Punjab

ਪਟਿਆਲਾ ‘ਚ ਬਣੇਗੀ ਸ਼੍ਰੀ ਰਾਮ ਦੀ ਯਾਦਗਾਰ: ਅਕਾਲੀ ਦਲ ਪ੍ਰਧਾਨ ਨੇ ਕੀਤਾ ਐਲਾਨ

ਰਾਮ ਨੌਮੀ ਦੇ ਮੌਕੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਆਉਣ ’ਤੇ ਪਟਿਆਲਾ ਸਥਿਤ ਪਿੰਡ ਘੜਾਮ ਵਿੱਚ ਭਗਵਾਨ ਰਾਮ ਦੀ ਯਾਦਗਾਰ ਬਣਾਈ ਜਾਵੇਗੀ। ਇਸ ਇਲਾਕੇ ਨੂੰ ਇੱਕ ਪਵਿੱਤਰ ਇਤਿਹਾਸਕ ਸ਼ਹਿਰ ਵਾਂਗ ਵਿਕਸਤ ਕੀਤਾ ਜਾਵੇਗਾ। ਮੰਨਿਆ ਜਾਂਦਾ ਹੈ ਕਿ ਇਹ ਪਿੰਡ ਭਗਵਾਨ ਰਾਮ ਦੀ ਮਾਤਾ ਕੌਸ਼ਲਿਆ ਦਾ ਨਾਨਕਾ ਘਰ ਹੈ।

ਸੁਖਬੀਰ ਬਾਦਲ ਅੱਜ ਪਟਿਆਲਾ ਵਿਖੇ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸ਼ਰਮਾ ਲਈ ਪ੍ਰਚਾਰ ਕਰਨ ਪਹੁੰਚੇ ਸਨ। ਇਸ ਦੇ ਨਾਲ ਹੀ ਭਾਜਪਾ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਭਾਜਪਾ ਦੇ ਸੀਨੀਅਰ ਆਗੂ ਅਤੇ ਬੁਲਾਰੇ ਵਿਨੀਤ ਜੋਸ਼ੀ ਨੇ ਕਿਹਾ ਕਿ ਇਹ ਵਧੀਆ ਐਲਾਨ ਹੈ। ਅਕਾਲੀ ਦਲ ਨੇ ਵੀ ਰੱਬ ਨੂੰ ਯਾਦ ਕੀਤਾ ਹੈ।

ਇਹ ਵੀ ਪੜ੍ਹੋ -ਸਿਮਰਨਜੀਤ ਸਿੰਘ ਮਾਨ ਦੇ ਨਾਂ ’ਤੇ ਪੈਸਿਆਂ ਦੀ ਵੱਡੀ ਠੱਗੀ! ਤਰੀਕਾ ਸੁਣ ਹੋ ਜਾਓਗੇ ਹੈਰਾਨ