India International Punjab Sports

ਦੇਸੀ ਜੁਗਾੜ ਨਾਲ ਮੈਡਲ ਜਿੱਤਣ ਵਾਲੀ ਵੇਟਲਿਫਟਰ ਹਰਜਿੰਦਰ ‘ਤੇ ਲੱਖਾਂ ਦੇ ਇਨਾਮਾਂ ਦੀ ਬਾਰਿਸ਼

‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਨੇ ਬਰਮਿੰਘਮ ਖੇਡਾਂ 2022 ਵਿੱਚ ਪੰਜਾਬ ਦੀ ਮਹਿਲਾ ਭਾਰ ਤੋਲਕ ਹਰਜਿੰਦਰ ਕੌਰ ਵੱਲੋਂ ਕਾਂਸੀ ਦਾ ਤਮਗਾ ਜਿੱਤਣ ‘ਤੇ ਪੰਜਾਬ ਸਰਕਾਰ ਖੇਡ ਵਿਭਾਗ ਦੀ ਨੀਤੀ ਤਹਿਤ 40 ਲੱਖ ਰੁਪਏ ਦਾ ਨਗਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਮਹਿਲਾ ਭਾਰ ਤੋਲਕ ਹਰਜਿੰਦਰ ਕੌਰ ਨੇ 71 ਕਿਲੋ ਭਾਰ ਰਗ ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ।

ਨਾਭਾ ਨੇਹੜੇ ਪਿੰਡ ਮੈਹਮ ਦੀ ਰਹਿਣ ਵਾਲੀ ਹਰਜਿੰਦਰ ਲਈ ਇਹ ਮੁਕਾਬਲਾ ਅਸਾਨ ਨਹੀਂ ਸੀ। ਹਰਜਿੰਦਰ ਕੌਰ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ ਤੇ ਉਹ 90 ਕਿਲੋਗ੍ਰਾਮ ਦੇ ਪਹਿਲੀ ਕੋਸ਼ਿਸ਼ ਵਿੱਚ ਫੇਲ੍ਹ ਹੋ ਗਈ ਪਰ ਦਬਾਅ ਦੇ ਬਾਵਜੂਦ ਉਸ ਨੇ ਗੇਮ ਵਿੱਚ ਵਾਪਸੀ ਕੀਤੀ ਅਤੇ ਦੂਜੀ ਵਾਰ ਵਿੱਚ 90 ਕਿਲੋਗ੍ਰਾਮ ਭਾਰ ਚੁੱਕਿਆ।

ਕਲੀਨ ਐਂਡ ਜਰਕ ਰਾਊਂਡ ਦੇ ਪਹਿਲੇ Attempt ਵਿੱਚ 113 ਦੂਜੇ ਵਿੱਚ 116 ਅਤੇ ਤੀਜੇ ਵਿੱਚ 119 ਕਿਲੋਗ੍ਰਾਮ ਭਾਰ ਚੁੱਕ ਕੇ ਆਪਣੇ ਨਾਂ ਕਾਂਸੀ ਦੀ ਤਗਮਾ ਕਰ ਲਿਆ।

ਉਸ ਦੀ ਇਸ ਕਾਮਯਾਬੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਧਾਈ ਦਿੱਤੀ ਹੈ ਤੇ ਆਪਣੇ ਟਵੀਟ ਵਿੱਚ ਉਹਨਾਂ ਚੱਕ ਦੇ ਇੰਡੀਆ ਲਿਖ ਕੇ ਖੁਸ਼ੀ ਜ਼ਾਹਿਰ ਕੀਤੀ ਹੈ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਨਾਭਾ ਨੇੜਲੇ ਪਿੰਡ ਮੈਹਸ ਦੀ ਜੰਮਪਲ ਹਰਜਿੰਦਰ ਕੌਰ ਵੱਲੋਂ ਵੇਟ ਲਿਫਟਿੰਗ ‘ਚ ਕਾਂਸੀ ਦਾ ਤਮਗਾ ਜਿੱਤਣ ‘ਤੇ ਉਸ ਨੂੰ ਵਧਾਈ ਦਿੱਤੀ ਹੈ ਤੇ ਆਸ ਪ੍ਰਗਟਾਈ ਹੈ ਕਿ ਹਰਜਿੰਦਰ ਪੰਜਾਬ ਦੀਆਂ ਧੀਆਂ ਲਈ ਪ੍ਰੇਰਣਾ ਸਰੋਤ ਬਣੇਗੀ।

ਇਸ ਦੇ ਨਾਲ ਹੀ ਉਹਨਾਂ ਹਰਜਿੰਦਰ ਦੇ ਮਾਂ ਬਾਪ ਅਤੇ ਕੋਚ ਸਾਹਿਬਾਨ ਨੂੰ ਵੀ ਵਧਾਈਆਂ ਤੇ ਉਸ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ ਤੇ ਪੰਜਾਬ ਦੀ ਧੀ ਹਰਜਿੰਦਰ ਕੌਰ ਨੂੰ ਰਾਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਮੈਡਲ ਜਿੱਤਣ ਤੇ ਪੰਜਾਬ ਸਰਕਾਰ ਖੇਡ ਵਿਭਾਗ ਦੀ ਨੀਤੀ ਤਹਿਤ 40 ਲੱਖ ਰੁਪਏ ਦਾ ਨਗਦ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੀ ਹਰਜਿੰਦਰ ਕੌਰ ਨੂੰ ਤਮਗਾ ਜਿੱਤਣ ਤੇ ਵਧਾਈ ਦਿੱਤੀ ਹੈ।ਆਪਣੇ ਟਵੀਟ ਵਿੱਚ ਉਹਨਾਂ ਲਿਖਿਆ ਹੈ ਕਿ ਵੇਟਲਿਫਟਰ ਹਰਜਿੰਦਰ ਕੌਰ ਨੇ ਔਰਤਾਂ ਦੇ 71 ਕਿਲੋ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦੇ ਤਗਮਿਆਂ ਦੀ ਗਿਣਤੀ ਨੌਂ ਕਰ ਦਿੱਤੀ ਹੈ।ਹੁਣ ਤੱਕ ਭਾਰਤ ਦੇ ਨੌਂ ਤਗਮਿਆਂ ਵਿੱਚੋਂ ਸੱਤ ਵੇਟਲਿਫਟਿੰਗ ਤੋਂ ਆਏ ਹਨ।ਪੰਜਾਬ ਦੀ ਧੀ ਦੀ ਇਸ ਪ੍ਰਾਪਤੀ ਲਈ ਬਹੁਤ ਬਹੁਤ ਮੁਬਾਰਕਬਾਦ।


ਇਸ ਤੋਂ ਇਲਾਵਾ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਵੀ ਇਸ ਖਿਡਾਰਨ ਨੂੰ ਮੁਬਾਰਕਾਂ ਦਿੱਤੀਆਂ ਹਨ।ਆਪਣੇ ਟਵੀਟ ਵਿੱਚ ਉਹਨਾਂ ਲਿਖਿਆ ਹੈ ਕਿ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਵਿੱਚ ਜ਼ਿਲ੍ਹਾ ਪਟਿਆਲ਼ਾ ਦੇ ਨਾਭਾ ਨੇੜਲੇ ਪਿੰਡ ਮੈਹਸ ਦੀ ਸਾਹਿਬ ਸਿੰਘ ਤੇ ਕੁਲਦੀਪ ਕੌਰ ਦੀ ਲਾਡਲੀ ਹਰਜਿੰਦਰ ਕੌਰ ਨੇ 71 ਕਿਲੋ ਵਰਗ ਵਿੱਚ ਕੁੱਲ 212 ਕਿੱਲੋ ਭਾਰ ਚੁੱਕ ਕੇ ਕਾਂਸੀ ਦਾ ਮੈਡਲ ਜਿੱਤਿਆ।

ਇੱਕ ਸਾਧਾਰਣ ਪਰਿਵਾਰ ਵਿੱਚ ਜਨਮੀ ਹਰਜਿੰਦਰ ਕੌਰ ਦੀ ਗੱਲ ਕਰੀਏ ਤਾਂ ਹਰਜਿੰਦਰ ਕੌਰ ਘਰ ਵਿੱਚ ਮੱਝਾਂ ਨੂੰ ਪੱਠੇ ਪਾਉਣ ਲਈ ਟੋਕੇ ਵਾਲੀ ਮਸ਼ੀਨ ਉੱਤੇ ਘੰਟਿਆਂ ਪਸੀਨਾਂ ਵਹਾਉਂਦੀ ਰਹੀ ਹੈ ਤੇ ਅੱਜ ਉਨ੍ਹਾਂ ਟੋਕਾ ਕਰਨ ਵਾਲੀਆਂ ਬਾਂਹਾਂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰ ਚੁੱਕ ਕੇ ਉਸ ਨੂੰ ਮੈਡਲ ਜਿਤਾਇਆ ਹੈ।