ਟਾਂਗਰੀ ਨਦੀ ਦੇ ਵਧਦੇ ਪਾਣੀ ਦੇ ਪੱਧਰ ਕਾਰਨ ਪਟਿਆਲਾ ਜ਼ਿਲ੍ਹੇ ਦੇ ਦੇਵੀਗੜ੍ਹ ਖੇਤਰ ਵਿੱਚ ਤੁਰੰਤ ਚੇਤਾਵਨੀ ਜਾਰੀ ਕੀਤੀ ਗਈ ਹੈ। ਅੰਬਾਲਾ ਅਤੇ ਕਾਲਾ ਅੰਬ ਵਿੱਚ ਭਾਰੀ ਬਾਰਿਸ਼ ਨੇ ਨਦੀ ਦੇ ਪਾਣੀ ਨੂੰ ਖਤਰੇ ਦੇ ਨਿਸ਼ਾਨ ਨੇੜੇ ਪਹੁੰਚਾ ਦਿੱਤਾ ਹੈ, ਅਤੇ ਅਗਲੇ 10-12 ਘੰਟਿਆਂ ਵਿੱਚ ਦੇਵੀਗੜ੍ਹ ਵਿੱਚ ਹੜ੍ਹ ਦੀ ਸੰਭਾਵਨਾ ਹੈ।
ਸੰਭਾਵੀ ਪ੍ਰਭਾਵਿਤ ਪਿੰਡਾਂ ਵਿੱਚ ਸੱਜੇ ਪਾਸੇ ਮਹਿਮੂਦਪੁਰ ਰੁੜਕੀ, ਦੇਵੀਨਗਰ, ਹਰੀਗੜ੍ਹ, ਰੋਹੜ ਜਗੀਰ, ਲੇਹਲਾਂ ਜਗੀਰ, ਦੁਧਨਗੁਜਰਾਂ, ਅਦਾਲਤੀਵਾਲਾ, ਮੱਘਰ ਸਾਹਿਬ ਅਤੇ ਖੱਬੇ ਪਾਸੇ ਮੋਹਲਗੜ੍ਹ, ਖਾਂਸਾ, ਰੱਤਾਖੇੜਾ, ਔਜਾਂ, ਖਤੌਲੀ, ਗਣੇਸ਼ਪੁਰ, ਖਰਾਬਗੜ੍ਹ, ਬੀਬੀਪੁਰ, ਜੋਧਪੁਰ, ਬੁਧਮੋਰ, ਸਾਦਿਕਪੁਰ ਬੀੜਾਂ ਸ਼ਾਮਲ ਹਨ।
ਨਿਵਾਸੀਆਂ ਨੂੰ ਸੁਚੇਤ ਰਹਿਣ, ਨਦੀ ਦੇ ਨੇੜੇ ਨਾ ਜਾਣ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਸਹਾਇਤਾ ਲਈ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ (0175-2350550, 2358550) ਨਾਲ ਸੰਪਰਕ ਕਰੋ। ਪ੍ਰਸ਼ਾਸਨ ਨੇ ਸੁਰੱਖਿਆ ਕੈਂਪ ਸਥਾਪਿਤ ਕੀਤੇ ਹਨ ਅਤੇ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।