ਚੰਡੀਗੜ੍ਹ ਮੌਸਮ ਕੇਂਦਰ ਨੇ ਅਗਲੇ ਪੰਜ ਦਿਨਾਂ ਦੇ ਮੌਸਮ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਜਿਸ ਮੁਤਾਬਕ ਪੰਜਾਬ ਵਿੱਚ ਕੱਲ ਯਾਨੀ 30 ਮਈ ਨੂੰ ਮਾਝਾ, ਦੋਆਬਾ ਅਤੇ ਪੂਰਬੀ ਮਾਲਵਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅਤੇ ਪੱਛਮੀ ਮਾਲਵਾ ਵਿੱਚ ਕਿਤੇ-ਕਿਤੇ ਹੀ ਮੀਂਹ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਗਰਜ ਚਮਕ ਨਾਲ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫ਼ਤਾਰ ਨਾਲ ਹਵਾਵਾਂ ਵੀ ਚੱਲਣਗੀਆਂ।
ਇਸ ਦੇ ਨਾਲ ਹੀ ਮਹੀਨੇ ਦੇ ਆਖ਼ਰੀ ਦਿਨ 31 ਮਈ ਨੂੰ ਮਾਝਾ ਅਤੇ ਦੋਆਬਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਅਤੇ ਪੱਛਮੀ ਅਤੇ ਪੂਰਬੀ ਮਾਲਵਾ ਵਿੱਚ ਕਿਤੇ-ਕਿਤੇ ਹੀ ਮੀਂਹ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਗਰਜ ਚਮਕ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫ਼ਤਾਰ ਹਵਾਵਾਂ ਵੀ ਚੱਲਣਗੀਆਂ।
ਨਵੇਂ ਮਹੀਨੇ ਯਾਨੀ ਇੱਕ ਜੂਨ ਨੂੰ ਮਾਝਾ, ਦੋਆਬਾ ਅਤੇ ਪੱਛਮੀ ਮਾਲਵਾ ਵਿਖੇ ਕਿਤੇ ਕਿਤੇ ਅਤੇ ਪੂਰਬੀ ਮਾਲਵਾ ਵਿੱਚ ਟੁੱਟਵੇਂ ਹਿੱਸੇ ਵਿੱਚ ਮੀਂਹ ਰਹੇਗਾ। ਇਸ ਦੇ ਨਾਲ ਹੀ ਗਰਜ ਚਮਕ ਨਾਲ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫ਼ਤਾਰ ਹਵਾਵਾਂ ਵੀ ਚੱਲਣਗੀਆਂ। ਦੋ ਜੂਨ ਨੂੰ ਮਾਝਾ ਤੇ ਮਾਲਵਾ ਵਿਖੇ ਟੁੱਟਵੇਂ ਖੇਤਰ ਵਿੱਛ ਮੀਂਹ ਰਹੇਗਾ ਅਤੇ ਪੂਰਬੀ ਅਤੇ ਪੱਛਮੀ ਮਾਲਵਾ ਮੌਸਮ ਖ਼ੁਸ਼ਕ ਰਹੇਗਾ।
ਸੋਮਵਾਰ ਨੂੰ ਕਈ ਇਲਾਕਿਆਂ ‘ਚ ਮੀਂਹ ਪਿਆ
ਦਿੱਲੀ ਤੋਂ ਇਲਾਵਾ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਪੂਰਬੀ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਦੱਖਣੀ ਭਾਰਤ ਅਤੇ ਉੱਤਰ-ਪੂਰਬੀ ਰਾਜਾਂ ਦੇ ਕੁਝ ਤੱਟਵਰਤੀ ਖੇਤਰਾਂ ਵਿੱਚ ਸੋਮਵਾਰ ਨੂੰ ਹਲਕਾ ਅਤੇ ਦਰਮਿਆਨਾ ਮੀਂਹ ਦਰਜ ਕੀਤਾ ਗਿਆ। ਇਸ ਦੌਰਾਨ ਪੂਰਬੀ ਉੱਤਰ ਪ੍ਰਦੇਸ਼ ਵਿੱਚ 60-70 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲੀਆਂ।
ਰਾਸ਼ਟਰੀ ਰਾਜਧਾਨੀ ਦਿੱਲੀ, ਪੰਜਾਬ, ਹਰਿਆਣਾ ਸਮੇਤ ਉੱਤਰੀ ਪੱਛਮੀ ਭਾਰਤ ਦੇ ਕਈ ਇਲਾਕਿਆਂ ਵਿੱਚ ਅਗਲੇ ਦੋ ਦਿਨਾਂ ਤੱਕ ਕੁਝ ਥਾਵਾਂ ‘ਤੇ ਗਰਜ਼-ਤੂਫ਼ਾਨ ਦੇ ਨਾਲ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਇਨ੍ਹਾਂ ਰਾਜਾਂ ਦੇ ਨਾਲ-ਨਾਲ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਉੱਚੇ ਇਲਾਕਿਆਂ ਵਿੱਚ ਭਾਰੀ ਮੀਂਹ ਦੇ ਨਾਲ ਗੜੇ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਮਈ ਵਿੱਚ ਆਮ ਨਾਲੋਂ 4 ਗੁਣਾ ਜ਼ਿਆਦਾ ਪਿਆ ਮੀਂਹ
ਚੰਡੀਗੜ੍ਹ ਦੇ ਮਾਸਾਮ ਵਿਭਾਗ ਦੇ ਡਾਇਰੈਕਟਰ ਮਨਮੇਹਨ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ ਮਈ ਵਿੱਚ ਵੈਸਟਰਨ ਡਿਸਟਰਬੈਂਸ ਆਮ ਨਾਲੋਂ ਲਗਭਗ ਦੁੱਗਣਾ ਆਇਆ। ਇੱਕ ਮਹੀਨੇ ਵਿੱਚ ਔਸਤਨ 3-4 ਵੈਸਟਰਨ ਡਿਸਟਰਬੈਂਸ ਹੁੰਦੇ ਹਨ, ਇਸ ਵਾਰ ਮਈ ਵਿੱਚ ਹੁਣ ਤੱਕ 6 ਵੈਸਟਰਨ ਡਿਸਟਰਬੈਂਸ ਹੋ ਚੁੱਕੇ ਹਨ। ਇਸ ਕਾਰਨ ਪਹਾੜਾਂ ‘ਤੇ ਬਰਫਬਾਰੀ ਹੋਈ ਅਤੇ ਮੈਦਾਨੀ ਇਲਾਕਿਆਂ ‘ਚ ਘੱਟ ਦਬਾਅ ਵਾਲਾ ਖੇਤਰ ਬਣਨ ਕਾਰਨ ਮੀਂਹ ਪਿਆ।
ਇਸ ਵਾਰ ਹੁਣ ਤੱਕ 94 ਮਿਲੀਮੀਟਰ ਬਾਰਸ਼ ਹੋ ਚੁੱਕੀ ਹੈ। ਇਹੀ ਕਾਰਨ ਹੈ ਕਿ ਇਸ ਵਾਰ ਦਿਨ ਵੇਲੇ ਵੀ ਜ਼ਿਆਦਾ ਗਰਮੀ ਮਹਿਸੂਸ ਨਹੀਂ ਹੋ ਰਹੀ। ਮੌਸਮ ਵਿਗਿਆਨੀ ਇਸ ਨੂੰ ਮੌਨਸੂਨ ਤੋਂ ਪਹਿਲਾਂ ਦੀ ਗਰਜ ਵਾਲੀ ਗਤੀਵਿਧੀ ਮੰਨ ਰਹੇ ਹਨ। ਮਾਹਰਾਂ ਮੁਤਾਬਕ 15 ਮਈ ਤੋਂ ਬਾਅਦ ਜਦੋਂ ਵੀ ਬਾਰਸ਼ ਹੁੰਦੀ ਹੈ ਤਾਂ ਇਸ ਨੂੰ ਪ੍ਰੀ-ਮੌਨਸੂਨ ਗਤੀਵਿਧੀ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਦੀ ਗਤੀਵਿਧੀ ਹੋ ਰਹੀ ਹੈ, ਉਸ ਨੂੰ ਦੇਖਦੇ ਹੋਏ ਆਉਣ ਵਾਲੇ ਦਿਨਾਂ ‘ਚ ਤਾਪਮਾਨ ਵਧਣ ਦੀ ਸੰਭਾਵਨਾ ਘੱਟ ਹੈ।