ਨਵੀਂ ਦਿੱਲੀ : ਬੇਸ਼ੱਕ ਤਾਪਮਾਨ ਵਧਿਆ ਹੈ ਪਰ ਫ਼ਿਲਹਾਲ ਠੰਢ ਤੋਂ ਛੁਟਕਾਰਾ ਮਿਲਣ ਵਾਲਾ ਨਹੀਂ ਹੈ। ਮੌਸਮ ਵਿੱਚ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਤਾਪਮਾਨ ‘ਚ ਗਿਰਾਵਟ ਆ ਸਕਦੀ ਹੈ। ਇਸਦੀ ਵਜ੍ਹਾ ਮੈਦਾਨੀ ਇਲਾਕਿਆਂ ‘ਚ ਮੀਂਹ ਤੋਂ ਪਹਿਲਾਂ ਪਹਾੜੀ ਇਲਾਕਿਆਂ ‘ਚ ਬਰਫ਼ਬਾਰੀ ਹੋਣਾ ਹੋਵੇਗੀ। ਵਿਭਾਗ ਮੁਤਾਬਕ 19 ਫਰਵਰੀ ਨੂੰ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਪਹਾੜਾਂ ਵਿੱਚ ਮੀਂਹ ਅਤੇ ਬਰਫ਼ਬਾਰੀ 20 ਫਰਵਰੀ ਨੂੰ ਵੀ ਜਾਰੀ ਰਹੇਗੀ। 21 ਫਰਵਰੀ ਨੂੰ ਵੀ ਮੀਂਹ ਪਵੇਗਾ ਪਰ ਇਹ ਪਹਿਲਾਂ ਨਾਲੋਂ ਕਮਜ਼ੋਰ ਸਥਿਤੀ ਵਿੱਚ ਰਹੇਗਾ। ਹੁਣ ਉੱਤਰੀ ਭਾਰਤ ਨੂੰ ਵੀ ਧੁੰਦ ਤੋਂ ਰਾਹਤ ਮਿਲੀ ਹੈ।
ਆਉਣ ਵਾਲੇ ਕੁਝ ਦਿਨਾਂ ‘ਚ ਪਹਾੜਾਂ ‘ਤੇ ਫਿਰ ਤੋਂ ਬਰਫ਼ਬਾਰੀ ਹੋਵੇਗੀ, ਜਿਸ ਕਾਰਨ ਸਰਦੀ ਦੀ ਤੀਬਰਤਾ ਇਕ ਵਾਰ ਫਿਰ ਤੋਂ ਵਧ ਸਕਦੀ ਹੈ। ਜੰਮੂ-ਕਸ਼ਮੀਰ, ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ‘ਚ 17 ਫਰਵਰੀ ਤੋਂ ਬਾਰਿਸ਼ ਅਤੇ ਬਰਫ਼ਬਾਰੀ ਸ਼ੁਰੂ ਹੋ ਸਕਦੀ ਹੈ ਅਤੇ 21 ਫਰਵਰੀ ਤੱਕ ਜਾਰੀ ਰਹੇਗੀ। 19 ਤੋਂ 21 ਫਰਵਰੀ ਦੇ ਵਿਚਕਾਰ ਪੰਜਾਬ, ਹਰਿਆਣਾ, ਦਿੱਲੀ, ਉੱਤਰੀ ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਛਿੱਟ-ਪੁੱਟ ਮੀਂਹ ਪੈਣ ਦੀ ਸੰਭਾਵਨਾ ਹੈ। ਓਡੀਸ਼ਾ ਵਿੱਚ 1 ਜਾਂ 2 ਥਾਵਾਂ ‘ਤੇ ਸੰਘਣੀ ਧੁੰਦ ਦੀ ਸਥਿਤੀ ਬਣ ਸਕਦੀ ਹੈ।