‘ਦ ਖਾਲਸ ਬਿਊਰੋ:ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵਿਖੇ ਹੋਏ ਰਾਜ ਪੱਧਰੀ ਸਮਾਗਮ ਵਿੱਚ ਹਿੱਸਾ ਲੈਣ ਤੋਂ ਬਾਅਦ ਇੱਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ ਹੈ । ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਹੈ ਕਿ ਬਾਬਾ ਸਾਹਿਬ ਦੇ ਲਿੱਖੇ ਹੋਏ ਸੰਵਿਧਾਨ ਦੀ ਹੀ ਬਦੋਲਤ ਹੀ ਹੈ ਕਿ ਸਾਨੂੰ ਸਾਡੇ ਹੱਕ ਮਿਲ ਰਹੇ ਹਨ,ਜਿਹਨਾਂ ਵਿੱਚੋਂ ਇੱਕ ਮੁੱਖ ਸਿੱਖਿਆ ਦਾ ਅਧਿਕਾਰ ਹੈ ।ਇਹ ਉਹ ਸੰਵਿਧਾਨ ਹੈ ਜਿਸ ਤੇ ਹੱਥ ਰੱਖ ਕੇ ਨੇਤਾ ਸਹੁੰ ਖਾਂਦੇ ਹਨ । 6 ਤੋਂ ਵੱਧ ਡਾਕਟਰੇਟ ਦੀਆਂ ਡਿਗਰੀਆਂ ਵਾਲੇ ਬਾਬਾ ਸਾਹਿਬ ਨੂੰ ਮੁੱਖ ਮੰਤਰੀ ਨੇ ਸਿੱਖਿਆ ਦਾ ਸੰਤ ਕਹਿ ਕੇ ਸੰਬੋਧਨ ਕੀਤਾ।
ਉਹਨਾਂ ਦਾਅਵਾ ਕੀਤਾ ਹੈ ਕਿ ਆਪ ਸਰਕਾਰ ਦੇ ਇੱਕ ਮਹੀਨੇ ਦਾ ਕਾਰਜਕਾਲ ਵਿੱਚ ਉਹ ਕੰਮ ਹੋਏ ਹਨ ਜੋ ਕਿ ਪਿਛਲੀਆਂ ਸਰਕਾਰਾਂ ਹਾਲੇ ਤੱਕ ਨਹੀਂ ਕਰ ਸਕੀਆਂ ਹਨ। ਪੰਜਾਬ ਦੇ ਪਿੰਡਾਂ ਲਈ ਆਇਆ ਫ਼ੰਡ ਹੁਣ ਨਿਰਧਾਰਤ ਜਗਾ ਤੇ ਹੀ ਖਰਚਿਆ ਜਾਵੇਗਾ ਤੇ ਮੰਡੀਆਂ ਵਿੱਚ ਖਰੀਦ ਦੇ ਪ੍ਰਬੰਧ ਵੀ ਪੁੜਤਾ ਨੇ ਤੇ ਕਿਸਾਨਾਂ ਨੂੰ ਕੋਈ ਔਖ ਨਹੀਂ ਆਉਣ ਦਿਤੀ ਜਾਵੇਗੀ ।ਹੋਰ ਕਿਸਾਨੀ ਸਮਸਿਆਵਾਂ ਦਾ ਵੀ ਜਲਦੀ ਹੱਲ ਕਰਿਆ ਜਾਵੇਗਾ।ਸਰਕਾਰਾਂ ਕੋਲ ਕਦੇ ਵੀ ਪੈਸੇ ਦੀ ਕਮੀ ਨਹੀ ਹੁੰਦੀ,ਗੱਲ ਸਿਰਫ਼ ਸਾਫ਼ ਨੀਯਤ ਦੀ ਹੁੰਦੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਆਈਏਐੱਸ ਅਧਿਕਾਰੀਆਂ ਨੂੰ ਨਵੀਂ ਦਿੱਲੀ ਬੁਲਾਏ ਜਾਣ ਬਾਰੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਖੁਦ ਅਧਿਕਾਰੀਆਂ ਨੂੰ ਕਰਕੇ ਉੱਥੇ ਭੇਜਿਆ ਸੀ।ਜੇ ਕਿਤੇ ਹੋਰ ਥਾਂ ਤੋਂ ਚੰਗੀ ਗੱਲ ਸਿੱਖਣ ਨੂੰ ਮਿਲਦੀ ਹੈ ਤਾਂ ਉਹ ਆਪਣੇ ਅਫਸਰਾਂ ਨੂੰ ਉੱਥੇ ਭੇਜਣ ਲਈ ਤਿਆਰ ਹਨ, ਚਾਹੇ ਉਹ ਆਂਧਰਾ ਪ੍ਰਦੇਸ਼, ਗੁਜਰਾਤ ਜਾਂ ਤਾਮਿਲਨਾਡੂ ਹੋਵੇ। ਉਹਨਾਂ 16 ਅਪ੍ਰੈਲ ਨੂੰ ਇੱਕ ਵੱਡਾ ਐਲਾਨ ਕਰ ਪੰਜਾਬੀਆਂ ਨੂੰ ਇੱਕ ਵੱਡੀ ਖੁੱਸ਼ਖਬਰੀ ਦੇਣ ਬਾਰੇ ਵੀ ਗੱਲ ਕੀਤੀ ।