦੇਣ ਦਾ ਕੰਮ ਦਿੰਦੇ ਹਨ ਅਤੇ ਫਿਰ ਸਕ੍ਰੀਨ ਸ਼ਾਰਟ ਸ਼ੇਅਰ ਕਰਨਾ ਹੁੰਦਾ ਹੈ। ਜਿਵੇਂ ਹੀ ਕੋਈ ਯੂਜਰ ਧੋਖਬਾਜ਼ ਦੇ ਜਾਲ ਵਿੱਚ ਫਸ ਦਾ ਹੈ। ਸ਼ੁਰੂਆਤ ਵਿੱਚ ਉਹ ਉਸ ਨੂੰ ਕੁਝ ਪੈਸੇ ਦਿੰਦੇ ਹਨ ਯਕੀਨ ਬਣਾਉਣ ਦੇ ਲਈ । ਯੂਜ਼ਰ ਨੂੰ ਟੈਲੀਗਰਾਫ ਚੈੱਨਲ ‘ਤੇ ਵੱਡੇ ਟਾਸਕ ਅਤੇ ਜ਼ਿਆਦਾ ਕਮਾਈ ਦਾ ਲਾਲਚ ਦਿੱਤਾ ਜਾਂਦਾ ਹੈ । ਸ਼ੁਰੂਆਤ ਵਿੱਚ ਪੈਸਾ ਮਿਲਿਆ ਹੁੰਦਾ ਹੈ ਇਸ ਲਈ ਉਹ ਜ਼ਿਆਦਾ ਲਾਲਚ ਦੇਣ ਲਈ ਵੱਡੇ ਟਾਕਸ ਕਰਨ ਲਈ ਪਹੁੰਚ ਜਾਂਦੇ ਹਨ। ਜਿੱਥੇ ਉਨ੍ਹਾਂ ਨੂੰ ਜ਼ਿਆਦਾ ਪੈਸੇ ਦਾ ਲਾਲਚ ਦਿੱਤਾ ਜਾਂਦਾ ਹੈ।

ਕਿਸ ਤਰ੍ਹਾਂ ਫਸਾਉਂਦੇ ਹਨ

ਧੋਖੇਬਾਜ਼ ਯੂਜ਼ਰ ਨੂੰ ਬਹੁਤ ਜ਼ਿਆਦਾ ਪੈਸਾ ਕੱਢਣ ਲਈ ਕਹਿੰਦੇ ਹਨ, ਫਿਰ ਵਾਰ-ਵਾਰ ਪੇਮੈਂਟ ਫੇਲ੍ਹ ਹੋਣ ਦੀ ਗੱਲ ਕਰਦੇ ਹਨ । ਅਕਾਉਂਟ ਵਿੱਚ ਹੋਰ ਪੈਸਾ ਪਾਕੇ ਫਿਰ ਵਾਰ-ਵਾਰ ਯੂਜ਼ਰ ਨੂੰ ਪੈਸੇ ਟਰਾਂਸਫਰ ਕਰਨ ਦੇ ਲਈ ਕਹਿੰਦੇ ਹਨ ਜਿਸ ਨਾਲ ਫੁੱਲ ਪੇਮੈਂਟ ਹੋ ਸਕੇ। ਕਈ ਯੂਜ਼ਰ ਲੱਖਾਂ ਰੁਪਏ ਗਵਾ ਚੁੱਕੇ ਹਨ । ਇਸ ਤੋਂ ਬਚਣ ਦਾ ਇੱਕ ਹੀ ਤਰੀਕਾ ਹੈ,ਤੁਸੀਂ ਅਲਰਟ ਰਹੋ, ਜੇਕਰ ਤੁਹਾਨੂੰ whatsaap ‘ਤੇ ਅਜਿਹਾ ਕੋਈ ਮੈਸੇਜ ਆਉਂਦਾ ਹੈ ਤਾਂ ਤੁਸੀਂ ਇਸ ਨੂੰ ਨਜ਼ਰ ਅੰਦਾਜ ਕਰ ਦਿਉ। ਕੋਈ ਵੀ ਕੰਪਨੀ whatsapp ‘ਤੇ ਜਾਬ ਆਫਰ ਨਹੀਂ ਕਰਦੀ ਹੈ । ਤੁਸੀਂ ਇੱਕ ਗੱਲ ਦਾ ਹੋਰ ਧਿਆਨ ਰੱਖੋ ਕਿ ਆਪਣੀ ਪਰਸਨਲ ਡਿਟੇਲ ਕਿਸੇ ਨਾਲ ਵੀ ਸਾਂਝੀ ਨਾ ਕਰੋ, ਨਾ ਹੀ ਗਲਤੀ ਦੇ ਨਾਲ ਕਿਸੇ ਅਣਪਛਾਤੇ ਲਿੰਕ ‘ਤੇ ਕਲਿੱਕ ਕਰੋ।