Khetibadi Punjab

Weather forecast : ਜਾਣੋ ਅਗਲੇ ਦਿਨਾਂ ‘ਚ ਕਿੰਝ ਰਹੇਗਾ ਪੰਜਾਬ ਦਾ ਮੌਸਮ, ਜਾਰੀ ਹੋਈ ਪੇਸ਼ੀਨਗੋਈ

rain alert in Punjab, weather forecast, Punjab news, weather

ਚੰਡੀਗੜ੍ਹ : ਮੌਸਮ ਵਿਭਾਗ ਨੇ ਅਗਲੇ ਦਿਨਾਂ ਦੀ ਤਾਜ਼ਾ ਪੇਸ਼ੀਨਗੋਈ(Weather forecast) ਜਾਰੀ ਕੀਤੀ ਹੈ। ਮੌਸਮ ਕੇਂਦਰ ਮੁਤਾਬਿਕ ਬੇਸ਼ਕ ਅਗਲੇ ਦਿਨਾਂ ਵਿੱਚ ਪੰਜਾਬ ਵਿੱਚ ਮੌਸਮ ਸਾਫ ਹੀ ਰਹੇਗਾ ਪਰ ਫੇਰ ਵੀ ਅਗਲੇ ਦੋ ਦਿਨਾਂ ਵਿੱਚ ਪੰਜਾਬ ਦੇ ਕੁੱਝ ਕੁ-ਜ਼ਿਲਿਆਂ ਵਿੱਚ ਕਿਤੇ ਕਿਤੇ ਹਲਕਾ ਮੀਂਹ ਰਹਿ ਹੋ ਸਕਦਾ ਹੈ।

ਚਾਰ ਅਪ੍ਰੈਲ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਨਵਾਂ ਸ਼ਹਿਰ, ਰੂਪਨਗਰ, ਪਟਿਆਲਾ ਅਤੇ ਮੁਹਾਲੀ ਵਿੱਚ ਕਿਤੇ ਕਿਤੇ ਹਲਕਾ ਮੀਂਹ ਰਹੇਗਾ। ਜਦਕਿ ਬਾਕੀ ਜ਼ਿਲਿਆਂ ਵਿੱਚ ਮੌਸਮ ਸਾਫ ਰਹੇਗਾ।

ਇਸਦੇ ਨਾਲ ਹੀ ਪੰਜ ਅਪ੍ਰੈਲ ਨੂੰ ਫਿਰੋਜ਼ਪੁਰ, ਮੋਗਾ, ਫਰੀਦਕੋਟ, ਬਰਨਾਲਾ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਕਿਤੇ ਕਿਤੇ ਹਲਕਾ ਮੀਂਹ ਪੈਣ ਦਾ ਖਦਸ਼ਾ ਜਤਾਇਆ ਗਿਆ ਹੈ। ਜਦਕਿ ਬਾਕੀ ਪੰਜਾਬ ਵਿੱਚ ਮੌਸਮ ਸਾਫ ਰਹੇਗਾ। ਮੌਸਮ ਕੇਂਦਰ ਮੁਤਾਬਿਕ 6 ਅਤੇ 7 ਅਪ੍ਰੈਲ ਨੂੰ ਪੂਰੇ ਪੰਜਾਬ ਵਿੱਚ ਮੌਸਮ ਸਾਫ ਰਹੇਗਾ।