Punjab

”35 ਹਾਜ਼ਾਰ ਨਾਲ ਜਿੱਤਾਂਗੇ ਚੋਣ, ਨਹੀਂ ਕਿਸੇ ਨਾਲ ਮੁਕਾਬਾਲਾ” – ਕੁਲਦੀਪ ਸਿੰਘ ਧਾਲੀਵਾਲ

ਲੁਧਿਆਣਾ ਪੱਛਮੀ ਹਲਕੇ ਵਿੱਚ ਆਮ ਆਦਮੀ ਪਾਰਟੀ (AAP) ਨੇ ਸੰਜੀਵ ਅਰੋੜਾ ਨੂੰ ਜਿੱਤਾਉਣ ਲਈ ਜੋਰੀਂ ਮੁਹਿੰਮ ਚਲਾਈ ਹੈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਖਾਲਸਾ ਟੀਵੀ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਸੰਜੀਵ ਅਰੋੜਾ 35 ਹਜ਼ਾਰ ਦੀ ਲੀਡ ਨਾਲ ਜਿੱਤਣਗੇ। ਉਨ੍ਹਾਂ ਕਿਹਾ ਕਿ AAP ਦਾ ਕਿਸੇ ਵੀ ਪਾਰਟੀ ਨਾਲ ਸਿੱਧਾ ਮੁਕਾਬਲਾ ਨਹੀਂ ਹੈ, ਪਰ ਲੀਡ ਦਾ ਮੁਕਾਬਲਾ ਜਾਰੀ ਹੈ, ਜਿਵੇਂ ਜਲੰਧਰ ਪੱਛਮੀ ਵਿੱਚ। ਉਨ੍ਹਾਂ ਦੱਸਿਆ ਕਿ ਪਹਿਲਾਂ ਕਾਂਗਰਸ ਨੂੰ ਮੁਕਾਬਲੇ ਵਾਲੀ ਪਾਰਟੀ ਮੰਨਿਆ ਜਾਂਦਾ ਸੀ, ਪਰ ਹੁਣ ਸਾਰੇ ਪਿੱਛੇ ਰਹਿ ਗਏ ਹਨ।

ਧਾਲੀਵਾਲ ਨੇ ਕਾਂਗਰਸ-ਭਾਜਪਾ ਦੇ ਗਠਜੋੜ ‘ਤੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਤੋਂ ਰੋਕਣ ਦੀਆਂ ਸਜਿਸ਼ਾਂ ਬੇਕਾਰ ਹਨ, ਕਿਉਂਕਿ ਸੰਜੀਵ ਅਰੋੜਾ ਸ਼ਾਨਦਾਰ ਜਿੱਤ ਰਹੇ ਹਨ। ਵਿਰੋਧੀ ਪਾਰਟੀਆਂ ਦੇ ਦੋਸ਼ਾਂ ‘ਤੇ, ਜਿਨ੍ਹਾਂ ਨੇ ਕੇਜਰੀਵਾਲ ‘ਤੇ ਸੰਜੀਵ ਦੀ ਨਾਜ਼ਜ਼ਦਗੀ ਸਮੇਂ 2 ਸਾਲ ਦੀ ਧਮਕੀ ਦੇਣ ਦਾ ਇਲਜ਼ਾਮ ਲਗਾਇਆ, ਧਾਲੀਵਾਲ ਨੇ ਸਪੱਸ਼ਟ ਕੀਤਾ ਕਿ AAP ਨੇ ਕਿਸੇ ਨੂੰ ਧਮਕੀ ਨਹੀਂ ਦਿੱਤੀ। ਉਨ੍ਹਾਂ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ “ਇਕ ਨੰਬਰ ਦਾ ਕਰੱਪਟ” ਕਹਿੰਦਿਆਂ ਸੰਜੀਵ ਅਰੋੜਾ ਨੂੰ ਸਰੀਫ ਅਤੇ ਸਾਊ ਇਨਸਾਨ ਦੱਸਿਆ।

ਆਸ਼ੂ ਦੇ ਸੂਬਾ ਸਰਕਾਰ ‘ਤੇ ਕਰੱਪਸ਼ਨ ਦੇ ਇਲਜ਼ਾਮਾਂ ‘ਤੇ ਧਾਲੀਵਾਲ ਨੇ ਚੁਣੌਤੀ ਦਿੱਤੀ ਕਿ ਜੇ ਸਬੂਤ ਹਨ, ਤਾਂ ਪੇਸ਼ ਕੀਤੇ ਜਾਣ। ਉਨ੍ਹਾਂ ਕਿਹਾ ਕਿ ਆਸ਼ੂ ਝੂਠੇ ਇਲਜ਼ਾਮ ਲਗਾ ਰਿਹਾ ਹੈ। ਇਸ ਦੇ ਨਾਲ ਹੀ, ਬੁੱਢੇ ਨਾਲੇ ਦੀ ਸਮੱਸਿਆ ਨੂੰ ਜਲਦ ਹੱਲ ਕਰਨ ਦਾ ਵਾਅਦਾ ਵੀ ਦੁਹਰਾਇਆ। AAP ਦੀ ਇਹ ਮੁਹਿੰਮ ਸੰਜੀਵ ਅਰੋੜਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਜੁਟੀ ਹੋਈ ਹੈ, ਜਦੋਂਕਿ ਵਿਰੋਧੀ ਪਾਰਟੀਆਂ ਦੇ ਰੋਕਣ ਦੇ ਯਤਨ ਬੇਅਸਰ ਸਾਬਤ ਹੋ ਰਹੇ ਹਨ।