‘ਦ ਖ਼ਾਲਸ ਬਿਊਰੋ:- ਅੱਜ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਅਤੇ ਘੱਟ ਤੋਂ ਘੱਟ 28 ਡਿਗਰੀ ਰਹੇਗਾ। ਮੁਹਾਲੀ ਵਿੱਚ ਬਾਅਦ ਦੁਪਹਿਰ ਬੱਦਲਵਾਈ ਛਾਈ ਰਹੇਗੀ। ਲੁਧਿਆਣਾ ਵਿੱਚ ਦੁਪਹਿਰ ਤੋਂ ਪਹਿਲਾਂ ਬੱਦਲਵਾਈ ਛਾਈ ਰਹੇਗੀ, ਬਾਅਦ ਦੁਪਹਿਰ ਮੌਸਮ ਆਮ ਵਾਂਗ ਸਾਫ਼ ਰਹੇਗਾ। ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮਾਨਸਾ, ਮੋਗਾ, ਮੁਕਤਸਰ, ਨਵਾਂਸ਼ਹਿਰ, ਪਠਾਨਕੋਟ, ਪਟਿਆਲਾ, ਰੂਪਨਗਰ, ਸੰਗਰੂਰ, ਤਰਨ ਤਾਰਨ ਵਿੱਚ ਸਾਰਾ ਦਿਨ ਤਿੱਖੀ ਧੁੱਪ ਰਹੇਗੀ। ਫਾਜ਼ਿਲਕਾ ਵਿੱਚ ਵੱਧ ਤੋਂ ਵੱਧ 41 ਡਿਗਰੀ ਤਾਪਮਾਨ ਨਾਲ ਗਰਮੀ ਦਾ ਕਹਿਰ ਜਾਰੀ ਰਹੇਗਾ।
ਅੱਜ (6-08-2020) ਨੂੰ ਕਿਵੇਂ ਰਹੇਗਾ ਪੰਜਾਬ ਵਿੱਚ ਮੌਸਮ – Weather Update
