Jalandhar Lok Sabha Bypoll : ਸੁਸ਼ੀਲ ਕੁਮਾਰ ਰਿੰਕੂ ਨੇ ਵੀ ਅੱਜ ਵੋਟ ਪਾਈ। ਇਸ ਮੌਕੇ ਰਿੰਕੂ ਨੇ ਕਿਹਾ ਕਿ ਪੇਪਰਾਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਜਦੋਂ ਸਾਰਾ ਸਾਲ ਪੜਾਈ ਕੀਤੀ ਹੋਵੇ ਤਾਂ ਪੇਪਰ ਵਾਲੇ ਦਿਨ ਕੋਈ ਘਬਰਾਹਟ ਨਹੀਂ ਹੁੰਦੀ। ਰਿਕੂੰ ਨੇ ਕਿਹਾ ਕਿ ਅਸੀਂ ਘਬਰਾ ਨਹੀਂ ਰਹੇ, ਇਸ ਲਈ ਅਸੀਂ Confidence ਮਹਿਸੂਸ ਕਰ ਰਹੇ ਹਾਂ। ਉਹਨਾਂ ਨੇ ਦਾਅਵਾ ਕੀਤਾ ਕਿ ਮੈਨੂੰ ਮੁਕਾਬਲੇ ਵਾਲੀ ਕੋਈ ਗੱਲ ਨਜ਼ਰ ਨਹੀਂ ਆ ਰਹੀ ਕਿਉਂਕਿ ਜਿਵੇਂ ਆਪ ਨੇ ਕੈਂਪੇਨ ਕੀਤੀ ਹੈ, ਉਸਦੇ ਮੁਕਾਬਲੇ ਕਾਂਗਰਸ ਪਾਰਟੀ Formality ਕਰਦੀ ਨਜ਼ਰ ਆਈ, ਕਾਂਗਰਸ ਦਾ ਫੋਟੋ ਕਲਚਰ ਜ਼ਿਆਦਾ ਨਜ਼ਰ ਆਇਆ ਕਿਉਂਕਿ ਕਾਂਗਰਸ ਦੇ ਲੀਡਰ ਸਿਰਫ਼ ਫੋਟੋ ਖਿਚਾ ਕੇ ਜਾਂਦੇ ਰਹੇ ਹਨ। ਚੋਣਾਂ ਦਾ Comfortable ਮਾਰਜ਼ਿਨ ਰਹੇਗਾ।
ਰਿੰਕੂ ਨੇ ਦਾਅਵਾ ਕੀਤਾ ਕਿ ਜੇ ਮੈਂ ਮੈਂਬਰ ਪਾਰਲੀਮੈਂਟ ਬਣਦਾ ਹਾਂ ਤਾਂ ਮੈਂ ਜਲੰਧਰ ਲਈ ਤਿੰਨ ਕੰਮ ਸਭ ਤੋਂ ਪਹਿਲਾਂ ਕਰਾਵਾਂਗੇ ਜਿਸ ਵਿੱਚ ਆਦਮਪੁਰ ਦੀ ਸੜਕ, ਆਦਮਪੁਰ ਦਾ ਫਲਾਈਓਵਰ, ਜਲੰਧਰ ਦਾ ਹਵਾਈ ਅੱਡਾ ਅਤੇ ਸਮਾਰਟ ਸਿਟੀ ਦੇ ਰੁਕੇ ਪ੍ਰਾਜੈਕਟਾਂ ਨੂੰ ਪੂਰਾ ਕਰਾਂਗਾ।
ਕਾਂਗਰਸ ਵੱਲੋਂ ਗੱਦਾਰ ਹੋਣ ਦੇ ਲਗਾਏ ਦੋਸ਼ਾਂ ਦਾ ਰਿੰਕੂ ਨੇ ਜਵਾਬ ਦਿੰਦਿਆਂ ਕਿਹਾ ਕਿ ਗੱਦਾਰੀ ਤਾਂ ਇਹਨਾਂ ਨੇ ਕੀਤੀ ਹੈ ਜਿਨ੍ਹਾਂ ਨੇ ਪੂਰੇ 9 ਸਾਲਾਂ ਵਿੱਚ ਹਲਕੇ ਦੇ ਕਿਸੇ ਵੀ Constituency ਵਿੱਚ ਪੈਸੇ ਨਹੀਂ ਦਿੱਤੇ, ਸਾਰੇ ਪੈਸੇ ਆਪਣੇ ਉੱਤੇ ਵਰਤਦੇ ਰਹੇ ਹਨ। ਇਸ ਲਈ ਇਸਦਾ ਜਵਾਬ ਹੁਣ ਲੋਕ ਦੇਣਗੇ ਕਿਉਂਕਿ ਵੋਟਿੰਗ ਹੋ ਰਹੀ ਹੈ।