ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੇ ਸੰਗਰੂਰ (Sangrur) ਦੇ ਇਤਿਹਾਸਕ ਪਿੰਡ ਖੇੜੀ ਦੀ 10 ਏਕੜ ਜ਼ਮੀਨ ਦੇ ਵਿੱਚ C-PYTE ਨਾਮ ਦੇ ਸਿਖਲਾਈ ਰੋਜਗਾਰ ਕੇਂਦਰ ਦਾ ਨੀਂਹ ਪੱਥਰ ਰੱਖਿਆ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਸੀ ਪਾਈਟ ਵਿੱਚ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਵੇਗੀ। ਬੱਚੇ ਇਸ ਥਾਂ ਤੋਂ ਸਿਖਲਾਈ ਪ੍ਰਾਪਤ ਕਰਕੇ ਆਰਮਡ ਫੋਰਸ, ਸੀਪਾਆਰਐਫ ਵਿੱਚ ਜਾ ਸਕਣਗੇ। ਇਹ ਸਾਰੀ ਸਿਖਲਾਈ ਬੱਚਿਆਂ ਨੂੰ ਮੁਫਤ ਵਿਚ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਇਸ ਸੀ ਪਾਈਟ ਵਿੱਚ ਸ਼ਾਨਦਾਰ ਟਰੈਕ, ਹੋਸਟਲ, ਵਾਲੀਵਾਲ ਅਤੇ ਟੈਨਿਸ ਕੋਟ ਦੇ ਨਾਲ-ਨਾਲ ਸ਼ੂਟਿੰਗ ਰੇਂਜ, ਅਤੇ ਐਡਮਿਨ ਬਲੌਕ ਵੀ ਬਣਾਇਆ ਜਾਵੇਗਾ। ਇਕ ਸਾਲ ਵਿੱਚ 1200 ਬੱਚੇ ਇੱਥੋਂ ਸਿਖਲਾਈ ਲੈ ਸਕਦੇ ਹਨ, ਜਿਸ ਤੋਂ ਬਾਅਦ ਉਹ ਆਪਣੇ ਭਵਿੱਖ ਵਿੱਚ ਆਪਣੇ ਰੋਜਗਾਰ ਨੂੰ ਚੁਣ ਸਕਦੇ ਹਨ। ਮੁੱਖ ਮੰਤਰੀ ਦੇ ਸ਼ਬਦਾਂ ਮੁਤਾਬਕ ਇਹ ਪ੍ਰਜੈਕਟ ਪਹਿਲਾਂ ਬੰਦ ਪਿਆ ਸੀ, ਜਿਸ ਨੂੰ ਦੁਬਾਰਾ ਤੋਂ ਚਾਲੂ ਕੀਤਾ ਗਿਆ ਹੈ। ਇਸ ‘ਤੇ ਕੁੱਲ 28 ਕਰੋੜ ਦੀ ਲਾਗਤ ਦਾ ਖਰਚਾ ਆਵੇਗਾ।
ਉਨ੍ਹਾਂ ਸ਼ਹੀਦ ਊਧਮ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਭਾਰਤ ਰਤਨ ਦੀ ਉਨ੍ਹਾਂ ਵੱਲੋਂ ਪਾਰਲੀਮੈਂਟ ਵਿੱਚ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜੇਕਰ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਵਰਗੇ ਸ਼ਹੀਦਾਂ ਨੂੰ ਸਰਕਾਰ ਭਾਰਤ ਰਤਨ ਨਹੀਂ ਦੇਵੇਗੀ ਤਾਂ ਇਸ ਨਾਲ ਭਾਰਤ ਰਤਨ ਦੀ ਗਰੀਮਾਂ ਹੀ ਘਟੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਰਤ ਰਤਨ ਦੇਣਾ ਚਾਹੀਦਾ ਹੈ ਜੋ ਇਸ ਦੀ ਗਰੀਮਾਂ ਨੂੰ ਵਧਾ ਸਕਦੇ ਹੋਣ।
ਅਕਾਲੀ ਦਲ ਹੁਣ ਸਿਰਫ 100 ਵੋਟਾਂ ਤੱਕ ਸਿਮਟ ਗਿਆ
ਇਸ ਦੇ ਨਾਲ ਹੀ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਢੇ ਗਏ ਲੀਡਰਾਂ ‘ਤੇ ਤੰਜ ਕੱਸਦਿਆਂ ਕਿਹਾ ਕਿ ਪਿਛਲੀਆਂ 5-6 ਚੋਣਾਂ ਤੋਂ ਪੰਜਾਬ ਦੇ ਲੋਕਾਂ ਵੱਲੋਂ ਅਕਾਲੀ ਦਲ ਨੂੰ ਨਕਾਰਿਆ ਗਿਆ ਹੈ। ਹੁਣ ਹਾਲਾਤ ਇਹ ਬਣ ਗਈ ਹੈ ਕਿ ਅਕਾਲੀ ਦਲ ਸਿਰਫ 100-100 ਵੋਟਾਂ ਤੱਕ ਹੀ ਸਿਮਟ ਕੇ ਰਹਿ ਗਿਆ ਹੈ। ਉਨ੍ਹਾਂ ਜਲੰਧਰ ਪੱਛਮੀ ਜ਼ਿਮਨੀ ਚੋਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਕਾਲੀ ਦਲ ਨੂੰ ਕੇਵਲ 1400 ਵੋਟਾਂ ਹੀ ਨਸੀਬ ਹੋਇਆਂ ਹਨ ਅਤੇ ਬਸਪਾ ਨੂੰ ਸਮਰਥਨ ਦੇਣ ਦੇ ਬਾਵਜੂਦ ਕੇਵਲ 700 ਵੋਟਾਂ ਹੀ ਪਈਆਂ ਹਨ। ਉਨ੍ਹਾਂ ਕਿਹਾ ਕਿ ਰੱਬ ਤੋਂ ਡਰਨਾ ਚਾਹੀਦਾ ਹੈ ਰੱਬ ਲੋਕਾਂ ਦੇ ਦਿਲਾਂ ਵਿਚ ਵਸਦਾ ਹੈ। ਅਕਾਲੀ ਦਲ ਨੇ ਸਿਰਫ ਆਪਣੇ ਧੀਆਂ ਪੁੱਤਾ ਬਾਰੇ ਸੋਚਿਆ ਹੈ ਕਿਸੇ ਹੋਰ ਦੇ ਬਾਰੇ ਨਹੀਂ। ਜਦੋਂ ਕਿਸੇ ਦੇ ਧੀਆਂ ਪੁੱਤਾਂ ਬਾਰੇ ਸੋਚਣਾ ਹੀ ਨਹੀਂ ਤਾਂ ਫਿਰ ਇਹੀ ਹਾਲ ਹੋਣਾ ਹੈ।
ਨਵੇਂ ਗਵਰਨਰ ਨਾਲ ਮਿਲ ਕੇ ਕੰਮ ਕਰਾਂਗੇ
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਨਵੇਂ ਗਵਰਨਰ ਗੁਲਾਬ ਚੰਦ ਕਟਾਰੂਚੱਕ ਬਾਰੇ ਕਿਹਾ ਕਿ ਉਨ੍ਹਾਂ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ। ਉਹ ਬਹੁਤ ਹੀ ਤਜਰਬੇਕਾਰ ਹਨ। ਉਹ 8 ਵਾਰ ਦੇ ਵਿਧਾਇਕ ਅਤੇ ਇਕ ਵਾਰ ਐਮਪੀ ਰਹੇ ਹਨ ਅਤੇ ਹੁਣ ਉਹ ਆਸਾਮ ਤੋਂ ਸਿੱਧੇ ਪੰਜਾਬ ਦੇ ਗਵਰਨਰ ਬਣ ਕੇ ਆਏ ਹਨ। ਉਹ ਆਪਣੇ ਅਧਿਕਾਰ ਸ਼ੇਤਰ ‘ਚ ਰਹਿ ਕੇ ਤੇ ਅਸੀਂ ਆਪਣੇ ਅਧਿਕਾਰ ਸ਼ੇਤਰ ਵਿੱਚ ਰਹਿ ਕੇ ਕੰਮ ਕਰਾਂਗੇ।
ਇਹ ਵੀ ਪੜ੍ਹੋ – ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ’ਤੇ ਅਦਾਲਤ ਦਾ ਫੈਸਲਾ, ਹਾਈਕੋਰਟ ਵੱਲੋਂ ਕੇਂਦਰ ’ਤੇ ਪੰਜਾਬ ਸਰਕਾਰ ਨੂੰ ਨੋਟਿਸ