ਬਿਊਰੋ ਰਿਪੋਰਟ : ਜਲੰਧਰ ਦੇ ਮਾਡਲ ਟਾਉਨ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ । ਗੁਰੂ ਘਰ ਵਿੱਚ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ । ਨਜ਼ਦੀਕ ਹੀ ਲੇਬਰ ਰਹਿੰਦੀ ਸੀ । ਉਸੇ ਥਾਂ ਦੇ ਨਜ਼ਦੀਕ ਧਾਰਮਿਕ ਸਮਗਰੀ ਇੱਕ ਪੋਟਲੀ ਵਿੱਚ ਬੰਨ ਕੇ ਰੱਖੀ ਸੀ । ਨਜ਼ਦੀਕ ਹੀ ਲੇਬਰ ਨੇ ਜੋੜੇ ਰੱਖੇ ਹੋਏ ਸਨ । ਵਾਰਿਸ ਪੰਜਾਬ ਜਥੇਬੰਦੀ ਦੇ ਆਗੂਆਂ ਨੂੰ ਜਾਣਕਾਰੀ ਮਿਲੀ ਕਿ ਉੱਥੇ ਕੁਝ ਧਾਰਮਿਕ ਪੋਸਟਰ ਪਏ ਹਨ ਜਿਸ ਦੇ ਉੱਤੇ ਲੇਬਰ ਲੇਟ ਦੀ ਹੈ । ਨਾਲ ਹੀ ਧਾਰਮਿਕ ਪੁਸਤਕਾਂ ਵੀ ਪੋਟਲੀ ਨਾਲ ਬੰਨ ਕੇ ਰੱਖੀਆਂ ਹੋਈਆ ਹਨ । ਉਸ ਦੇ ਨਜ਼ਦੀਕ ਹੀ ਲੇਬਰ ਜੋੜੇ ਉਤਾਰ ਦੀ ਹੈ ।ਮੌਕੇ ‘ਤੇ ਪਹੁੰਚੀ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਆਗੂ ਓਂਕਾਰ ਸਿੰਘ ਨੇ ਜਦੋਂ ਜਾਂਚ ਕੀਤੀ ਤਾਂ ਜਾਣਕਾਰੀ ਸਹੀ ਸੀ ।
ਲੇਬਰ ਨੇ ਪੀਤੀ ਹੋਈ ਸ਼ਰਾਬ ਅਤੇ ਜੇਬ ਵਿੱਚ ਸੀ ਤੰਬਾਕੂ
ਸਿੱਖ ਜਥੇਬੰਦੀ ਨੇ ਮੌਕੇ ‘ਤੇ ਜਾਕੇ ਵੇਖਿਆ ਤਾਂ ਉੱਥੇ ਕੰਮ ਕਰਨ ਵਾਲੇ ਲੋਕਾਂ ਨੇ ਸ਼ਰਾਬ ਪੀਤੀ ਹੋਈ ਸੀ । ਇਨ੍ਹਾਂ ਹੀ ਨਹੀਂ ਲੇਬਰ ਦੀ ਜੇਬਾਂ ਵਿੱਚੋਂ ਤੰਬਾਕੂ ਵੀ ਬਰਾਮਦ ਹੋਇਆ । ਮੈਂਬਰਾਂ ਨੇ ਇਤਰਾਜ਼ ਜਤਾਇਆ ਕਿ ਗੁਰੂ ਘਰ ਦੇ ਅੰਦਰ ਕਿਵੇਂ ਤੰਬਾਕੂ ਲੈਕੇ ਅਤੇ ਸ਼ਰਾਬ ਪੀਕੇ ਆ ਸਕਦਾ ਹੈ । ਧਾਰਮਿਕ ਸਮਗਰੀ ਵੀ ਪੈਰਾ ਹੇਠ ਸੁੱਟੀ ਹੋਈ ਸੀ ਅਤੇ ਕਮੇਟੀ ਸੁੱਤੀ ਪਈ ਸੀ ।
ਜਥੇਬੰਦੀ ਨੇ ਚੁੱਕੀ ਧਾਰਮਿਕ ਸਮਗਰੀ
ਸਿੱਖ ਜਥੇਬੰਦੀਆਂ ਨੇ ਪੈਰਾ ਹੇਠਾਂ ਤੋਂ ਧਾਰਮਿਕ ਸਮਗਰੀ ਚੁੱਕੀ ਅਤੇ ਉਨ੍ਹਾਂ ਨੂੰ ਇਕੱਠਾ ਕੀਤਾ । ਇਸ ਦੇ ਬਾਅਦ ਉਸ ਨੂੰ ਗੁਰੂ ਘਰ ਵਿੱਚ ਪਹੁੰਚਾਇਆ ਗਿਆ । ਸਿੱਖ ਜਥੇਬੰਦੀਆਂ ਨੇ ਮੌਕੇ ‘ਤੇ ਕਮੇਟੀ ਦੇ ਮੈਂਬਰਾਂ ਨੂੰ ਬੁਲਾਇਆ । ਮੈਂਬਰਾਂ ਨੇ ਬੇਅਦਬੀ ਦੀ ਸਾਰੀ ਵੀਡੀਓ ਤਿਆਰ ਕੀਤੀ । ਇਤਲਾਹ ਮਿਲ ਦੇ ਹੀ ਗੁਰੂ ਘਰ ਡੀਸੀਪੀ ਜਗਮੋਹਨ ਅਤੇ ADCP ਜਗਜੀਤ ਸਿੰਘ ਸਰੋਏ ਅਤੇ ACP ਮਾਡਲ ਟਾਊਨ ਰਣਧੀਰ ਕੁਮਾਰ ਵੀ ਪਹੁੰਚ ਗਏ ।
ਮੁਆਫੀ ਮੰਗਣ ‘ਤੇ ਛੱਡਿਆ
ਗੁਰੂ ਘਰ ਵਿੱਚ ਧਾਰਮਿਕ ਸਮਗਰੀ ਦੀ ਬੇਅਦਬੀ ਨੂੰ ਵੇਖ ਕੇ ਸਿੱਖ ਜਥੇਬੰਦੀਆਂ ਭੜਕ ਗਈਆਂ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਬੜੀ ਹੀ ਮੁਸ਼ਕਿਲ ਦੇ ਨਾਲ ਸ਼ਾਂਤ ਕਰਵਾਇਆ। ਕਮੇਟੀ ਨੇ ਸਾਰਿਆਂ ਦੇ ਸਾਹਮਣੇ ਗਲਤੀ ਮੰਨੀ । ਉਨ੍ਹਾਂ ਨੇ ਮੌਕੇ ‘ਤੇ ਪਹੁੰਚੀ ਵਾਰਿਸ ਪੰਜਾਬ ਦੀ ਸਿੱਖ ਜਥੇਬੰਦੀ ਤੋਂ ਮੁਆਫੀ ਮੰਗੀ ਅਤੇ ਮਾਮਲੇ ਨੂੰ ਸ਼ਾਂਤ ਕਰਨ ਲਈ ਕਿਹਾ । ਪ੍ਰਬੰਧਕ ਕਮੇਟੀ ਨੇ ਮਜ਼ਦੂਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਅੱਗੋ ਤੋਂ ਇਹ ਗਲਤੀ ਨਹੀਂ ਹੋਣੀ ਚਾਹੀਦੀ ਹੈ ।