‘ਦ ਖ਼ਾਲਸ ਬਿਊਰੋ :- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖ਼ਾਲਸੇ ਦੇ ਕੌਮੀ ਤਿਉਹਾਰ ਹੋਲਾ-ਮਹੱਲਾ ਮੌਕੇ ਸਿੱਖ ਕੌਮ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਾਨੂੰ ਆਪਣਾ ਧਰਮ ਮਜ਼ਬੂਤ ਕਰਨ ਦੀ ਲੋੜ ਹੈ ਕਿਉਂਕਿ ਸਾਡੇ ਦੇਸ਼ ਦਾ ਦੀਵਾਲਾ ਨਿਕਲਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਜਦੋਂ ਸਮਾਜ ‘ਤੇ ਭਾਰੀ ਹੁੰਦੀ ਹੈ ਤਾਂ ਸਮਾਜ ਦਾ ਨੁਕਾਸਨ ਹੁੰਦਾ ਹੈ। ਉਨ੍ਹਾਂ ਭਾਰਤ ਦੀ ਹਾਲਤ ਪਤਲੀ ਹੋਣ ਪਿੱਛੇ ਦੇਸ਼ ‘ਤੇ ਰਜਨੀਤੀ ਭਾਰੀ ਹੋਣ ਦੀ ਗੱਲ ਕਹੀl
ਉਨ੍ਹਾਂ ਕਿਹਾ ਕਿ ਜ਼ਬਰ ਦਾ ਮੁਕਾਬਲਾ ਧਰਮ ਦੇ ਸਹਿਜ ਨਾਲ ਕੀਤਾ ਜਾ ਸਕਦਾ ਹੈl ਇਸ ਕਰਕੇ ਹਰ ਸਿੱਖ ਨੂੰ ਵਧੇਰੇ ਧਰਮੀ ਹੋਣ ਦੀ ਜ਼ਰੂਰਤ ਹੈ। ਜੇ ਅਸੀਂ ਬਚਣਾ ਹੈ ਤਾਂ ਸਾਨੂੰ ਗੁਰੂ ਦਾ ਬਣਨਾ ਚਾਹੀਦਾ ਹੈ, ਜੇ ਅਸੀਂ ਧਰਮ ਤੋਂ ਦੂਰ ਹੋ ਗਏ ਤਾਂ ਸਾਡੀ ਹੋਂਦ ਖਤਰੇ ਵਿੱਚ ਹੈ। ਜਥੇਦਾਰ ਨੇ ਲਾਲ ਕਿਲੇ ‘ਤੇ ਨੌਜਵਾਨਾਂ ਵੱਲੋਂ ਲਹਿਰਾਏ ਕੇਸਰੀ ਝੰਡੇ ਬਾਰੇ ਕਿਹਾ ਕਿ ਕਿਸਾਨ ਅੰਦੋਲਨ ਚੱਲਿਆ ਅਤੇ ਨੌਜਵਾਨ ਜ਼ਜਬਾਤੀ ਹੋ ਗਏ। ਉਹ ਲਾਲ ਕਿਲੇ ‘ਤੇ ਚਲੇ ਗਏ ਅਤੇ ਉਨ੍ਹਾਂ ਨੇ ਉੱਥੇ ਕੇਸਰੀ ਝੰਡਾ ਲਹਿਰਾ ਦਿੱਤਾ। ਇਸ ਨਾਲ ਨੌਜਵਾਨਾਂ ਨੇ ਕੋਈ ਪਾਪ ਨਹੀਂ ਕਰ ਦਿੱਤਾ। ਸਰਕਾਰ ਵੱਲੋਂ ਝੂਠੇ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
India
Punjab
ਸਰਕਾਰ ਦੀ ਰਾਜਨੀਤੀ ਤੋਂ ਬਚਣ ਲਈ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹੜਾ ਨੁਕਤਾ ਦੱਸਿਆ, ਪੜ੍ਹੋ ਇਹ ਖ਼ਬਰ
- March 29, 2021