India International Punjab Sports

ਮੈਡਲ ਜਿੱਤ ਦੇ ਹੀ ਮੂਸੇਵਾਲਾ ਦੇ ਅੰਦਾਜ਼ ‘ਚ ਮਨਾਇਆ ਇਸ ਖਿਡਾਰੀ ਨੇ ਜਸ਼ਨ,ਗਾਇਕ ਦੀ ਮੌ ਤ ‘ਤੇ ਛੱਡ ਦਿਤਾ ਸੀ ਖਾਣਾ

Commonwealth games 2022 ਵਿੱਚ ਵਿਕਾਸ ਠਾਕੁਰ ਨੇ ਵੇਟਲਿਫਟਿੰਗ ਵਿੱਚ ਸਿਲਵਰ ਮੈਡਲ ਹਾਸਲ ਕੀਤਾ

ਦ ਖ਼ਾਲਸ ਬਿਊਰੋ : ਵੇਟਲਿਫਟਿੰਗ ਵਿੱਚ ਭਾਰਤ ਦਾ Commonwealth games 2022 ਵਿੱਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਵਿਕਾਸ ਠਾਕੁਰ ਪੰਜਾਬ ਦੇ ਦੂਜੇ ਵੇਟਲਿਫਟਰ ਬਣ ਗਏ ਹਨ ਜਿੰਨਾਂ ਨੇ ਭਾਰਤ ਦੀ ਝੋਲੀ ਵਿੱਚ ਇੱਕ ਹੋਰ ਮੈਡਲ ਪਾਇਆ ਹੈ। ਵਿਕਾਸ ਸਿੱਧੂ ਮੂ੍ਸੇਵਾਲਾ ਦੇ ਜ਼ਬਰਦਸਤ ਫੈਨ ਹਨ। ਜਦੋਂ ਉਨ੍ਹਾਂ ਨੇ ਸਿਲਵਰ ਮੈਡਲ ਹਾਸਲ ਕੀਤਾ ਤਾਂ ਮੂਸੇਵਾਲਾ ਦੇ ਅੰਦਾਜ਼ ਵਿੱਚ ਆਪਣੇ ਪੱਟ ‘ਤੇ ਥਾਪੀ ਮਾ ਰ ਕੇ ਜਸ਼ਨ ਮਨਾਇਆ,। ਸਿਰਫ਼ ਇੰਨਾਂ ਹੀ ਨਹੀਂ ਜਦੋਂ ਮੂਸੇਵਾਲਾ ਦੀ ਮੌ ਤ ਹੋਈ ਸੀ ਤਾਂ ਉਨ੍ਹਾਂ ਨੇ 3 ਦਿਨ ਤੱਕ ਖਾਣਾ ਨਹੀਂ ਖਾਧਾ ਸੀ।

ਮਰਹੂਮ ਪੰਜਾ੍ਬੀ ਗਾਇਕ ਸਿੱਧੂ ਮੂਸੇਵਾਲਾ

ਕਾਨਵੈਲਥ ਖੇਡਾਂ ਵਿੱਚ ਹੈਟ੍ਰਿਕ ਪੂਰੀ

ਵਿਕਾਸ ਠਾਕੁਰ ਨੇ ਕਾਮਨਵੈਲਥ ਗੇਮਸ ਵਿੱਚ ਆਪਣੀ ਹੈਟ੍ਰਿਕ ਪੂਰੀ ਕਰ ਲਈ ਹੈ ਨਾਲ ਮਾਂ ਨਾਲ ਕੀਤਾ ਵਾਅਦਾ ਵੀ ਪੂਰਾ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਮਾਂ ਦੇ ਜਨਮ ਦਿਨ ਵਾਲੇ ਦਿਨ ਉਹ ਫਾਈਲ ਵਿੱਚ ਹੋਵੇਗਾ ਉਸੇ ਦਿਨ ਹੀ ਵਿਕਾਸ ਨੇ ਮਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ। 2014 ਵਿੱਚ ਵਿਕਾਸ ਨੇ ਸਿਲਵਰ, 2018 ਵਿੱਚ ਕਾਂਸੇ ਅਤੇ 2022 ਵਿੱਚ ਮੁੜ ਤੋਂ ਸਿਲਵਰ ਮੈਡਲ ਜਿੱਤਿਆ ਹੈ। ਉਧਰ ਵਿਕਾਸ ਦੀ ਮਾਂ ਪੁੱਤਰ ਵੱਲੋਂ ਮਿਲੇ ਤੌਹਫੇ ‘ਤੇ ਭਾਵੁਕ ਹੋ ਗਈ ਹੈ। ਉਨ੍ਹਾਂ ਨੇ ਕਿਹਾ ਮੈਨੂੰ ਆਪਣੇ ਪੁੱਤਰ ਦੇ ਨਾਜ਼ ਹੈ। ਵਿਕਾਸ ਠਾਕੁਰ ਦਾ ਪਰਿਵਾਰ ਲੁਧਿਆਣਾ- ਜਲੰਧਰ ਰੋਡ ‘ਤੇ ਰਹਿੰਦਾ ਹੈ। ਹਿਮਾਚਲ ਵਿੱਚ ਖੇਡ ਸੁਵਿਧਾਵਾਂ ਦੀ ਘਾਟ ਦੀ ਵਜ੍ਹਾ ਕਰਕੇ ਵਿਕਾਸ ਠਾਕੁਰ ਦਾ ਪਰਿਵਾਰ ਪੰਜਾਬ ਆ ਗਿਆ ਸੀ, ਵੈਸੇ ਵਿਕਾਸ ਹਿਮਾਚਲ ਦੇ ਹਮੀਰਪੁਰ ਦਾ ਰਹਿਣ ਵਾਲਾ ਹੈ। ਵਿਕਾਸ ਨੇ ਵੇਟਲਿਫਟਿੰਗ ਦੀ ਪ੍ਰੈਕਟਿਸ 7 ਸਾਲ ਦੀ ਉਮਰ ਤੋਂ ਹੀ ਸ਼ੁਰੂ ਕਰ ਦਿੱਤੀ ਸੀ, ਪਿਤਾ ਮੁਤਾਬਿਕ ਪਹਿਲਾਂ ਪੁੱਤਰ ਬਾਕਸਿੰਗ ਵਿੱਚ ਜਾਣਾ ਚਾਉਂਦਾ ਸੀ ਪਰ ਲੁਧਿਆਣਾ ਵਿੱਚ ਚੰਗਾ ਕੋਚ ਨਾ ਹੋਣ ਦੀ ਵਜ੍ਹਾ ਕਰਕੇ ਉਹ ਵੇਟਲਿਫਟਿੰਗ ਵਿੱਚ ਚੱਲਾ ਗਿਆ ।

ਵਿਕਾਸ ਠਾਕੁਰ

ਸੀਐੱਮ ਮਾਨ ਵੱਲੋਂ 50 ਲੱਖ ਦਾ ਇਨਾਮ

ਮੁੱਖ ਮੰਤਰੀ ਭਗਵੰਤ ਮਾਨ ਨੇ ਵਿਕਾਸ ਠਾਕੁਰ ਨੂੰ ਵਧਾਈ ਦਿੰਦੇ ਹੋਏ ਇਨਾਮ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਟਵਿਟਰ ‘ਤੇ ਵਿਕਾਸ ਦੀ ਮੈਡਲ ਵਾਲੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ‘ਲੁਧਿਆਣੇ ਦੇ ਵਿਕਾਸ ਠਾਕੁਰ ਨੇ ਬਰਮਿੰਘਮ ਵਿਖੇ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਵੇਟ ਲਿਫਟਿੰਗ ‘ਚ ਚਾਂਦੀ ਦਾ ਤਮਗਾ ਜਿੱਤਿਆ…ਪੰਜਾਬ ਸਰਕਾਰ ਦੀ ਖੇਡ ਨੀਤੀ ਅਨੁਸਾਰ ਵਿਕਾਸ ਨੂੰ ₹50 ਲੱਖ ਇਨਾਮ ਵਜੋਂ ਦਿੱਤੇ ਜਾਣਗੇ।