ਪੰਜਾਬੀਆਂ ਨੂੰ ਲੰਮੇ ਸਮੇਂ ਤੋਂ ਹੁੰਮਸ ਸਤਾ ਰਹੀ ਸੀ ਜਿਸ ਦੀ ਵਜ੍ਹਾ ਕਰਕੇ ਗਰਮੀ ਵੱਧ ਗਈ ਹੀ ਪਰ ਹੁਣ ਮੌਸਮ ਵਿਭਾਗ ਨੇ ਤੇਜ਼ ਮੀਂਹ ਦਾ ਅਲਰਟ ਜਾਰੀ ਕੀਤਾ ਹੈ
‘ਦ ਖ਼ਾਲਸ ਬਿਊਰੋ :- ਗਰਮੀ ਦਾ ਮੌਸਮ ਪੰਜਾਬ ਵਿੱਚ ਆਪਣਾ ਤਗੜਾ ਅਸਰ ਵਿਖਾ ਰਿਹਾ ਹੈ। ਮੌਨਸੂਨ ਸ਼ੁਰੂ ਹੋ ਗਿਆ ਹੈ ਪਰ ਮੀਂਹ ਤੋਂ ਬਾਅਦ ਹੁੰਮਸ ਵੱਧ ਗਈ ਹੈ। ਦਿਨ ਦਾ ਤਾਪਮਾਨ 29 ਤੋਂ 30 ਡਿਗਰੀ ਦੇ ਵਿੱਚ ਹੈ ਜਦਕਿ ਸ਼ਾਮ ਦਾ ਤਾਪਮਾਨ 37 ਤੋਂ 39 ਡਿਗਰੀ ਹੈ। ਹੁਣ ਇੱਕ ਵਾਰ ਮੁੜ ਗਰਮੀ ਤੋਂ ਤੁਹਾਨੂੰ ਰਾਹਤ ਮਿਲਣ ਵਾਲੀ ਹੈ। ਮੌਸਮ ਵਿਭਾਗ ਮੁਤਾਬਿਕ ਅਗਲੇ ਤਿੰਨ ਦਿਨ ਪੰਜਾਬ ਵਿੱਚ ਮੀਂਹ ਪਵੇਗਾ ਪਰ ਬੁੱਧਵਾਰ ਲਈ ਵਿਭਾਗ ਵੱਲੋਂ orange alert ਜਾਰੀ ਕਰ ਦਿੱਤਾ ਗਿਆ ਹੈ।
ਮਾਝਾ ਅਤੇ ਦੋਆਬਾ ਵਿੱਚ ਸੁਸਤ ਮਾਨਸੂਨ
ਪੂਰੇ ਭਾਰਤ ਵਿੱਚ ਮਾਨਸੂਨ ਨਾਲ ਹੜ੍ਹ ਵਰਗੇ ਹਾਲਾਤ ਨੇ ਪਰ ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਸੁਸਤ ਹੈ, ਮਾਲਵਾ ਖੇਤਰ ਵਿੱਚ ਚੰਗੀ ਬਾਰਿਸ਼ ਹੋ ਰਹੀ ਹੈ,ਜਦਕਿ ਮਾਝਾ ਅਤੇ ਦੋਆਬਾ ਵਿੱਚ ਰਫ਼ਤਾਰ ਘੱਟ ਹੈ, ਲੁਧਿਆਣਾ ਅਤੇ ਪਟਿਆਲਾ ਵਿੱਚ 150 MM ਮੀਂਹ ਹੋਇਆ ਜਦਕਿ ਜਲੰਧਰ,ਅੰਮ੍ਰਿਤਸਰ 70 MM ਦੇ ਕਰੀਬ ਮੀਂਹ ਹੋਇਆ, ਪਰ ਹੁਣ ਮੌਸਮ ਵਿਭਾਗ ਵੱਲੋਂ ORANGE ALERT ਜਾਰੀ ਕੀਤਾ ਹੈ ਇਸ ਦਾ ਮਤਲਬ ਹੈ ਬਹੁਤ ਜ਼ਿਆਦਾ ਮੀਂਹ ਪਵੇਗਾ, ਪਰ ਇਹ ਚਿਤਾਵਨੀ ਬੁੱਧਵਾਰ ਲਈ ਹੈ ਜਦਕਿ ਅਗਲੇ 2 ਦਿਨਾਂ ਵਿੱਚ ਆਮ ਮੀਂਹ ਪਵੇਗਾ, ਤੁਹਾਨੂੰ ਦੱਸਦੇ ਹਾਂ ਮੌਸਮ ਵਿਭਾਗ ਵੱਲੋਂ ਜਾਰੀ ਰੰਗਾਂ ਦੇ ਅਲਰਟ ਦੇ ਕੀ ਮਤਲਬ ਹੁੰਦੇ ਨੇ।
ਕੀ ਮਤਲਬ ਹੁੰਦਾ ਹੈ ਮੌਸਮ ਵਿਭਾਗ ਦੇ ਕਲਰ ਕੋਡ ਦਾ ?
YELLOW ALERT :ਮੌਸਮ ਵਿਭਾਗ ਵੱਲੋਂ ਅਲਰਟ ਦੇ ਲਈ 4 ਤਰ੍ਹਾਂ ਦੇ ਕਲਰ ਕੋਡ ਜਾਰੀ ਕੀਤੇ ਜਾਂਦੇ ਨੇ, YELLOW ALERT ਸਾਨੂੰ ਮੌਸਮ ‘ਤੇ ਨਜ਼ਰ ਰੱਖਣ ਲਈ ਕਹਿੰਦਾ ਹੈ ਅਤੇ ਪ੍ਰਬੰਧਕਾਂ ਨੂੰ ਅਪਡੇਟ ਹੋਣ ਲਈ ਕਹਿੰਦਾ ਹੈ। ਇਹ ਮੌਸਮ ਦੀਆਂ ਘਟਨਾਵਾਂ ਨਾਲ ਜੁੜਿਆ ਹੋਇਆ ਹੈ ਜੋ ਵਰਤਮਾਨ ਵਿੱਚ ਮੁਕਾਬਲਤਨ ਘੱਟ ਨੁਕਸਾਨ ਪਹੁੰਚਾ ਸਕਦੇ ਹਨ ਪਰ ਪ੍ਰਭਾਵ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ। ਗਰਜ਼-ਤੂਫ਼ਾਨ,ਭਾਰੀ ਮੀਂਹ, ਤੇਜ਼ ਹਵਾਵਾਂ, ਗਰਮੀ ਜਾਂ ਠੰਡੀਆਂ ਲਹਿਰਾਂ, ਅਤੇ ਸਮੁੰਦਰ ਦੇ ਖੁਰਦ-ਬੁਰਦ ਹੋਣ ਦੀ ਭਵਿੱਖਬਾਣੀ ਇਸ ਚੇਤਾਵਨੀ ਨੂੰ ਲੈ ਕੇ ਹੋ ਸਕਦੀ ਹੈ।
ORANGE ALERT : ਇਹ ਰੰਗ ਇੱਕ ‘ਅਲਰਟ’ ਜਾਂ ‘ਤਿਆਰ ਰਹੋ’ ਨੂੰ ਦਰਸਾਉਂਦਾ ਹੈ। ਅਜਿਹੀਆਂ ਚੇਤਾਵਨੀਆਂ ਉਦੋਂ ਜਾਰੀ ਕੀਤੀਆਂ ਜਾਂਦੀਆਂ ਹਨ ਜਦੋਂ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਹੈ, ਜ਼ ਗਰਮੀ ਜਾਂ ਸੀਤ ਲਹਿਰ ਹੁੰਦੀ ਹੈ, ਜਾਂ ਜਦੋਂ ਕੋਈ ਪ੍ਰਭਾਵਸ਼ਾਲੀ ਤੂਫ਼ਾਨ ਨੇੜੇ ਆਉਂਦਾ ਹੈ। ਨਿਵਾਸੀਆਂ ਨੂੰ ਆਪਣੀ ਸੁਰੱਖਿਆ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਬਾਹਰ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਯੋਜਨਾ ਬਣਾਉਣੀ ਚਾਹੀਦੀ ਹੈ ਜੇਕਰ ਉਨ੍ਹਾਂ ਦਾ ਖੇਤਰ ਇਸ ਚੇਤਾਵਨੀ ਸ਼੍ਰੇਣੀ ਵਿੱਚ ਆਉਂਦਾ ਹੈ।
RED ALERT : ਇਹ ਇੱਕ ਸਪੱਸ਼ਟ ਚੇਤਾਵਨੀ ਹੈ ਅਜਿਹੀਆਂ ਚੇਤਾਵਨੀਆਂ ਅਕਸਰ ਬਹੁਤ ਜ਼ਿਆਦਾ ਮੀਂਹ, ਨੁਕਸਾਨ ਪਹੁੰਚਾਉਣ ਵਾਲੀਆਂ ਹਵਾਵਾਂ, ਬਹੁਤ ਜ਼ਿਆਦਾ ਗਰਮੀ ਜਾਂ ਠੰਢ, ਗੰਭੀਰ ਚੱਕਰਵਾਤ ਆਦਿ ਨਾਲ ਜੁੜੀਆਂ ਹੁੰਦੀਆਂ ਹਨ। ਜੇਕਰ ਤੁਹਾਡੇ ਖੇਤਰ ਵਿੱਚ ਕੋਈ ਰੈੱਡ ਅਲਰਟ ਹੈ, ਤਾਂ ਤੁਹਾਨੂੰ ਲੋੜੀਂਦੀ ਤਿਆਰੀ ਤੋਂ ਬਿਨਾਂ ਬਾਹਰ ਨਹੀਂ ਨਿਕਲਣਾ ਚਾਹੀਦਾ ਅਤੇ ਸੁਰੱਖਿਅਤ ਰਹਿਣ ਲਈ ਕਾਰਵਾਈ ਕਰਨੀ ਚਾਹੀਦੀ ਹੈ।
GREEN ALERT :ਇਹ ‘ਕੋਈ ਚੇਤਾਵਨੀ ਨਹੀਂ ਦਰਸਾਉਂਦਾ ਹੈ ਅਤੇ ਇਸ ਦਾ ਮਤਲਬ ਹੈ ਕੋਈ ਕਾਰਵਾਈ ਦੀ ਲੋੜ ਨਹੀਂ ਹੈ, ਦਿਨ ਸੁਹਾਵਣੇ ਹੋਣਗੇ, ਅਤੇ ਮੌਸਮ ਦੀਆਂ ਘਟਨਾਵਾਂ ਦਾ ਖੇਤਰ ਵਿੱਚ ਰੋਜ਼ਾਨਾ ਜੀਵਨ ‘ਤੇ ਬਹੁਤ ਘੱਟ ਪ੍ਰਭਾਵ ਪੈ ਸਕਦਾ ਹੈ।