India Punjab

ਗਰਮੀ ਇਸ ਵਾਰ ਵੱਟ ਕੱਢਣ ਵਾਲੀ ਹੈ ! ਇੰਨਾਂ ਸੂਬਿਆਂ ‘ਚ ਲੰਮੇ ਵਕਤ ਤੱਕ ‘ਲੂ’ ਚੱਲੇਗੀ ! ਮਾਨਸੂਨ ਨੂੰ ਲੈਕੇ ਚੰਗੀ ਖਬਰ

ਬਿਉਰੋ ਰਿਪੋਰਟ : ਭਾਰਤੀ ਮੌਸਮ ਵਿਭਾਗ ਨੇ ਗਰਮੀ ਨੂੰ ਲੈਕੇ ਵੱਡੀ ਭਵਿੱਖਬਾੜੀ ਕੀਤੀ ਹੈ ਜੋ ਚਿੰਤਾ ਵਿੱਚ ਪਾਉਣ ਵਾਲੀ ਹੈ । ਇਸ ਵਾਰ ਭਾਰਤ ਵਿੱਚ ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਬਹੁਤ ਗਰਮ ਹੋਣ ਵਾਲੀ ਹੈ । ਅਲ ਨੀਨੋ ਦੀ ਸਥਿਤੀ ਪੂਰੀਆਂ ਗਰਮੀਆਂ ਐਕਟਿਵ ਨਜ਼ਰ ਆਵੇਗੀ ।

ਮੌਸਮ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਪੂਰੇ ਮਾਰਚ ਮਹੀਨੇ ਵਿੱਚ 117 ਫੀਸਦੀ ਜ਼ਿਆਦਾ ਮੀਂਹ ਪਏਗਾ । ਪਰ ਗਰਮੀ ਵੀ ਵੱਟ ਕੱਢੇਗੀ । ਸਭ ਤੋਂ ਜ਼ਿਆਦਾ ਗਰਮੀ ਉੱਤਰ-ਪੂਰਵੀ ਭਾਰਤ ਵਿੱਚ ਪਏਗੀ । ਜਿਸ ਵਿੱਚ ਤੇਲੰਗਾਨਾ,ਆਂਧਰਾ,ਉੱਤਰੀ ਕਰਨਾਟਕਾ,ਮਹਾਰਾਸ਼ਰ ਅਤੇ ਓਡੀਸ਼ਾ ਦੇ ਕਈ ਹਿੱਸੇ ਸ਼ਾਮਲ ਹਨ । ਮੌਸਮ ਵਿਭਾਗ ਮੁਤਾਬਿਕ ਆਮ ਨਾਲੋ ਜ਼ਿਆਦਾ ਲੂ ਚੱਲੇਗੀ । ਮੌਸਮ ਵਿਭਾਗ ਦੀ ਭਵਿੱਖਬਾੜੀ ਮੁਤਾਬਿਕ ਅਪ੍ਰੈਲ ਅਤੇ ਮਈ ਦੇ ਵਿਚਾਲੇ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਆਮ ਨਾਲੋਂ ਬਹੁਤ ਜ਼ਿਆਦਾ ਰਹਿਣ ਦੀ ਉਮੀਦ ਹੈ।

ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮਾਰਚ ਵਿੱਚ ਉੱਤਰੀ ਅਤੇ ਮੱਧ ਭਾਰਤ ਵਿੱਚ ਗਰਮੀ ਜ਼ਿਆਦਾ ਨਹੀਂ ਹੋਵੇਗੀ । ਮੌਸਮ ਵਿਭਾਗ ਮੁਤਾਬਿਕ ਅਲ ਨੀਨੋ ਦੇ ਪਿੱਛੇ ਕਾਰਨ ਹੈ ਮੱਧ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਮੁੰਦਰ ਦਾ ਪਾਣੀ ਗਰਮ ਹੋਣਾ ਹੈ । ਮਾਨਸੂਨ ਦੇ ਅਖੀਰਲੇ ਹਿੱਸੇ ਵਿੱਚ ਲਾ ਨੀਨਾ ਵਰਗੀ ਸਥਿਤੀ ਬਣੇਗੀ ਜਿਸ ਨਾਲ ਚੰਗਾ ਮੀਂਹ ਹੋਵੇਗਾ ।