Punjab

ਲਗਾਤਾਰ ਪੈ ਰਹੇ ਮੀਂਹ ਕਾਰਨ ਘਰਾਂ ਤੇ ਦੁਕਾਨਾਂ ’ਚ ਪਾਣੀ ਵੜਿਆ ,ਮੰਤਰੀ ਹਰਜੋਤ ਬੈਂਸ ਨੇ ਲੋਕਾਂ ਨੂੰ ਘਰੋਂ ਨਾ ਨਿਕਲਣ ਦੀ ਕੀਤੀ ਅਪੀਲ

Water entered houses and shops due to continuous rain, Minister Harjot Bains appealed to people not to leave their homes.

ਚੰਡੀਗੜ੍ਹ : ਭਾਰੀ ਬਾਰਸ਼ ਨਾਲ ਪੰਜਾਬ ‘ਚ ਹੜ੍ਹਾਂ ਦਾ ਖਤਰਾ ਬਣਾ ਗਿਆ ਹੈ। ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਲੋਕਾਂ ਨੂੰ ਅਲਰਟ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਨੰਦਪੁਰ ਸਾਹਿਬ ਹਲਕੇ ਦੇ ਕਈ ਪਿੰਡਾਂ ਤੇ ਸ਼ਹਿਰ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਪ੍ਰਸ਼ਾਸ਼ਨ ਤੇ ਸਾਰੀ ਟੀਮਾਂ ਰੈੱਡ ਅਲਰਟ ‘ਤੇ ਹਨ। ਡੈਮ ਵਿੱਚ ਅਜੇ ਪਾਣੀ ਦਾ ਪੱਧਰ ਗੇਟ ਲੈਵਲ ਤੋਂ ਕਾਫ਼ੀ ਨੀਵਾ ਹੈ। ਪਰ ਫਿਰ ਵੀ ਹਰ ਤਰ੍ਹਾਂ ਦੀ ਸਾਵਧਾਨੀ ਵਰਤੀ ਜਾ ਰਹੀ ਹੈ।

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਕਿਹਾ ਹੈ ਕਿ ਲਗਾਤਾਰ ਹੋ ਰਹੀ ਭਾਰੀ ਬਰਸਾਤ ਕਾਰਨ ਮੇਰੇ ਅਨੰਦਪੁਰ ਸਾਹਿਬ ਹਲਕੇ ਦੇ ਕਈ ਪਿੰਡਾਂ ਅਤੇ ਸ਼ਹਿਰ ਵਿੱਚ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ। ਪ੍ਰਸ਼ਾਸ਼ਨ ਤੇ ਸਾਰੀ ਟੀਮਾਂ ਰੈੱਡ ਅਲਰਟ ਤੇ ਹਨ। ਡੈਮ ਵਿੱਚ ਅਜੇ ਪਾਣੀ ਦਾ ਪੱਧਰ ਗੇਟ ਲੈਵਲ ਤੋਂ ਕਾਫ਼ੀ ਨੀਵਾ ਹੈ। ਪਰ ਫਿਰ ਵੀ ਹਰ ਤਰ੍ਹਾਂ ਦੀ ਸਾਵਧਾਨੀ ਵਰਤੀ ਜਾ ਰਹੀ ਹੈ। ਪ੍ਰਮਾਤਮਾ ਭਲੀ ਕਰੇ।

ਮੀਂਹ ਪੈਣ ਕਾਰਨ ਗਲੀਆਂ ਪਾਣੀ ਨਾਲ ਭਰਕੇ ਲੋਕਾਂ ਦੇ ਘਰਾਂ ਦੇ ਦੁਕਾਨਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਗਲੀਆਂ ਵਿੱਚ ਪਾਣੀ ਭਰ ਜਾਣ ਕਾਰਨ ਲੋਕ ਆਪਣੀ ਰੋਜ਼ ਵਰਤੋਂ ਦੀਆਂ ਜ਼ਰੂਰੀ ਚੀਜਾਂ ਖਰੀਦਣ ਲਈ ਵੀ ਬਾਹਰ ਨਹੀਂ ਨਿਕਲ ਸਕਦੇ। ਗਲੀਆਂ ਵਿੱਚ ਭਰੇ ਪਾਣੀ ਨੂੰ ਕੱਢਣ ਲਈ ਭਾਵੇਂ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਹੈ, ਪਰ ਮੀਂਹ ਬੰਦ ਨਾ ਹੋਣ ਕਾਰਨ ਸਭ ਅਸਫਲ ਦਿਖਾਈ ਦੇ ਰਹੀਆਂ ਹਨ।

ਦੂਜੇ ਪਾਸੇ ਲਗਾਤਾਰ ਪਏ ਮੀਂਹ ਕਾਰਨ ਜਿੱਥੇ ਹਰ ਪਾਸੇ ਹਾਲਾਤ ਬਦਤਰ ਹਨ, ਉੱਥੇ ਹੀ ਚੰਡੀਗੜ੍ਹ-ਮੁਹਾਲੀ ਵੀ ਜਲ-ਥਲ ਹੋ ਗਿਆ ਹੈ। ਚੰਡੀਗੜ੍ਹ ਦੀਆਂ ਮੁੱਖ ਸੜਕਾਂ ਅਤੇ ਕਈ ਚੌਕਾਂ ‘ਤੇ ਭਾਰੀ ਪਾਣੀ ਭਰਿਆ ਹੋਇਆ ਹੈ। ਪਾਣੀ ਦਾ ਪੱਧਰ ਵਧਣ ਕਾਰਨ ਸ਼ਹਿਰ ‘ਚ ਪਾਣੀ ਭਰਨ ਤੋਂ ਇਲਾਵਾ ਸੁਖਨਾ ਝੀਲ ਦੇ ਫਲੱਡ ਗੇਟ ਵੀ ਖੋਲ੍ਹਣੇ ਪਏ।ਸੁਖਨਾ ਝੀਲ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਘੇਰੇ ਵਿੱਚ ਪਹੁੰਚਦੇ ਹੀ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ।

ਝੀਲ ਦਾ ਸਥਿਰ ਪਾਣੀ ਦਾ ਪੱਧਰ 1162 ਹੈ ਪਰ ਇਸ ਦੇ 1163 ਹੋਣ ਤੋਂ ਤੁਰੰਤ ਬਾਅਦ ਫਲੱਡ ਗੇਟ ਖੋਲ੍ਹ ਦਿੱਤੇ ਗਏ। ਝੀਲ ਦਾ ਪਾਣੀ ਚੰਡੀਗੜ੍ਹ ਦੇ ਪਿੰਡ ਕਿਸ਼ਨਗੜ੍ਹ ਰਾਹੀਂ ਬਲਟਾਣਾ ਅਤੇ ਜ਼ੀਰਕਪੁਰ ਤੋਂ ਬਾਅਦ ਘੱਗਰ ਵੱਲ ਵਧ ਰਿਹਾ ਹੈ।ਘੱਗਰ ਦੇ ਪਾਣੀ ਦਾ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ। ਇਸ ਕਾਰਨ ਆਸਪਾਸ ਦੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।

ਸਥਾਨਕ ਪ੍ਰਸ਼ਾਸਨ ਵੱਲੋਂ ਝੀਲ ਦੇ ਵਾਟਰ ਕੋਰਸ ਦੇ ਪੂਰੇ ਖੇਤਰ ਨੂੰ ਅਲਰਟ ਮੋਡ ‘ਤੇ ਰੱਖਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਐਮਰਜੈਂਸੀ ਨਾਲ ਨਜਿੱਠਣ ਲਈ ਵੱਖ-ਵੱਖ ਸੀਮਾਵਾਂ ਤੈਅ ਕਰਨ ਸਮੇਤ ਸਾਰੇ ਐਮਰਜੈਂਸੀ ਵਾਹਨਾਂ ਨੂੰ ਤਿਆਰ ਰੱਖਿਆ ਗਿਆ ਹੈ।ਮੋਹਾਲੀ-ਪੰਚਕੂਲਾ ‘ਚ ਭਾਰੀ ਮੀਂਹ ਕਾਰਨ ਅਲਰਟ ਜਾਰੀ ਕੀਤਾ ਗਿਆ ਹੈ। ਖਰੜ-ਲਾਂਡਰਾ ਦੀ ਹਾਲਤ ਵੀ ਚਿੰਤਾਜਨਕ ਹੈ। ਅੰਦਰੂਨੀ ਸੜਕਾਂ ਅਤੇ ਰਸਤਿਆਂ ਤੋਂ ਇਲਾਵਾ ਮੁੱਖ ਸੜਕਾਂ ਪਾਣੀ ਨਾਲ ਭਰੀਆਂ ਹੋਈਆਂ ਹਨ। ਟ੍ਰੈਫਿਕ ਜਾਮ ਦੀ ਸਥਿਤੀ ਵੀ ਲੋਕਾਂ ਲਈ ਵੱਡੀ ਸਮੱਸਿਆ ਬਣ ਗਈ ਹੈ। ਇੱਕ ਪਾਸੇ ਭਾਰੀ ਮੀਂਹ ਅਤੇ ਦੂਜੇ ਪਾਸੇ ਟ੍ਰੈਫਿਕ ਜਾਮ ਨੇ ਜਨਜੀਵਨ ਨੂੰ ਬੇਹਾਲ ਕਰ ਦਿੱਤਾ ਹੈ। ਭਾਰੀ ਮੀਂਹ ਕਾਰਨ ਦਰੱਖਤ ਡਿੱਗਣ ਕਾਰਨ ਵਾਹਨਾਂ ਦਾ ਵੀ ਨੁਕਸਾਨ ਹੋਇਆ।