India Punjab

ਅਸੀਂ ਤਜਿੰਦਰ ਬੱਗਾ ਦੇ ਨਾਲ ਹਾਂ : ਭਾਜਪਾ ਆਗੂ

ਦ ਖ਼ਾਲਸ ਬਿਊਰੋ : ਪਾਰਟੀ ਹੈੱਡਕੁਆਰਟਰ ਨਵੀਂ ਦਿੱਲੀ ਤੋਂ ਭਾਜਪਾ ਆਗੂਆਂ ਨੇ ਇੱਕ ਪ੍ਰੈਸ ਕਾਨਫ਼ਰੰਸ ਕੀਤੀ ਹੈ।ਜਿਸ ਵਿੱਚ ਭਾਜਪਾ ਲੀਡਰ ਮਨਜਿੰਦਰ ਸਿਰਸਾ ਨੇ ਕੇਜਰੀਵਾਲ ਦੀ ਪੁਰਾਣੀ ਵੀਡਿਓ ਦਾ ਹਵਾਲਾ ਦੇ ਕੇ ਕਿਹਾ ਹੈ ਕਿ ਕੇਜਰੀਵਾਲ ਦੀ ਇਹ ਬਦਲਾਖੋਰੀ ਦੀ ਕਾਰਵਾਈ ਹੈ। ਅਰਵਿੰਦ ਕੇਜਰੀਵਾਲ ਬਦਲੇ ਦੀ ਰਾਜਨੀਤੀ ਕਰਦੇ ਹਨ। ਉਹ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਦਾ ਸੱਚ ਦੱਸਣ ਵਾਲਿਆਂ ਦਾ ਮੂੰਹ ਬੰਦ ਕਰਨਾ ਚਾਹੁੰਦੇ ਹਨ। ਉਹ ਆਪਣੀ ਸੱਚਾਈ ਲੋਕਾਂ ਦੇ ਸਾਹਮਣੇ ਨਾ ਆਉਣ ਲਈ ਪੰਜਾਬ ਪੁਲਿਸ ਦੀ ਦੁਰਵਰਤੋਂ ਕਰ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਬਿਨਾਂ ਲੋਕਲ ਪੁਲਿਸ ਨੂੰ ਦੱਸੇ, ਕਿਸੇ ਰਾਜ ਦੀ ਪੁਲਿਸ ਦਿੱਲੀ ਦੇ ਕਿਸੇ ਨਾਗਰਿਕ ਨੂੰ ਗ੍ਰਿਫ਼ ਤਾਰ ਨਹੀਂ ਕਰ ਸਕਦੀ,ਇਹ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਨਿਰਦੇਸ਼ ਹੈ।
ਪੰਜਾਬ ਦੇ ਹਾਲਾਤ ਖਰਾਬ ਹਨ ਪਰ ਪੰਜਾਬ ਪੁਲਿਸ ਦਿੱਲੀ ਡੇਰੇ ਲਾ ਕੇ ਬੈਠੀ ਹੈ। ਜਿਸ ਤਰੀਕੇ ਨਾਲ ਅੱਜ ਤਜਿੰਦਰ ਪਾਲ ਬੱਗਾ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਗੈਰ ਕਾਨੂੰਨੀ ਹੈ।ਪੰਜਾਬ ਪੁਲਿਸ ਨੇ ਉਸ ਦੇ ਬਜ਼ੁਰਗ ਪਿਤਾ ਨਾਲ ਬਦਤਮੀਜ਼ੀ ਕੀਤੀ ਹੈ। ਬੱਗਾ ਨੇ ਕੇਜਰੀਵਾਲ ਦੇ ਝੂਠ ਨੂੰ ਬੇਨਕਾਬ ਕੀਤਾ ਹੈ।ਇਸ ਲਈ ਉਹਨਾਂ ਖਿਲਾਫ਼ ਇਹ ਬਦ ਲਾਖੋ ਰੀ ਦੀ ਕਾਰਵਾਈ ਕੀਤੀ ਗਈ ਹੈ। ਪੰਜਾਬ ਵਿੱਚ ਇੱਕ ਸਿੱਖ ਮੁੱਖ ਮੰਤਰੀ ਦੇ ਹੁੰਦਿਆ ਰਾਜ ਦੀ ਪੁਲਿਸ ਨੇ ਇੱਕ ਸਿੱਖ ਵਿਅਕਤੀ ਨਾਲ ਧੱਕਾ ਕੀਤਾ ਹੈ ਪਰ ਭਾਜਪਾ ਸੱਚ ਨਾਲ ਖੜੀ ਹੈ, ਤੇਜਿੰਦਰ ਪਾਲ ਸਿੰਘ ਬੱਗਾ ਨੇ ਅਰਵਿੰਦ ਕੇਜਰੀਵਾਲ ਦੇ ਝੂਠ ਦਾ ਪਰਦਾਫਾਸ਼ ਕੀਤਾ ਹੈ ਤੇ ਇਹ ਕਰਕੇ ਤੇਜਿੰਦਰ ਪਾਲ ਸਿੰਘ ਬੱਗਾ ਨੇ ਕੋਈ ਗੁਨਾਹ ਨਹੀਂ ਕੀਤਾ।

ਅਸੀਂ ਸਾਰੇ ਤੇਜਿੰਦਰ ਪਾਲ ਸਿੰਘ ਬੱਗਾ ਦੇ ਨਾਲ ਖੜੇ ਹਾਂ। ਅੱਜ ਲੋਕ ਦੇਖ ਰਹੇ ਹਨ ਕਿ ਅਰਵਿੰਦ ਕੇਜਰੀਵਾਲ ਬਦਲੇ ਦੀ ਰਾਜਨੀਤੀ ਕਰ ਰਿਹਾ ਹੈ। ਉਹ 1980 ਦੇ ਦਹਾਕੇ ਦੇ ਰਸਤੇ ਵਾਪਸ ਪੰਜਾਬ ਜਾਣਾ ਚਾਹੁੰਦਾ ਹੈ। ਉਹ ਪਹਿਲਾਂ ਸੁਪਨੇ ਦਿਖਾਉਣਗੇ, ਫਿਰ ਲੋਕਾਂ ਨੂੰ ਲੁੱਟਣਗੇ, ਸਿੱਖਾਂ ਨੂੰ ਬਦਨਾਮ ਕਰਨਗੇ ਅਤੇ ਅੱਤਵਾਦੀ ਕਹਿ ਕੇ ਜੇਲ੍ਹਾਂ ਵਿੱਚ ਡੱਕਣਗੇ। ਪਰ ਭਾਜਪਾ ਸੱਚ ‘ਤੇ ਖੜ੍ਹੀ ਰਹੇਗੀ।

ਭਾਜਪਾ ਨੇਤਾ ਆਰ ਪੀ ਸਿੰਘ ਨੇ ਵੀ ਇਸ ਪ੍ਰੈਸ ਕਾਨਫ਼ਰੰਸ ਵਿੱਚ ਬੋਲਦੇ ਹੋਏ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਬੇਅਦਬੀ ਦੇ ਦੋਸ਼ੀ ਦੋ ਦਿਨ ਵਿੱਚ ਕਿਉਂ ਨਹੀਂ ਫੜੇ ਗਏ ਤੇ ਇਹੀ ਸਵਾਲ ਬੱਗਾ ਨੇ ਪੁਛਿਆ ਸੀ,ਜਿਸ ਕਾਰਣ ਬਦਲਾਖੋਰੀ ਦੀ ਕਾਰਵਾਈ ਕੀਤੀ ਗਈ ਹੈ ।