‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨੀ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ‘ਤੇ 5 ਦਿਨਾਂ ਸੀਰੀਜ਼ (series) ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਸੀਰੀਜ਼ ਵਿੱਚ ਅਮਰੀਕੀ ਫਿਲਮ ਨਿਰਮਾਤਾਵਾਂ ਅਤੇ ਅਮਰੀਕੀ ਕਿਸਾਨਾਂ ਦੇ ਨਾਲ ਲਾਈਵ ਸਟ੍ਰੀਮ ਕਹਾਣੀਆਂ ( livestream stories ) ਅਤੇ ਸਵਾਲ-ਜਵਾਬ ਕੀਤੇ ਜਾਣਗੇ। ਇਹ ਸਾਰੇ ਸਵਾਲ-ਜਵਾਬ, ਕਹਾਣੀਆਂ ਭਾਰਤੀ ਖੇਤੀ ਕਾਨੂੰਨਾਂ ਦੇ ਨਾਲ ਉਨ੍ਹਾਂ ਨੇ ਕਿਵੇਂ ਸੰਘਰਸ਼ ਕੀਤਾ, ਖੁਦਕੁਸ਼ੀਆਂ ਕੀਤੀਆਂ ਅਤੇ ਕਈ ਕਿਸਾਨਾਂ ਵੱਲੋਂ ਆਪਣੇ ਖੇਤ ਗਵਾਉਣ ਵਰਗੇ ਸਵਾਲਾਂ ‘ਤੇ ਆਧਾਰਿਤ ਹੋਣਗੀਆਂ।
ਇਸ ਲੜੀ ਦੇ ਤਹਿਤ ਪਹਿਲੀ ਦਸਤਾਵੇਜ਼ੀ ਫਿਲਮ ‘ਦੇਜਾ ਵੁ’ ਆ ਰਹੀ ਹੈ, ਜਿਸ ਵਿੱਚ ਅਮਰੀਕੀ ਕਿਸਾਨਾਂ ‘ਤੇ ਇਨ੍ਹਾਂ ਖੇਤੀ ਕਾਨੂੰਨਾਂ ਦਾ ਕੀ ਪ੍ਰਭਾਵ ਪਿਆ, ਉਸ ਬਾਰੇ ਦੱਸਿਆ ਗਿਆ ਹੈ। ਅਮਰੀਕੀ ਕਿਸਾਨ ਇਨ੍ਹਾਂ ਕਾਨੂੰਨਾਂ ਬਾਰੇ ਆਪਣੇ ਤਜ਼ਰਬੇ, ਸੱਚੀਆਂ ਕਹਾਣੀਆਂ ਇਸ ਫਿਲਮ ਦੇ ਰਾਹੀਂ ਸਾਡੇ ਸਭ ਨਾਲ ਸਾਂਝਾ ਕਰਨਗੇ। ਇਹ ਪਹਿਲੀ ਦਸਤਾਵੇਜ਼ੀ ਫਿਲਮ ਕੱਲ੍ਹ ਸ਼ਾਮ ਨੂੰ 7:30 ਵਜੇ ਪਬਲਿਸ਼ ਕੀਤੀ ਜਾਵੇਗੀ।