ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੌਸਮ ਵਿਭਾਗ ਦੇ ਅਨੁਸਾਰ ਮੌਨਸੂਨ ਯੂ ਪੀ, ਬਿਹਾਰ ਅਤੇ ਰਾਜਸਥਾਨ ਸਮੇਤ ਕਈ ਰਾਜਾਂ ਵਿੱਚ ਆਪਣਾ ਰੰਗ ਦਿਖਾ ਰਿਹਾ ਹੈ।ਇਸ ਨਾਲ ਲੋਕਾਂ ਨੂੰ ਰਾਹਤ ਤੇ ਮਿਲੀ ਹੀ ਹੈ, ਨਾਲ ਹੀ ਮੁਸੀਬਤਾਂ ਵੀ ਵਧੀਆਂ ਹਨ।ਮੀਂਹ ਕਾਰਨ ਯੂ ਪੀ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਕਈ ਥਾਵਾਂ ਤੇ ਬਿਜਲੀ ਡਿੱਗਣ ਨਾਲ 75 ਲੋਕਾਂ ਦੀ ਮੌਤ ਹੋ ਗਈ ਹੈ। ਅੱਜ ਵੀ ਉੱਤਰ ਪ੍ਰਦੇਸ਼, ਰਾਜਸਥਾਨ, ਦਿੱਲੀ, ਹਿਮਾਚਲ ਪ੍ਰਦੇਸ਼, ਉਤਰਾਖੰਡ, ਛੱਤੀਸਗੜ, ਮੱਧ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਉੱਤਰ ਪ੍ਰਦੇਸ਼ ਵਿਚ ਪਿਛਲੇ 24 ਘੰਟਿਆਂ ਵਿੱਚ 40 ਲੋਕਾਂ ਦੀ ਮੌਤ ਅਸਮਾਨੀ ਬਿਜਲੀ ਡਿੱਗਣ ਨਾਲ ਮੌਤ ਹੋਈ ਹੈ।ਇਸ ਤੋਂ ਇਲਾਵਾ ਯੂਪੀ ਵਿੱਚ ਬਿਜਲੀ ਡਿੱਗਣ ਕਾਰਨ 50 ਤੋਂ ਵੱਧ ਪਸ਼ੂਆਂ ਦੀ ਜਾਨ ਗਈ ਹੈ।
ਰਾਜਸਥਾਨ ਵਿਚ 22 ਲੋਕਾਂ ਦੀ ਮੌਤ ਹੋਈ ਮੌਤ
ਜੈਪੁਰ ਦੇ ਕਈ ਜ਼ਿਲ੍ਹਿਆਂ ਵਿੱਚ ਪਿਛਲੇ 24 ਘੰਟਿਆਂ ਵਿੱਚ ਤੇਜ ਮੀਂਹ ਪਿਆ ਹੈ।ਵੱਖ ਵੱਖ ਥਾਵਾਂ ‘ਤੇ ਬਿਜਲੀ ਡਿੱਗਣ ਕਾਰਨ 9 ਬੱਚਿਆਂ ਸਮੇਤ 22 ਲੋਕਾਂ ਦੀ ਮੌਤ ਹੋਈ ਹੈ।ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਵਿਚ ਬਿਜਲੀ ਕਾਰਨ 13 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਸਮੇਂ ਦੌਰਾਨ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਸਭ ਤੋਂ ਵੱਧ ਸੱਤ ਮੌਤਾਂ ਹੋਈਆਂ ਹਨ।
ਮੌਸਮ ਵਿਭਾਗ ਅਨੁਸਾਰ ਹਰਿਆਣਾ, ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
ਹਿਮਾਚਲ ‘ਚ ਵੱਡੀ ਤਬਾਹੀ
ਮਾਨਸੂਨ ਕਾਰਨ ਹਿਮਾਚਲ ਦੇ ਧਰਮਸ਼ਾਲਾ ਵਿੱਚ ਬੱਦਲ ਫਟਣ ਨਾਲ ਭਾਗਸੁ ਦਾ ਇਲਾਕਾ ਨੁਕਸਾਨਿਆ ਗਿਆ ਹੈ।ਇੱਥੇ ਡਰੇਨ ਦੇ ਨੱਕੋ-ਨੱਕ ਭਰਨ ਨਾਲ ਤੇਜ ਗਤੀ ਨਾਲ ਪਾਣੀ ਦੇ ਵਹਾ ਕਾਰਨ ਕਈ ਲਗਜ਼ਰੀ ਵਾਹਨ ਵਹਿ ਗਏ ਹਨ।ਜਾਣਕਾਰੀ ਅਨੁਸਾਰ ਇੱਥੇ ਬਹੁਤ ਸਾਰੇ ਹੋਟਲ ਵੀ ਇਸ ਨਾਲੇ ਦੇ ਦੋਵਾਂ ਪਾਸਿਆਂ ‘ਤੇ ਸਥਿਤ ਹਨ। ਬੱਦਲ ਫਟਣ ਕਾਰਨ ਇਹ ਹੋਟਲ ਵੀ ਨੁਕਸਾਨੇ ਗਏ ਹਨ।
ਹਿਮਾਚਲ ਵਿੱਚ ਬੱਦਲ ਫਟਣ ਦੀ ਖ਼ਬਰ ਸਭ ਦੇ ਸਾਹਮਣੇ ਆ ਰਹੀ ਹੈ। ਹਾਲ ਹੀ ਵਿੱਚ, ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਬੱਦਲ ਫਟ ਗਏ। ਇਸ ਕਾਰਨ ਇਥੇ ਤੇਜ਼ ਮੀਂਹ ਪਿਆ। ਬਾਰਸ਼ ਅਤੇ ਬੱਦਲ ਫਟਣ ਕਾਰਨ ਹੜ੍ਹਾਂ ਦੀ ਸਥਿਤੀ ਪੈਦਾ ਹੋਈ ਸੀ। ਕਈ ਕਾਰਾਂ ਸੜਕਾਂ ਦੇ ਨਾਲ ਨਾਲ ਨੁਕਸਾਨੀਆਂ ਗਈਆਂ। ਹਾਲਾਂਕਿ, ਕਿਸੇ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।